5 Dariya News

ਸ਼ੈਮਰਾਕ ਸਕੂਲ ਵਿਚ ਐਂਡਵੈਂਚਰ ਸਪੋਰਟਸ ਕੈਂਪ ਦਾ ਆਯੋਜਨ

ਕੈਂਪ ਦੇ ਆਯੋਜਨ ਦਾ ਮੰਤਵ ਵਿਦਿਆਰਥੀ ਅੰਦਰੋਂ ਡਰ ਖ਼ਤਮ ਕਰਕੇ ਕਿਸੇ ਵੀ ਸਥਿਤੀ ਵਿਚ ਦੂਜਿਆਂ ਦੀ ਮਦਦ ਲਈ ਤਿਆਰ ਕਰਨਾ- ਡਾਇਰੈਕਟਰ ਐਜੂਕੇਸ਼ਨ ਸ਼ਰਮਾ

5 Dariya News

ਐਸ.ਏ.ਐਸ. ਨਗਰ (ਮੁਹਾਲੀ) 20-Dec-2016

ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ, ਸੈਕਟਰ 69 ਵੱਲੋਂ ਬੱਚਿਆਂ ਅੰਦਰ ਨਵੇਕਲੀ ਊਰਜਾ ਪ੍ਰਦਾਨ ਕਰਨ ਦੇ ਮੰਤਵ ਨਾਲ ਇਕ ਦਿਨ ਅਤੇ ਰਾਤ ਦੇ ਐਂਡਵੈਂਚਰ ਸਪੋਰਟਸ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿਚ ਕੈਂਪਿੰਗ ਅਤੇ ਬੋਨ ਫਾਇਰ ਦੇ ਨਾਲ ਨਾਲ ਹਾਟ ਏਅਰ ਬਾਲੂਨ, ਫਲਾਇੰਗ ਫਾਕਸ, ਰੈਪਲਿੰਗ,ਵੈਲੀ ਕਰਾਸਿੰਗ, ਕਮਾਂਡੋ ਨੈੱਟ, ਵਾਲ ਕੰਲੀਬਿੰਗ, ਬਰਮ ਬ੍ਰਿਜ, ਬੰਜੀ ਟ੍ਰੋਪੋਲਿਨ, ਜਾਰਵਿੰਗ ਬਾਲ, ਗੰਨ ਸ਼ੂਟਿੰਗ, ਬਾਲ ਜੰਪਿਗ, ਟਾਇਰ ਸਵਿੰਗ ਸਮੇਤ ਕਈ ਐਡਵੈਂਚਰ ਖੇਡਾਂ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਹਾਟ ਬੈਲੂਨ ਤੇ 250 ਫੁੱਟ ਤੱਕ ਦੀ ਉਚਾਈ ਤੇ  ਚੜ ਕੇ ਸ਼ਹਿਰ ਨੂੰ ਵੇਖਿਆਂ। ਇਸ ਦੇ ਇਲਾਵਾ ਵੈਲੀ ਕਰਾਸਿੰਗ, ਗੰਨ ਸ਼ੂਟਿੰਗ,  ਵਾਲ ਕਲੀਬਿੰਗ ਸਮੇਤ  ਹੋਰ ਖੇਡਾਂ ਵਿਚ ਹਿੱਸਾ ਲੈਦੇ ਹੋਏ ਵਿਦਿਆਰਥੀ ਰੁਮਾਂਚਿਤ ਨਜ਼ਰ ਆਏ। ਇਸ ਕੈਂਪ ਵਿਚ 250 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ।ਇਨ੍ਹਾਂ ਵਿਦਿਆਰਥੀਆਂ ਦੇ ਰਹਿਣ ਲਈ ਕੈਂਪਸ ਵਿਚ ਟੈਂਟ ਲਗਾਏ ਗਏ ਸਨ ਜਿਸ ਵਿਚ ਵਿਦਿਆਰਥੀਆਂ ਨੇ ਪੂਰਾ ਦਿਨ ਅਤੇ ਇਕ ਰਾਤ ਕੱਟੀ।ਸਾਹਸ ਯਾਨੀ ਸਟਾਰ ਐਡਵੈਂਚਰ ਹਿਮਾਲੀਅਨ ਸਪੋਰਟਸ ਇੰਸਚਿਟਿਊਟ  ਵੱਲੋਂ ਇਸ ਕੈਂਪ ਦਾ ਆਯੋਜਨ ਕੀਤਾ ਗਿਆ। ਇੰਸਚਿਊਟ ਦੇ ਡਾਇਰੈਕਟਰ ਯਾਦਵਿੰਦਰ ਸਿੰਘ ਅਨੁਸਾਰ ਪੂਰੀ ਤਰਾਂ ਸਰੁੱਖਿਅਤ ਇਸ ਕੈਂਪ ਦਾ ਆਯੋਜਨ ਵਿਦਿਆਰਥੀਆਂ ਦੇ ਅੰਦਰੋਂ ਡਰ ਕੱਢਣ ਲਈ ਕੀਤਾ ਜਾਂਦਾ ਹੈ ਤਾਂ ਕਿ ਕਿਸੇ ਕੁਦਰਤੀ ਆਫ਼ਤ ਦਾ ਸਾਹਮਣਾ ਉਹ ਸਾਹਸ ਨਾਲ ਕਰ ਸਕਣ।ਸਕੂਲ ਦੇ ਡਾਇਰੈਕਟਰ ਐਜੂਕੇਸ਼ਨ ਐੱਸ ਕੇ ਸ਼ਰਮਾ ਨੇ ਦੱਸਿਆਂ ਕਿ ਇਸ ਤਰਾਂ ਦੇ ਆਯੋਜਨ ਜਿੱਥੇ ਵਿਦਿਆਰਥੀਆਂ ਅੰਦਰ ਡਰ ਨੂੰ ਖ਼ਤਮ ਕਰਦੇ ਹਨ ਉੱਥੇ ਹੀ ਵਿਦਿਆਰਥੀਆਂ ਨੂੰ ਕਿਸੇ ਵੀ ਕੁਦਰਤੀ ਆਫ਼ਤ ਦਾ ਸਾਹਮਣਾ ਕਰਦੇ ਹੋਏ ਦੂਜਿਆਂ ਦੀ ਵੀ ਮਦਦ ਕਰਨ ਦਾ ਤਰੀਕਾ ਦੱਸਦੇ ਹਨ। ਇਸ ਦੌਰਾਨ ਵਿਦਿਆਰਥੀਆਂ ਦੇ ਖਾਣ ਪੀਣ ਦਾ ਵੀ ਖ਼ਾਸ ਖਿਆਲ ਰੱਖਿਆਂ ਗਿਆ ਜਦ ਕਿ ਕਿਸੇ ਵੀ ਤਰਾਂ ਦੀ ਮੈਡੀਕਲ ਸਹਾਇਤਾ ਲਈ ਬਕਾਇਦਾ ਕੈਂਪਸ ਵਿਚ ਇਕ ਅਨੁਭਵੀ ਡਾਕਟਰ ਦੀ ਦੇਖ ਰੇਖ ਵਿਚ ਇਕ ਟੀਮ ਵੀ ਤਾਇਨਾਤ ਕੀਤੀ ਗਈ ਸੀ ਪਰ ਕੈਂਪ ਬਹੁਤ ਹੀ ਵਧੀਆਂ ਤਰੀਕੇ ਨਾਲ ਵਿਦਿਆਰਥੀਆਂ ਨੂੰ ਨਵੇਕਲੀ ਜਾਣਕਾਰੀ ਦਿੰਦਾ ਸਮਾਪਤ ਹੋਇਆ।