5 Dariya News

ਮਧੂਬਨ ਵਾਟਿਕਾ ਸਕੂਲ ਦੀ ਦੋ ਦਿਨਾਂ ਸਾਲਾਨਾ ਅਥਲੈਟਿਕ ਮੀਟ ਖੱਟੀਆਂ ਮਿੱਠੀਆਂ ਯਾਦਾਂ ਛੱਡਦੀ ਹੋਈ ਸਪੰਨ

ਵਿਦਿਆਰਥੀਆਂ ਨੇ ਨਾਲ ਨਾਲ ਅਧਿਆਪਕਾਂ ਨੇ ਵੀ ਲਿਆ ਦੌੜਾਂ ਵਿਚ ਹਿੱਸਾ, ਵਿਦਿਆਰਥੀਆਂ ਨੇ ਵਿਲੱਖਣ ਖੇਡ ਪ੍ਰਤਿਭਾਵਾਂ ਦਾ ਕੀਤਾ ਪ੍ਰਦਰਸ਼ਨ

5 Dariya News (ਬਿਮਲ ਸੈਣੀ)

ਨੂਰਪੁਰ ਬੇਦੀ 22-Dec-2016

ਮਧੂਬਨ ਵਾਟਿਕਾ ਪਬਲਿਕ ਸਕੂਲ਼ ਅਸਮਾਨਪੁਰ (ਨੂਰਪੁਰ ਬੇਦੀ) ਦਾ ਦੋ ਦਿਨਾਂ ਅਥਲੈਟਿਕ ਮੀਟ ਖੱਟੀਆਂ ਮਿੱਠੀਆਂ ਯਾਦਾਂ ਛੱਡਦਾ ਹੋਈ ਅੱਜ ਸਪੰਨ ਹੋ ਗਈ । ਦੂਜੇ ਦਿਨ ਜਿੱਥੇ ਐਥਲੈਟਿਕਸ ਦੇ ਵੱਖ ਵੱਖ ਈਵੇਟਸ ਵਿਚ ਵਿਦਿਆਰਥੀਆਂ ਨੇ ਆਪਣੇ ਦਮ ਵਿਖਾਏ ਉੱਥੇ ਹੀ ਸਕੂਲ ਅਧਿਆਪਕਾਂ ਅਤੇ ਸਕੂਲ ਦੇ ਹੋਰਨ੍ਹਾ ਸਟਾਫ ਮੈਬਰਾ ਵਿਚਕਾਰ ਕਰਵਾਈਆਂ ਗਈਆਂ ਦੌੜਾਂ ਅਤੇ ਹੋਰ ਰੋਚਕ ਖੇਡਾਂ ਨੇ ਮਾਹੌਲ ਨੂੰ ਹੋਰ ਖ਼ੂਬਸੂਰਤ ਬਣਾ ਦਿਤਾ। ਜਦ ਕਿ ਸਕੂਲੀ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ ਭੰਗੜਾ ਵਡਮੁੱਲੇ ਪੰਜਾਬੀ ਵਿਰਸੇ ਦੀ ਛਾਪ ਛੱਡਦਾ ਨਜ਼ਰ ਆਇਆ।ਦੂਜੇ ਦਿਨ ਦੇ ਖੇਡ ਦਿਹਾੜੇ ਦਾ ਉਦਘਾਟਨ ਸ੍ਰੀ ਸਿਵ ਦੱਤ ਸਰਮਾ ਪ੍ਰਿੰ ਸੰਤ ਬਾਬਾ ਸੇਵਾ ਸਿੰਘ ਮੈਮੋਰੀਅਲ ਕਾਲਜ "ਗੁਰੁ ਕਾ ਖੂਹ" ਮੁੰਨੇ, ਪੰਜਾਬ ਵੱਲੋਂ ਕੀਤਾ ਗਿਆ। ਉਸ ਤੋਂ ਬਾਅਦ ਇਕ ਤੋ ਬਾਅਦ ਇਕ ਕਰਕੇ ਪੂਰਾ ਦਿਨ ਖਿਡਾਰੀਆਂ ਨੇ ਆਪਣੀ ਪ੍ਰਤਿਭਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ। ਇਸ ਮੌਕੇ ਤੇ ਮੁੱਖ ਮਹਿਮਾਨ ਸਿਵ ਦੱਤ ਸਰਮਾ ਨੇ ਖਿਡਾਰੀਆਂ ਵੱਲੋਂ ਗਰਾਊਂਡ ਵਿਚ ਵਿਖਾਈ ਖੇਡ ਭਾਵਨਾ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਨਿਰੋਗ ਜੀਵਨ ਲਈ ਖੇਡਾਂ ਸਾਡੇ ਲਈ ਇਕ ਵੱਡੀ ਜ਼ਰੂਰਤ ਹਨ।ਕਿ ਖੇਡਾਂ ਜੀਵਨ ਦਾ ਅਟੁੱਟ ਅੰਗ ਹਨ ਇਹ ਕੇਵਲ ਵਿਦਿਆਰਥੀ ਦੇ ਸਰੀਰ ਅਤੇ ਦਿਮਾਗ ਦੇ ਨਾਲ-ਨਾਲ ਉਸ ਦੇ ਸਰਵ-ਪੱਖੀ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ ਅਤੇ ਵਿਦਿਆਰਥੀਆਂ ਵਿੱਚ ਅਨੁਸਾਸ਼ਨ, ਮਿਲਵਰਤਣ ਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਦੀਆਂ ਹਨ।

ਸਕੂਲ  ਚੇਅਰਮੈਨ ਅਮਿਤ ਚੱਡਾ ਨੇ ਸਭ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਹਿੱਸਾ ਲੈਣ ਦੀ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਮਧੂਬਨ ਵਾਟਿਕਾ ਸਕੂਲ ਦੀ ਮੈਨੇਜਮੈਂਟ ਵੱਲੋਂ ਬਿਹਤਰੀਨ ਪ੍ਰਤਿਭਾ ਵਿਖਾਉਣ ਵਾਲੇ ਖਿਡਾਰੀਆਂ ਨੂੰ ਖੇਡਾਂ ਲਈ ਅਤਿ ਆਧੁਨਿਕ ਸੁਵਿਧਾਵਾਂ ਦਿੱਤਿਆਂ ਜਾਂਦੀਆਂ ਹਨ ਇਹੀ ਕਾਰਨ ਹੈ ਕਿ ਸਾਡੇ ਵਿਦਿਆਰਥੀ  ਉੱਚ ਪੱਧਰ ਦੀ ਖੇਡਾਂ ਵਿਚ ਆਪਣਾ ਅਤੇ ਸਕੂਲ ਦਾ ਨਾਮ ਰੌਸ਼ਨ ਕਰ ਚੁੱਕੇ ਹਨ।ਉਨ੍ਹਾਂ  ਅੱਗੇ ਦੱਸਿਆ ਕਿ ਇਹ ਸਕੂਲ  ਮਿਆਰੀ ਸਿੱਿਖਆ ਦੇਣ ਦੇ ਨਾਲ ਨਾਲ ਖੇਡਾਂ ਅਤੇ ਹੋਰ ਸਹਿ-ਵਿਦਿਅਕ ਗਤੀਵਿਧੀਆਂ ਲਈ ਹਮੇਸ਼ਾਂ ਯਤਨਸ਼ੀਲ ਰਹੀ ਹੈ ਤਾਂ ਜੋ  ਵਿਦਿਆਰਥੀਆਂ ਨੂੰ ਬਹੁ ਪੱਖੀ ਸ਼ਖਸੀਅਤ ਦੇ ਮਾਲਕ ਬਣਾਇਆ ਜਾ ਸਕੇ। ਇਸ ਮੋਕੇ ਤੇ ਉਨ੍ਹਾਂ ਵਲੋ ਸਕੂਲ ਦੀ ਸਲਾਨਾ ਰਿਪੋਰਟ ਵੀ ਪੜ੍ਹੀ ਗਈ। ਅਖੀਰ 'ਚ ਉਨ੍ਹਾ ਨੇ  ਅਥਲੈਟਿਕ ਮੀਟ ਨੂੰ ਸਫਲਤਾ ਪੂਰਵਕ ਨੇਪਰੇ ਚਾ੍ਹੜਨ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਮੁਬਾਰਕਬਾਦ  ਦਿੱਤੀ।ਇਸ ਦੋਰਾਨ ਸਕੂਲ ਦੀ ਗਿੱਧਾ,ਭੰਗੜਾ ਅਤੇ ਐਰੋਬਿਕਸ  ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਸ ਸਮਾਗਮ ਦੀ ਰੋਣਕ ਵਧਾਈ। ਦਿਨ ਭਰ ਇਨ੍ਹਾਂ ਖੇਡ ਮੁਕਾਬਲਿਆ 'ਚ ਸਕੂਲ ਦੇ ਵਿਦਿਆਰਥੀਆਂ  ਨੇ ੧੦੦ ਮੀਟਰ,੨੦੦ ਮੀਟਰ, ਚਾਟੀ ਰੇਸ,ਰੱਸਾ-ਕੱਸੀ, ਤਿੰਨ ਟੰਗੀ, ਆਦਿ ਖੇਡਾਂ ਵਿੱਚ ਵੱਧ ਚੜ੍ਹ ਕੇ ਭਾਗ ਲਿਆ ।ਇਸ ਦੇ ਇਲਾਵਾ ਵਿਦਿਆਰਥੀਆਂ ਵੱਲੋਂ ਅੜਿੱਕਾ ਦੌੜ ,ਰਿੰਗ ਕੁਲੈਕਟ, ਤਿੰਨ ਲੱਤ ਦੌੜ, ਨਿੰਬੂ ਦੌੜ, ਆਦਿ ਦੀ ਰੋਚਕ ਪੇਸ਼ਕਾਰੀ ਨੇ ਮਾਹੌਲ ਹੋਰ ਮੌਨਰੰਜਕ ਬਣਾ ਦਿਤਾ ਅਥਲੈਟਿਕ ਮੀਟ 'ਚ ਵਧੀਆ ਪ੍ਰਦਾਸਨ ਕਰਕੇ ਪ੍ਰਿਥਵੀ ਹਾਊਸ ਨੇ ਓਵਰ ਆਲ ਟਰਾਫ਼ੀ ਤੇ ਕਬਜ ਕਰਕੇ ਅਗਨੀ ਹਾਉਸ ਨੂੰ ਦੂਸਰੇ,ਅਤੇ ਗੋਰੀ ਹਾਉਸ ਤੀਸਰੇ ਸਥਾਨ ਤੇ ਛੱਡ ਦਿੱਤਾ ।ਇਸ ਤੋ ਇਲਾਵਾ ਮੁੱਖ ਮਹਿਮਾਨ ਸਣੇ ਕੇਸ਼ਵ ਕੁਮਾਰ ਕਾਮਡਰ ਸੋਮ ਨਾਥ ਅਤੇ ਅੰਤਰ ਰਾਸਟਰੀ ਕਬੱਡੀ ਖਿਡਾਰਣ ਰਵਿੰਦਰ ਕੋਰ ਨੋਨਾ ਨੇ ਟਰੈਕ ਅਤੇ ਫੀਲਡ ਦੇ ਵੱਖ ਵੱਖ ਈਵੈਂਟਸ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਦੇ ਸੀਨੇ ਤੇ ਮੈਡਲ ਸਜਾਏ ਗਏ।