ਐਸ.ਏ.ਐਸ.ਨਗਰ ਦੀ ਸੁੰਦਰਤਾ ਦੇ ਨਾਲ-ਨਾਲ ਜ਼ਿਲ੍ਹੇ ਦੇ ਪਿੰਡਾਂ ਦੀ ਸੁਦੰਰਤਾ ਵੱਲ ਵੀ ਦਿੱਤਾ ਜਾ ਰਿਹਾ ਵਿਸ਼ੇਸ਼ ਧਿਆਨ : ਕੁਲਵੰਤ ਸਿੰਘ
ਸੋਹਾਣਾ ਵਿਖੇ ਨਵੀਆਂ ਐਲ.ਈ.ਡੀ ਸਟਰੀਟ ਲਾਈਟਾਂ ਦਾ ਕੀਤਾ ਉਦਘਾਟਨ, ਪਹਿਲੇ ਪੜਾਅ ਤਹਿਤ 636 ਸਟਰੀਟ ਲਾਈਟਾਂ ਕੀਤੀਆਂ ਚਾਲੂ
5 Dariya News
ਐਸ.ਏ.ਐਸ. ਨਗਰ (ਮੁਹਾਲੀ) 19-Dec-2016
ਐਸ.ਏ.ਐਸ.ਨਗਰ ਦੀ ਸੁੰਦਰਤਾ ਦੇ ਨਾਲ-ਨਾਲ ਜ਼ਿਲ੍ਹੇ ਦੇ ਪਿੰਡਾਂ ਦੀ ਸੁੰਦਰਤਾ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ । ਜਿਥੇ ਐਸ.ਏ.ਐਸ.ਨਗਰ ਵਿਖੇ ਏਅਰ ਪੋਰਟ ਸਮੇਤ ਹੋਰ ਵਿਕਾਸ ਕਾਰਜਾਂ 'ਤੇ ਕਰੋੜਾਂ ਰੁਪਏ ਖਰਚ ਕਰਕੇ ਇਸ ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਇਆ ਗਿਆ ਹੈ ਉਥੇ ਹੀ ਜ਼ਿਲ੍ਹੇ ਦੇ ਪਿੰਡਾਂ ਦੇ ਵਿਕਾਸ ਅਤੇ ਸੁਦੰਰਤਾ ਲਈ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀਂ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਨੇ ਸੋਹਾਣਾ ਵਿਖੇ ਨਵੀਆਂ ਐਲ.ਈ.ਡੀ ਸਟਰੀਟ ਲਾਈਟਾਂ ਦਾ ਉਦਘਾਟਨ ਕਰਨ ਉਪਰੰਤ ਕੀਤਾ। ਉਨ੍ਹਾਂ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪਹਿਲੇ ਪੜਾਅ ਤਹਿਤ ਸੋਹਾਣਾ ਵਿਖੇ 07 ਲੱਖ ਰੁਪਏ ਦੀ ਲਾਗਤ ਨਾਲ 636 ਸਟਰੀਟ ਲਾਈਟਾਂ ਚਾਲੂ ਕੀਤੀਆਂ ਗਈਆਂ ਹਨ। ਇਸ ਦੇ ਨਾਲ-ਨਾਲ ਜ਼ਿਲ੍ਹੇ ਦੇ ਹੋਰ ਪਿੰਡਾਂ ਲਈ ਵੀ ਸੜਕਾਂ, ਸਕੂਲਾਂ , ਕੰਮਿਊਨਿਟੀ ਸੈਂਟਰਾਂ ਅਤੇ ਹੋਰ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਸੋਹਾਣਾ ਦੇ ਵਿਕਾਸ ਕਾਰਜਾਂ ਲਈ 01 ਕਰੋੜ ਰੁਪਏ ਪਾਸ ਕੀਤੇ ਗਏ ਹਨ ਅਤੇ ਇਸ ਤੋਂ ਇਲਾਵਾ ਪਿੰਡ ਕੁੰਭੜਾ ਵਿਖੇ 2 ਕਰੋੜ ਰੁਪਏ ਦੀ ਲਾਗਤ ਨਾਲ ਵਾਟਰਸਪਲਾਈ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ 01 ਕਰੋੜ ਰੁਪਏ ਦੀ ਲਾਗਤ ਨਾਲ ਇਸ ਪਿੰਡ ਦੀ ਫਿਰਨੀ ਅਤੇ 15 ਲੱਖ ਰੁਪਏ ਨਾਲ ਸਕੂਲ ਦੀ ਇਮਾਰਤ ਬਣਾਈ ਜਾ ਰਹੀ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਪਿੰਡ ਦੀ ਸਾਫ਼ ਸਫਾਈ ਵੱਲ ਵਿਸ਼ੇਸ ਧਿਆਨ ਦੇਣ । ਉਨ੍ਹਾਂ ਕਿਹਾ ਕਿ ਅਗਲੇ 3-4 ਸਾਲਾਂ ਵਿੱਚ ਜ਼ਿਲ੍ਹੇ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਖਰਚ ਕਰਕੇ ਪਿੰਡਾਂ ਦੀ ਨੁਹਾਰ ਬਦਲੀ ਜਾਵੇਗੀ। ਇਸ ਮੌਕੇ ਉਨ੍ਹਾਂ ਪਿੰਡ ਸੋਹਾਣਾ ਵਿਖੇ ਕੰਮਿਊਨਿਟੀ ਸੈਂਟਰ ਵੀ ਬਣਾਉਣ ਦਾ ਐਲਾਨ ਕੀਤਾ। ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ੍ਰੀ ਰਾਜੇਸ ਧੀਮਾਨ, ਐਸ.ਸੀ ਨਗਰ ਨਿਗਮ ਸ੍ਰੀ ਨਰੇਸ ਬੱਤਾ, ਕਾਰਜਕਾਰੀ ਇੰਜੀ: ਸ੍ਰੀ ਮੁਕੇਸ ਗਰਗ, ਸ੍ਰੀ ਅਸ਼ਵਨੀ ਸੰਭਾਲਕੀ, ਐਮ.ਸੀ ਪਰਮਿੰਦਰ ਸਿੰਘ ਸੋਹਾਣਾ, ਸ੍ਰੀ ਫੁਲਰਾਜ, ਸ੍ਰੀ ਆਰ.ਪੀ. ਸ਼ਰਮਾ, ਸ੍ਰ: ਜਸਪਾਲ ਸਿੰਘ ਮਟੌਰ, ਸ੍ਰੀ ਰਵਿੰਦਰ ਸਿੰਘ ਕੁੰਭੜਾ, ਸ੍ਰੀਮਤੀ ਗੁਰਮੀਤ ਕੌਰ, ਸ੍ਰ: ਸਰਬਜੀਤ ਸਿੰਘ, ਸ੍ਰ: ਅਜੀਤ ਸਿੰਘ ਸੋਹਾਣਾ, ਸ੍ਰ: ਸੁਰਿੰਦਰ ਸਿੰਘ, ਸ੍ਰੀਮਤੀ ਕਮਲਜੀਤ ਕੌਰ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।