ਪ੍ਰਿੰਸ ਵਲੋਂ ਸੱਦੀ ਸਰਕਲ ਪੱਧਰੀ ਮੀਟਿੰਗ ਰੈਲੀ ਦਾ ਰੂਪ ਧਾਰਨ ਕਰ ਗਈ
ਮੁਹਾਲੀ ਵਿੱਚੋਂ ਕਰਾਂਗੇ ਕਾਂਗਰਸ ਦਾ ਬੋਰੀਆ ਬਿਸਤਰਾ ਗੋਲ : ਪ੍ਰਿੰਸ
5 ਦਰਿਆ ਨਿਊਜ਼
ਅਜੀਤਗੜ੍ਹ 26-Aug-2013
ਯੂਥ ਅਕਾਲੀ ਦਲ ਜ਼ਿਲ੍ਹਾ ਸ਼ਹਿਰੀ ਵਲੋਂ ਮੁਹਾਲੀ ਜਿਲ੍ਹੇ ਵਿੱਚੋਂ ਕਾਂਗਰਸ ਦਾ ਬੋਰੀਆ ਬਿਸਤਰਾ ਗੋਲ ਕਰਨ ਦੀ ਮੁਹਿੰਮ ਚਾਲੂ ਕਰ ਦਿੱਤੀ ਗਈ ਹੈ ਅਤੇ ਲੋਕਸਭਾ ਚੋਣਾਂ ਦੇ ਨਤੀਜਿਆਂ ਉਪਰੰਤ ਮੁਹਾਲੀ ਜਿਲ੍ਹੇ ਵਿੱਚ ਕਾਂਗਰਸੀਆਂ ਦਾ ਪੂਰਨ ਸਫਾਇਆ ਹੋ ਜਾਵੇਗਾ| ਇਹ ਵਿਚਾਰ ਸ੍ਰ. ਹਰਮਨਪ੍ਰੀਤ ਸਿੰਘ ਪ੍ਰਿੰਸ, ਜਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਸ਼ਹਿਰੀ ਨੇ ਗੁ. ਅੰਬ ਸਾਹਿਬ ਵਿਖੇ ਯੂਥ ਅਕਾਲੀ ਵਰਕਰਾਂ ਅਤੇ ਸੀ. ਅਕਾਲੀ ਆਗੂਆਂ ਦੀ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ| ਯੂਥ ਅਕਾਲੀ ਦਲ ਜਿਲ੍ਹਾ ਸ਼ਹਿਰੀ ਵਲੋਂ ਸਰਕਲ ਪੱਧਰ ਤੇ ਕੀਤੀਆਂ ਜਾ ਰਹੀਆਂ ਮੀਟਿੰਗਾਂ ਵਿੱਚੋਂ ਇਹ ਦੂਜੀ ਮੀਟਿੰਗ ਸੀ|ਸ੍ਰੀ ਪਿੰ੍ਰਸ ਨੇ ਕਿਹਾ ਕਿ ਮੁਹਾਲੀ ਦੇ ਵਿਕਾਸ ਲਈ ਜਿੰਨਾ ਪੈਸਾ ਪੰਜਾਬ ਦੀ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਪਿਛਲੇ ਸਾਲਾਂ ਦੌਰਾਨ ਕੀਤਾ ਹੈ, ਉੱਨਾ ਕਾਂਗਰਸ ਨੇ ਆਪਣੇ ਪੂਰੇ ਕਾਰਜਕਾਲ ਦੌਰਾਨ ਨਹੀਂ ਲਗਾਇਆ| ਉਨ੍ਹਾਂ ਕਿਹਾ ਕਿ ਸ੍ਰ. ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਪੰਜਾਬ ਅਤੇ ਸ੍ਰ. ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਮੁਹਾਲੀ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ| ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦਾ ਇੱਕੋ ਇੱਕ ਨਾਹਰਾ ਵਿਕਾਸ ਦਾ ਹੈ ਅਤੇ ਵਿਕਾਸ ਦੀ ਬਦੌਲਤ ਹੀ ਲੋਕਾਂ ਨੇ ਇਸ ਪਾਰਟੀ ਦੀਆਂ ਨੀਤੀਆਂ ਤੇ ਆਪਣੀ ਮੋਹਰ ਲਗਾਈ ਹੈ|ਇਸ ਤੋਂ ਪਹਿਲਾਂ ਸ੍ਰ. ਪਰਮਿੰਦਰ ਸਿੰਘ ਸੋਹਾਣਾ ਵਾਈਸ ਚੇਅਰਮੈਨ ਲੇਬਰਫੈਡ ਪੰਜਾਬ ਨੇ ਆਏ ਸਾਰੇ ਪਤਵੰਤੇ ਸੱਜਣਾਂ ਦਾ ਸਵਾਗਤ ਕੀਤਾ|
ਇਸ ਮੌਕੇ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਕਿ ਯੂਥ ਅਕਾਲੀ ਦਲ ਦੀਆਂ ਮੀਟਿੰਗਾਂ ਸ੍ਰ. ਬਲਵੰਤ ਸਿੰਘ ਰਾਮੂਵਾਲੀਆ ਹਲਕਾ ਇੰਚਾਰਜ ਦੀ ਸਰਪ੍ਰਸਤੀ ਹੇਠ ਹੋ ਰਹੀਆਂ ਹਨ ਅਤੇ ਸ੍ਰ. ਪ੍ਰਿੰਸ ਨੂੰ ਉਨ੍ਹਾਂ ਦਾ ਪੂਰਾ ਅਸ਼ੀਰਵਾਦ ਪ੍ਰਾਪਤ ਹੈ| ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਜੋਰ ਲਗਾ ਕੇ ਮੁਹਾਲੀ ਵਿੱਚੋਂ ਕਾਂਗਰਸ ਦਾ ਖਾਤਮਾ ਕਰਨ ਲਈ ਉਪਰਾਲਾ ਕਰਨ| ਇਸ ਮੌਕੇ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਸ੍ਰ. ਪ੍ਰਿੰਸ ਨੂੰ ਜਿਲ੍ਹੇ ਵਿੱਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ|ਇਸ ਮੌਕੇ ਪ੍ਰਦੀਪ ਸਿੰਘ ਭਾਰਜ, ਸਰਬਜੀਤ ਸਿੰਘ, ਗੁਰਸੇਵਕ ਸਿੰਘ ਕੈਂਸਰੇ, ਚਰਨਜੀਤ ਸਿੰਘ ਚੰਨੀ, ਕਰਨ ਪਹਿਲਵਾਨ, ਸੁਲਮਾਨ ਖਾਨ, ਬਲਪ੍ਰੀਤ ਸਿੰਘ ਜੌਨੀ, ਵਨੀਤ ਸ਼ਰਮਾ, ਗੌਰਵ ਯਾਦਵਿੰਦਰ ਸਿੰਘ , ਗੁਰਮੀਤ ਚੌਹਾਨ (ਰਾਜਪੂਤ ਬਰਾਦਰੀ) ਹਰਜਿੰਦਰ ਸਿੰਘ, ਭੁਪਿੰਦਰ ਸਿੰਘ, ਗੈਰੀ ਸਿੰਧੂ , ਵਿਸ਼ਾਲ ਸ਼ਾਹੀਮਾਜਰਾ, ਗੁਰਵਿੰਦਰ ਸਿੰਘ, ਜਤਿੰਦਰ ਪਾਲ ਸਿੰਘ ਰਾਠੌਰੀ, ਜੋਗਿੰਦਰ ਸਿੰਘ ਜੋਗੀ, ਮੋਹਨ ਲਾਲ, ਸ਼ਾਮ ਲਾਲ ਅਤੇ ਯੂਥ ਵਰਕਰ ਵੱਡੀ ਗਿਣਤੀ ਵਿੱਚ ਹਾਜਿਰ ਸਨ| ਸਟੇਜ ਸਕੱਤਰ ਦੀ ਭੂਮਿਕਾ ਪਰਮਜੀਤ ਸਿੰਘ ਹੈਪੀ ਨੇ ਨਿਭਾਈ|ਅਹਿਮ ਸ਼ਖਸੀਅਤਾਂ ਨੂੰ ਕੀਤਾ ਸਨਮਾਨਿਤਯੂਥ ਅਕਾਲੀ ਦਲ ਜਿਲ੍ਹਾ ਸ਼ਹਿਰੀ ਵਲੋਂ ਸੀਨੀਅਰ ਲੀਡਰਸ਼ਿਪ ਦਾ ਸਨਮਾਨ ਕੀਤਾ ਗਿਆ| ਇਸ ਮੌਕੇ ਸ੍ਰ. ਅਰਵਿੰਦਰ ਸਿੰਘ ਭੁੱਲਰ (ਜਵਾਈ ਸ੍ਰ. ਬਲਵੰਤ ਸਿੰਘ ਰਾਮੂਵਾਲੀਆ) ਅਤੇ ਸ੍ਰੀਮਤੀ ਸੁਖਜੀਤ ਕੌਰ ਵਾਲੀਆ ਨੇ ਸਿਰੋਪਾਓ ਦੇ ਕੇ ਸੀਨੀਅਰ ਅਹੁਦੇਦਾਰਾਂ ਦਾ ਸਨਮਾਨ ਕੀਤਾ ਜਿਨ੍ਹਾਂ ਵਿੱਚ ਜੋਗਿੰਦਰ ਸਿੰਘ ਸਲੈਚ, ਸ੍ਰ. ਪਰਮਿੰਦਰ ਸਿੰਘ ਸੋਹਾਣਾ, ਸ੍ਰੀ ਮਨੋਜ ਅਗਰਵਾਲ, ਸ੍ਰ. ਨਛੱਤਰ ਸਿੰਘ ਬੈਦਵਾਨ, ਸ੍ਰ. ਬਲਜੀਤ ਸਿੰਘ ਕੁੰਭੜਾ ਸੀ. ਅਕਾਲੀ ਆਗੂ, ਸ੍ਰ. ਫੂਲਰਾਜ ਸਿੰਘ, ਬੀਬੀ ਕੁਲਦੀਪ ਕੌਰ ਕੰਗ, ਸ੍ਰੀ ਆਰ ਪੀ ਸ਼ਰਮਾ, ਸ੍ਰੀ ਗਿਆਨ ਚੰਦ ਅਗਰਵਾਲ, ਸ੍ਰੀ ਅਮਰੀਕ ਸਿੰਘ ਤਹਿਸੀਲਦਾਰ, ਸ੍ਰ. ਗੁਰਮੀਤ ਸਿੰਘ ਵਾਲੀਆ, ਬੀਬੀ ਅਮਿਤੇਸ਼ਵਰ ਕੌਰ, ਸ੍ਰੀਮਤੀ ਮਨਜੀਤ ਕੌਰ, ਸ੍ਰੀਮਤੀ ਪ੍ਰਕਾਸ਼ਵਤੀ, ਸ੍ਰ. ਗੁਰਮੁਖ ਸਿੰਘ ਸੋਹਲ (ਸਾਰੇ ਕੌਂਸਲਰ), ਸ੍ਰ. ਸੀਤਲ ਸਿੰਘ, ਸ੍ਰ. ਸਰਬਜੀਤ ਸਿੰਘ ਪਾਰਸ, ਸ੍ਰ. ਕੰਵਲਜੀਤ ਸਿੰਘ ਰੂਬੀ, ਸ੍ਰ. ਜਸਵਿੰਦਰ ਸਿੰਘ ਵਿਰਕ, ਸ੍ਰੀ ਮਾਤੀ ਰਾਮ ਪਹਿਲਵਾਨ ਦੇ ਨਾਂ ਸ਼ਾਮਿਲ ਹਨ।