5 Dariya News

ਕਾਂਗਰਸੀ ਉਮੀਦਵਾਰ ਦੇ ਦਾਅਵੇ ਖੋਖਲੇ--ਬਲਵੰਤ ਸਿੰਘ ਰਾਮੂਵਾਲੀਆ

ਵੱਖ-ਵੱਖ ਜਥੇਬੰਦੀਆਂ ਨੇ ਦਿੱਤਾ ਅਕਾਲੀ-ਭਾਜਪਾ ਉਮੀਦਵਾਰ ਨੂੰ ਸਮਰਥਨ

5 ਦਰਿਆ ਨਿਊਜ਼

ਐਸ.ਏ.ਐਸ.ਨਗਰ. 29-Jan-2012

ਕਾਂਗਰਸੀ ਉਮੀਦਵਾਰ ਬਲਵੀਰ ਸਿੰਘ ਸਿੱਧੂ ਦੇ ਪੈਰਾਂ ਹੇਠੋਂ ਤੇਜ਼ੀ ਨਾਲ ਜ਼ਮੀਨ ਖਿਸਕਣ ਕਾਰਨ ਉਹ ਬੁਖਲਾਹਟ 'ਚ  ਆ ਕੇ ਸੰਤੁਲਨ ਗੁਆ ਚੱਕਾ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਬਲਵੰਤ ਸਿੰਘ ਰਾਮੂਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਮੂਵਾਲੀਆ ਨੇ  ਕਿਹਾ ਕਿ ਸ੍ਰੀ ਸਿੱਧੂ ਦੀ ਰਾਜਨੀਤਿਕ ਨੈਤਿਕਤਾ ਨੂੰ ਲੱਗੇ ਖੋਰੇ ਦੀ ਗਵਾਹੀ ਉਸ ਵੱਲੋਂ ਕੀਤੇ ਪੰਜ ਝੂਠੇ ਦਾਅਵਿਆਂ ਤੋਂ ਸਪਸ਼ਟ ਸਾਹਮਣੇ ਆ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸ੍ਰੀ ਸਿੱਧੂ ਨੇ ਉਦਯੋਗਪਤੀਆਂ ਵੱਲੋਂ ਹਮਾਇਤ ਮਿਲਣ ਦਾ ਝੂਠਾ ਦਾਅਵਾ ਕੀਤਾ ਸੀ ਜਿਸਨੂੰ ਦੂਸਰੇ ਦਿਨ ਮੋਹਾਲੀ ਇੰਡਸਟਰੀ ਐੋਸੋਸੀਏਸ਼ਨ ਨੇ ਖ਼ੰਡਨ ਕਰਕੇ ਝੂਠਲਾ ਦਿੱਤਾ ਸੀ ਅਤੇ 85 ਫੀਸਦੀ ਉਦਯੋਗਪਤੀ ਉਨ੍ਹਾਂ ਨਾਲ ਹਨ। ਦੂਜਾ ਝੂਠਾ ਦਾਅਵਾ ਸ੍ਰੀ ਸਿੱਧੂ ਨੇ ਮੋਹਾਲੀ ਬਾਰ ਐਸੋਸੀਏਸ਼ਨ ਦੀ ਹਮਾਇਤ ਦਾ ਕੀਤਾ ਸੀ, ਜਿਸ ਦਾ ਦੂਸਰੇ ਦਿਨ ਹੀ ਐਸੋਸੀਏਸ਼ਨ ਦੇ ਨੁੰਮਾਇੰਦਿਆਂ ਨੈ  ਮੀਟਿੰਗ ਕਰਕੇ ਖੰਡਨ ਕੀਤਾ ਸੀ। ਤੀਜਾ ਦਾਅਵਾ ਉਸ ਨੇ ਅਗਰਵਾਲ ਸਭਾ ਦੀ ਹਮਾਇਤ ਮਿਲਣ ਦਾ ਕੀਤਾ ਸੀ ਜਦੋਂ  ਕਿ ਦੂਸਰੇ ਦਿਨ ਹੀ ਅਗਰਵਾਲ ਸਭਾ ਦੇ ਆਗੂਆਂ ਨੇ ਅਕਾਲੀ-ਭਾਜਪਾ ਉਮੀਦਵਾਰ ਸ੍ਰ. ਰਾਮੂਵਾਲੀਆ ਦੀ ਮਦਦ ਕਰਨ ਦਾ ਐਲਾਨ ਕਰ ਦਿੱਤਾ ਸੀ। ਚੌਥਾ ਦਾਅਵਾ ਕਾਂਗਰਸੀ ਉਮੀਦਵਾਰ ਵੱਲੋਂ ਰਾਮਗੜ੍ਹੀਆ ਸਭਾ ਵੱਲੋਂ ਮਦਦ ਦਾ ਕੀਤਾ ਗਿਆ ਸੀ, ਜਿਸ ਦਾ ਖੰਡਨ ਸਾਰੀ ਰਾਮਗੜ੍ਹੀਆ ਸਭਾ ਦੇ ਨੁਮਾਇੰਦਿਆਂ ਨੇ ਇੱਕਠ ਕਰਕੇ ਕੀਤਾ ਅਤੇ ਸ੍ਰੀ ਰਾਮੂਵਾਲੀਆ ਦਾ ਹਮਾਇਤ ਕਰਨ ਦਾ ਫੈਸਲਾ ਲਿਆ। ਸ੍ਰੀ ਰਾਮੂਵਾਲੀਆ ਨੇ ਕਿਹਾ ਕਿ ਬੁਖਲਾਹਟ ਵਿੱਚ ਆਇਆ ਕਾਂਗਰਸੀ ਉਮੀਦਵਾਰ ਹੁਣ ਝੂਠ ਦਾ ਸਹਾਰਾ ਲੈ ਕੇ ਮੁਹਾਲੀ ਦੇ ਵਸਨੀਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਪਰ ਲੋਕ ਹੁਣ ਉਸ ਦੇ ਝੂਠ 'ਤੇ ਭਰੋਸਾ ਨਹੀਂ ਕਰ ਰਹੇ।

ਇਸੇ ਦੌਰਾਨ ਅੱਜ ਰਾਮਗੜੀਆ ਬਰਾਦਰੀ ਦੀ ਮੋਹਾਲੀ ਇਕਾਈ ਨੈ ਸ੍ਰ. ਬਲਵੰਤ ਸਿੰਘ ਰਾਮੂਵਾਲੀਆ ਕੋਲ ਜਾ ਕੇ ਉਨ੍ਹਾਂ ਦੀ ਹਮਾਇਤ ਦਾ ਭਰੋਸਾ ਦਿੱਤਾ ਹੈ। ਇਸ ਸਮੇਂ ਰਾਮਗੜੀਆ ਬਰਾਦਰੀ ਦੇਦ ਆਗੂਆਂ ਵਿੱਚ ਸਾਬਕਾ ਪ੍ਰਧਾਨ ਰੱਖਾ ਸਿੰਘ, ਗੁਰਬੀਰ ਸਿੰਘ, ਸਵਿੰਦਰ ਸਿੰਘ, ਅਜੀਤ ਸਿੰਘ ਰਕੌਤਾ, ਮਨਜੀਤ ਸਿੰਘ ਮਾਨ, ਕਰਮ ਸਿੰਘ ਬਬਰਾ ਸਾਰੇ ਸਾਬਕਾ ਪ੍ਰਧਾਨ, ਸੁਖਦੇਵ ਸਿੰਘ ਗਾਹਲਾ ਖਜ਼ਾਨਚੀ, ਸਵਿੰਦਰ ਸਿੰਘ ਖੋਖਰ, ਚੇਅਰਮੈਨ ਗੁਰਚਰਨ ਸਿੰਘ ਐਡੀਟਰ, ਸੂਰਤ ਸਿੰਘ ਚੇਅਰਮੈਨ ਬਿਲਡਿੰਗ ਕਮੇਟੀ ਆਦਿ ਸ਼ਾਮਲ ਸਨ। ਇਸੇ ਤਰ੍ਹਾਂ  ਅੱਜ ਭਾਈ ਲਾਲੋ ਕੋਅਪ੍ਰੇਟਿਵ ਸਭਾ ਮੋਹਾਲੀ ਦੇ ਪ੍ਰਧਾਨ ਕਰਮ ਸਿੰਘ ਬਬਰਾ, ਗੁਰਬੀਰ ਸਿੰਘ ਜਨਰਲ ਸਕੱਤਰ, ਮਨਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ,  ਗੁਰਚਰਨ ਸਿੰਘ ਨੰਨੜਾ, ਲਖਵੀਰ ਸਿੰਘ ਹੂੰਝਣ ਨੇ ਅਕਾਲੀ-ਭਾਜਪਾ ਦੇ ਉਮੀਦਵਾਰ ਬਲਵੰਤ ਸਿੰਘ ਰਾਮੂਵਾਲੀਆ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਇਨ੍ਰਾਂ ਤੋਂ ਇਲਾਵਾ ਦਸਮੇਸ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜਸਵੰਤ ਸਿੰਘ ਭੁਲਰ, ਦਿਆਲ ਸਿੰਘ ਜਨਰਲ ਸਕੱਤਰ, ਬਹਾਦਰ ਸਿੰਘ ਬੜੀ, ਬਲਵੀਰ ਸਿੰਘ,ਜਤਿੰਦਰ ਸਿੰਘ ਸੋਢੀ ਅਤੇ ਦਰਸ਼ਨ ਸਿੰਘ ਕਲਸੀ ਆਦਿ ਆਹੁਦੇਦਾਰਾਂ ਨੇ ਵੀ ਸ੍ਰ. ਰਾਮੂਵਾਲੀਆ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ। ਪ੍ਰਾਈਵੇਟ ਕੰਟਰੈਕਟਰਜ਼ ਯੂਨੀਅਨ ਮੋਹਾਲੀ ਦੇਦ ਪ੍ਰਧਾਨ ਸੂਰਤ ਸਿੰਘ ਕਲਸੀ, ਜਨਰਲ ਸਕੱਤਰ ਦੀਦਾਰ ਸਿੰਘ ਕਲਸੀ,ਰਾਜਵੰਸ ਸ਼ਰਮਾ,ਬਲਵਿੰਦਰ ਸਿੰਘ ਕੈਸ਼ੀਅਰ, ਰਘਬੀਰ ਸਿੰਘ, ਸਵਰਨ ਸਿੰਘ, ਜਸਵੰਤ ਸਿੰਘ ਕਾਨਪੁਰੀਆ, ਗੁਰਸੇਵਕ ਸਿੰਘ ਪ੍ਰੈਸ ਸਕੱਤਰ, ਪ੍ਰਤਾਪ ਸਿੰਘ ਭੰਵਰਾ,ਕੁਲਦੀਪ ਸਿੰਘ ਅਤੇ ਅਵਤਾਰ ਸਿੰਘ ਮੈਨੇਜਰ ਆਦਿ ਨੇ ਵੀ ਸ੍ਰੀ ਰਾਮੂਵਾਲੀਆ ਨੂੰ ਜਿਤਾਉਣ ਦਾ ਐਲਾਨ ਕੀਤਾ ਹੈ।