5 Dariya News

ਲਾਰੇਂਸ ਪਬਲਿਕ ਸਕੂਲ 'ਚ ਸਾਲਾਨਾ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਕਲਾ ਅਤੇ ਖੇਡਾਂ ਦੇ ਸੁਮੇਲ ਦੀ ਕੀਤੀ ਬਿਹਤਰੀਨ ਪੇਸ਼ਕਾਰੀ

ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ 'ਚ ਵੀ ਵਧ-ਚੜ ਕੇ ਹਿੱਸਾ ਲੈਣਾ ਚਾਹੀਦਾ ਹੈ- ਡਿਪਟੀ ਕਮਿਸ਼ਨਰ ਮਾਂਗਟ

5 Dariya News

ਐਸ.ਏ.ਐਸ. ਨਗਰ (ਮੁਹਾਲੀ) 11-Dec-2016

ਲਾਰੇਂਸ ਪਬਲਿਕ ਸੀਨੀਅਰ ਸਕੈਂਡਰੀ ਸਕੂਲ, ਸੈਕਟਰ 51  ਦੇ ਜੂਨੀਅਰ ਵਿਦਿਆਰਥੀਆਂ ਲਈ  ਕੈਂਪਸ ਵਿਚ ਸਾਲਾਨਾ  ਦਿਵਸ ਦਾ ਆਯੋਜਨ ਕੀਤਾ ਗਿਆ ।  33 ਸਥਾਪਨਾ ਦਿਵਸ ਨੂੰ ਸਮਰਪਿਤ ਇਸ ਜੂਨੀਅਰ ਸਾਲਾਨਾ ਦਿਵਸ ਵਿਚ ਛੋਟੇ ਛੋਟੇ ਬੱਚਿਆਂ ਨੇ   ਸਟੇਜ ਤੇ ਆਪਣੀ ਕਲਾ ਦੀ ਪ੍ਰਤਿਭਾ ਅਤੇ ਖੇਡ ਪ੍ਰਤਿਭਾਵਾਂ ਦਾ ਪ੍ਰਦਰਸ਼ਨ ਕੀਤਾ। ਸਕੂਲ ਦੇ ਪ੍ਰਿੰਸੀਪਲ ਵੀਨਾ ਮਲਹੋਤਰਾ ਅਤੇ ਮੁੱਖ ਮਹਿਮਾਨ ਮੁਹਾਲੀ ਦੇ ਡਿਪਟੀ ਕਮਿਸ਼ਨਰ  ਆਈ ਏ ਐੱਸ ਦਲਜੀਤ ਸਿੰਘ ਮਾਂਗਟ ਨੇ ਇਸ ਸਮਾਰੋਹ ਦੀ ਸ਼ੁਰੂਆਤ ਦੀਪ ਸ਼ਿਖਾ ਜਲਾ ਕੇ ਕੀਤੀ। ਇਸ ਤੋਂ ਬਾਅਦ ਇਕ ਤੋ ਬਾਅਦ ਇਕ ਕਰਕੇ ਵਿਦਿਆਰਥੀਆਂ ਨੇ ਸਟੇਜ ਤੇ ਆਪਣੀ ਪ੍ਰਤਿਭਾਵਾਂ ਦਾ ਪ੍ਰਭਾਵ ਛੱਡਿਆ। ਇਸ ਦੌਰਾਨ ਵਿਦਿਆਰਥੀਆਂ ਨੇ ਇਕ ਪਾਸੇ ਵੱਖ ਵੱਖ ਰਾਜਾਂ ਦੇ ਲੋਕ ਨਾਚ ਪੇਸ਼ ਕਰਕੇ ਮਾਹੌਲ ਨੂੰ ਸੰਗੀਤ ਮਈ ਬਣਾਇਆ ਉੱਥੇ ਹੀ ਦੂਜੇ ਪਾਸੇ ਛੋਟੇ ਖਿਡਾਰੀਆਂ ਨੇ ਐਥਲੈਟਿਕ ਦੇ ਈਵੇਂਟਸ ਤੇ ਮੈਦਾਨ ਵਿਚ ਆਪਣਾ ਦਮ ਵਿਖਾਉਂਦੇ ਹੋਏ ਇਕ ਦੂਸਰੇ ਨੂੰ ਟੱਕਰ ਦਿਤੀ। ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਜਿੱਥੇ ਵੱਖ ਵੱਖ ਖੇਡਾਂ ਵਿਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆਂ ਉੱਥੇ ਹੀ ਵਿਦਿਆਰਥੀਆਂ ਵੱਲੋਂ   ਪੁੱਠੀ ਦੌੜ, ਟੋਪੀ ਦੌੜ, ਡੱਡੂ ਦੌੜ ਆਦਿ ਕਈ  ਰੋਚਕ ਖੇਡਾਂ  ਵੀ ਪੇਸ਼ ਕੀਤੀਆਂ ਜਿਨ੍ਹਾਂ ਦਾ ਹਾਜ਼ਰ ਮਹਿਮਾਨਾਂ ਨੇ ਖੂਬ ਆਨੰਦ ਮਾਣਿਆ। ਇਸ ਦੇ ਨਾਲ ਹੀ ਵਿਦਿਆਰਥੀਆਂ ਵੱਲੋਂ  ਹਰਡਲ ਰੇਸ,ਜਲੇਬੀ ਦੌੜ, ਤਿੰਨ ਲੱਤ ਦੌੜ, ਨਿੰਬੂ ਦੌੜ ਆਦਿ ਪੇਸ਼ ਕਰਕੇ  ਸਾਰਿਆਂ ਦਾ ਭਰਪੂਰ ਮਨੋਰੰਜਨ ਕੀਤਾ । ਇਸ ਮੌਕੇ ਤੇ ਮੁੱਖ ਮਹਿਮਾਨ ਡੀ ਸੀ ਮਾਂਗਟ ਨੇ ਵਿਦਿਆਰਥੀਆਂ ਵੱਲੋਂ ਕੀਤੀਆਂ ਪੇਸ਼ਕਾਰੀ ਅਤੇ ਰੋਚਕ ਖੇਡਾਂ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਸਾਰੇ  ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ 'ਚ ਵੀ ਵਧ ਚੜ ਕੇ ਹਿੱਸਾ ਲੈਣ ਦੀ  ਪ੍ਰੇਰਨਾ ਦਿੱਤੀ । ਇਸ ਦੇ ਨਾਲ ਹੀ  ਵੱਖ-ਵੱਖ ਈਵੇਂਟਸ 'ਚ  ਜੇਤੂ ਖਿਡਾਰੀਆਂ ਨੂੰ   ਡਿਪਟੀ ਕਮਿਸ਼ਨਰ ਡੀ ਐੱਸ ਮਾਂਗਟ ਅਤੇ ਪ੍ਰਿੰਸੀਪਲ ਵੀਨਾ ਮਲਹੋਤਰਾ ਵੱਲੋਂ  ਇਨਾਮ ਤਕਸੀਮ ਕੀਤੇ ਗਏ।