5 Dariya News

ਬੱਚਿਆਂ ਅੰਦਰ ਨਵੀਂ ਸੋਚ ਭਰਨ ਲਈ ਮਧੂਬਨ ਵਾਟਿਕਾ ਸਕੂਲ 'ਚ ਕੁਇੰਜ ਮੁਕਾਬਲੇ ਕਰਵਾਏ

5 Dariya News (ਬਿਮਲ ਸੈਣੀ)

ਨੂਰਪੁਰ ਬੇਦੀ 17-Dec-2016

ਇਲਾਕੇ ਦੇ ਨਾਮਵਰ ਵਿਦਿਅਕ ਅਦਾਰੇ ਮਧੂਬਨ ਵਾਟਿਕਾ ਪਬਲਿਕ ਸਕੂਲ (ਨੁਰਪੁਰ ਬੇਦੀ) ਵਿਖੇ ਬੱਚਿਆਂ  ਅੰਦਰ ਇਕ ਨਵੀਂ ਸੋਚ, ਅਨਰਜ਼ੀ, ਪ੍ਰਤਿਭਾ ਤੇ ਦਿਮਾਗੀ ਸ਼ਕਤੀ ਨੂੰ ਵਧੀਆ ਬਣਾਉਣ ਲਈ (ਕੁਇੰਜ਼) ਇੰਨਟਰ ਸ਼ੈਸਨ ਪ੍ਰਤੀਯੋਗਤਾ  ਕਰਵਾਇਆ ਗਿਆ। ਜਿਸ 'ਚ ਕਲਾਸਾ ਦੇ ਵੱਖ-ਵੱਖ ਸੈਸ਼ਨਾ ਦੀਆ ਟੀਮਾਂ ਨੇ ਹਿੱਸਾ ਲਿਆ।ਇਨ੍ਹਾ ਕੁਇੰਜ ਮੁਕਾਬਲਿਆ 'ਚ ਨੂੰ ਸਾਇੰਸ ਵਿਸੇ ਨਾਲ ਸੰਬਧਿਤ ਅਤੇ ਜਨਰਲ ਸਵਾਲ ਪੁੱਛੇ ਗਏ ਹਰ ਇਕ ਟੀਮ ਨੂੰ ਰਾਊਂਡ ਵਿੱਚ ਪੰਜ-ਪੰਜ ਸਵਾਲ ਪੁੱਛੇ ਗਏ ਜਿਸ ਵਿਚ ਬੱਚਿਆਂ ਨੇ ਬਹੁਤ ਹੀ ਪ੍ਰਭਾਵਸ਼ਾਲੀ ਜਵਾਬ ਜੋ ਇਕ ਇੰਗਲਿਸ਼ ਮੀਡੀਅਮ ਅੰਦਰ ਦਿੱਤੇ ਗਏ।ਇਸ ਮੌਕੇ ਡਾਇਰੈਕਟਰ ਸ੍ਰੀ ਅਮਿਤ ਚੱਡਾ ਨੇ ਇਨਾਮ ਵੰਡਣ ਤੋਂ ਪਹਿਲਾਂ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹੋ ਜਿਹੇ ਕੁਈਜ਼ ਪ੍ਰੋਗਰਾਮ ਬੱਚਿਆਂ ਅੰਦਰ ਨਵੀਂ ਸ਼ਕਦੀ ਤੇ ਸੋਚ ਅਤੇ ਅਨਰਜੀ ਪੈਦਾ ਕਰਦੇ ਹਨ ਜਿਹੜੀ ਉਨ੍ਹਾਂ ਦੀ ਜਿੰਦਗੀ  ਭਰ ਕੰਮ ਆਉਂਦੀ ਹੈ  ਜੋ ਹਰ ਜਗ੍ਹਾ ਉਨ੍ਹਾਂ ਨੂੰ ਸਾਥ ਦਿੰਦੀ ਹੈ ਉਨ੍ਹਾਂ ਬੱਚਿਆਂ ਨੂੰ ਇਹੋ ਜਿਹੇ ਪ੍ਰੋਗਰਾਮ ਅੰਦਰ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ ਤੇ ਹੋਰ ਵੀ ਵਧੀਆ ਇਨਾਮ ਦੇਣ ਦੀ ਗੱਲ ਕਹੀ।ਇਸ ਕੁਇੰਜ ਮੁਕਾਬਲਿਆ 'ਚ  ਜੇਤੂ ਰਹਿਣ ਵਾਲੀਆ ਟੀਮਾ ਨੂੰ ਸਨਮਾਨਿਤ ਵੀ ਕੀਤਾ ਗਿਆ ।ਇਸ ਮੌਕੇ ਮੈਨੇਜਮੈਂਟ ਡਾਇਰੈਕਟਰ ਸ੍ਰੀ ਕੇਸਵ ਕੁਮਾਰ ,ਪ੍ਰਿੰਸੀਪਲ ਜੋਬੀ ਟੀ ਅਬਰਾਇਮ , ਮੈਡਮ ਦੀਪਿਕਾ ਪੁਰੀ ,ਸੰਜੀਵ ਕੁਮਾਰ, ਗੁਰਪ੍ਰੀਤ ਸਿੰਘ ਮੈਡਮ ਈਸ਼ਕਾ ਪੁਰੀ ,ਮੈਡਮ ਖੁਸਵੰਤ ਕੋਰ,ਮੀਨਾ ਲੁਥਰਾ ,ਮੈਡਮ ਮੁਨੀਸ਼ਾ ,ਮੈਡਮ ਮਨਪ੍ਰੀਤ ਸੈਣੀ,ਮੈਡਮ ਨੀਕੀਤਾ,ਅਤੇ ਸਾਰੇ ਸਕੂਲ ਦਾ ਸਟਾਫ ਹਾਜ਼ਰ ਸੀ।