8 ਆਈ.ਏ.ਐਸ. ਤੇ 3 ਪੀ.ਸੀ.ਐਸ. ਅਫਸਰਾਂ ਦੇ ਤਬਾਦਲੇ
5 ਦਰਿਆ ਨਿਊਜ਼
ਚੰਡੀਗੜ੍ਹ 30-Aug-2013
ਪੰਜਾਬ ਸਰਕਾਰ ਵਲੋਂ 8 ਆਈ.ਏ.ਐਸ. ਤੇ 3 ਪੀ.ਸੀ.ਐਸ. ਅਫਸਰਾਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ।ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਰਮੇਸ਼ ਕੁਮਾਰ ਘੰਟਾ ਨੂੰ ਡਾਇਰੈਕਟਰ ,ਖਜ਼ਾਨਾ ਅਤੇ ਅਕਾਊਂਟਸ, ਐਕਸ ਓਫੀਸ਼ੀਓ ਸੈਕਟਰੀ ਵਿੱਤ ਤੇ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਸੈਕਟਰੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਅਜੈ ਕੁਮਾਰ ਆਈ.ਏ.ਐਸ. ਨੂੰ ਸੀ.ਏ. ਗਲਾਡਾ, ਅਮਿਤ ਕੁਮਾਰ ਆਈ.ਏ.ਐਸ ਨੂੰ ਐਸ.ਡੀ.ਐਮ. ਮਲੋਟ, ਸ਼ਰੁਤੀ ਆਈ.ਏ.ਐਸ ਨੂੰ ਐਸ.ਡੀ.ਐਮ ਤਲਵੰਡੀ, ਅਪਨੀਤ ਰਿਆਤ ਆਈ.ਏ.ਐਸ. ਨੂੰ ਐਸ.ਡੀ.ਐਮ ਜਗਰਾਓਂ, ਐਮ.ਕੇ. ਅਰਵਿੰਦ ਆਈ.ਏ.ਐਸ ਨੂੰ ਐਸ.ਡੀ.ਐਮ. ਬੰਗਾ, ਬੀ ਸ੍ਰੀਨਿਵਾਸਨ ਆਈ.ਏ.ਐਸ. ਨੂੰ ਐਸ.ਡੀ.ਐਮ ਧਾਰਕਲਾਂ ਅਤੇ ਕੁਮਾਰ ਸੌਰਵ ਰਾਜ ਆਈ.ਏ.ਐਸ. ਨੂੰ ਐਸ.ਡੀ.ਐਮ ਗਿੱਦੜਬਾਹਾ ਲਾਇਆ ਗਿਆ ਹੈ।ਇਸੇ ਤਰ੍ਹਾਂ ਅਮਨਦੀਪ ਬਾਂਸਲ ਪੀ.ਸੀ.ਐਸ. ਨੂੰ ਐਸ.ਡੀ.ਐਮ ਬਰਨਾਲਾ, ਗੁਰਮੀਤ ਸਿੰਘ ਪੀ.ਸੀ.ਐਸ. ਨੂੰ ਐਸ.ਡੀ.ਐਮ ਪਾਤੜਾਂ, ਸੁਖਵਿੰਦਰ ਪਾਲ ਸਿੰਘ (ਰਿਟਾ.) ਨੂੰ ਏ.ਡੀ.ਸੀ. (ਜਨਰਲ) ਗੁਰਦਾਸਪੁਰ ਲਾਇਆ ਗਿਆ ਹੈ।