5 Dariya News

ਆਪ ਵੱਲੋਂ ਕਸਬਾ ਮਜੀਠਾ ਵਿਖੇ ਕੀਤੇ ਗਏ ਘਰੋ-ਘਰੀ ਸੰਪਰਕ ਨੂੰ ਭਰਵਾਂ ਹੁੰਗਾਰਾ

ਮਜੀਠਾ ਵਿਖੇ 14 ਦਸੰਬਰ ਦੀ ਇਨਕਲਾਬ ਰੈਲੀ ਲਈ ਤਿਆਰੀਆਂ ਜ਼ੋਰਾਂ 'ਤੇ

5 Dariya News

ਅੰਮ੍ਰਿਤਸਰ 08-Dec-2016

ਆਮ ਆਦਮੀ ਪਾਰਟੀ ਵੱਲੋਂ ਮਜੀਠਾ ਹਲਕੇ ਵਿੱਚ ਆਪਣੀਆਂ ਸਰਗਰਮੀਆਂ ਹੋਰ ਤੇਜ਼ ਕਰਦਿਆਂ ਆਪ ਦੇ ਕਾਨੂੰਨੀ ਵਿੰਗ ਦੇ ਮੁੱਖੀ ਅਤੇ ਹਲਕਾ ਮੋਹਾਲੀ ਤੋਂ ਚੋਣ ਲੜ ਰਹੇ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਦੀ ਅਗਵਾਈ ਹੇਠ ਅੱਜ ਕਸਬਾ ਮਜੀਠਾ ਦੇ ਬਜ਼ਾਰਾਂ ਤੇ ਗਲੀਆਂ ਵਿੱਚ ਲੋਕਾਂ ਨਾਲ ਘਰੋ-ਘਰੀ ਸੰਪਰਕ ਕੀਤਾ ਅਤੇ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦੀ 14 ਦਸੰਬਰ ਦੀ ਮਜੀਠਾ ਵਿਖੇ ਹੋਣ ਵਾਲੀ ਮਾਝਾ ਫ਼ਤਹਿ ਰੈਲੀ ਬਾਰੇ ਜਾਣਕਾਰੀ ਦਿੱਤੀ।ਸਵੇਰੇ ਤਕਰੀਬਨ 11 ਵਜੇ ਤੋਂ ਬਾਅਦ ਦੁਪਹਿਰ 3.30 ਵਜੇ ਤੱਕ ਚੱਲੀ ਇਸ ਘਰੋ-ਘਰੀ ਸੰਪਰਕ ਮੁਹਿੰਮ ਦੌਰਾਨ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਨੇ ਮਜੀਠਾ ਕਸਬੇ ਦੇ ਵਸਨੀਕਾਂ ਨੂੰ ਖੌਫ਼ ਅਤੇ ਡਰ ਦੇ ਵਾਤਾਵਰਨ ਤੋਂ ਮੁਕਤ ਹੋਣ ਲਈ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਆਪਣੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਉਹਨਾਂ ਦਾਅਵਾ ਕੀਤਾ ਕਿ 14 ਦਸੰਬਰ ਨੂੰ ਮਜੀਠਾ ਦਾਣਾ ਮੰਡੀ ਵਿਖੇ ਹੋਣ ਵਾਲੀ ਵਿਸ਼ਾਲ ਰੈਲੀ ਇਸ ਹਲਕੇ ਵਿੱਚ ਲੋਕ-ਰਾਏ ਦੀ ਬੁਲੰਦੀ ਦੀ ਨਵੀਂ ਸ਼ੁਰੂਆਤ ਹੋਵੇਗੀ। ਉਹਨਾਂ ਕਿਹਾ ਕਿ ਪੰਜਾਬ 'ਚ ਲੁੱਟਤੰਤਰ, ਗੁੰਡਾ ਰਾਜ ਅਤੇ ਮਾਫ਼ੀਆ ਰਾਜ ਦੇ ਖਾਤਮੇ ਲਈ ਆਮ ਆਦਮੀ ਦੀ ਸਰਕਾਰ ਬਣਾਉਣੀ ਸਮੇਂ ਦੀ ਮੰਗ ਹੈ ਕਿਉਂ ਕਿ ਪਿਛਲੇ ਤਕਰੀਬਨ 70 ਸਾਲ ਤੋਂ ਵਾਰੋ-ਵਾਰੀ ਰਾਜ ਕਰਦੀਆਂ ਰਵਾਇਤੀ ਸਿਆਸੀ ਪਾਰਟੀਆਂ ਨੇ ਮੁਲਕ ਅਤੇ ਪੰਜਾਬ ਦਾ ਬੁਰਾ ਹਾਲ ਕਰਕੇ ਰੱਖ ਦਿੱਤਾ ਹੈ। ਘਰੋ-ਘਰੀ ਸੰਪਰਕ ਮੁਹਿੰਮ ਦੌਰਾਨ ਆਪ ਆਗੂਆਂ ਨੇ ਮਜੀਠਾ ਵਾਸੀਆਂ ਨੂੰ 14 ਦਸੰਬਰ ਵਾਲੇ ਦਿਨ ਦਾਣਾ ਮੰਡੀ ਮਜੀਠਾ ਵਿਖੇ ਸ੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਹੋਣ ਵਾਲੀ ਪੰਜਾਬ ਇਨਕਲਾਬ ਰੈਲੀ ਨੂੰ ਮਾਝਾ ਫ਼ਤਹਿ ਰੈਲੀ 'ਚ ਤਬਦੀਲ ਕਰਨ ਲਈ ਵੱਡੀ ਗਿਣਤੀ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ।ਇਸ ਮੌਕੇ ਐਡਵੋਕੇਟ ਸ਼ੇਰਗਿੱਲ ਦੇ ਨਾਲ ਜ਼ੋਨ ਨਿਗਰਾਨ ਰਾਹੁਲ ਸ਼ੁਕਲਾ, ਸਾਬਕਾ ਚੇਅਰਮੈਨ ਪ੍ਰਗਟ ਸਿੰਘ ਚੋਗਾਵਾਂ, ਸੁਖਦੀਪ ਸਿੱਧੂ, ਜਸਕਰਨ ਬੰਦੇਸ਼ਾ, ਹਰਿੰਦਰ ਸਿੰਘ ਸੇਖੋਂ, ਸੁਨੀਲ ਵਰਮਾ, ਪ੍ਰਭਬੀਰ ਬਰਾੜ, ਗੁਰਭੇਜ ਸਿੰਘ ਸਿੱਧੂ, ਰਮਨਦੀਪ ਸਿੰਘ, ਸਤਨਾਮ ਸਿੰਘ ਜੱਜ, ਰਾਜਵਿੰਦਰ ਸਿੰਘ ਨਾਗ, ਲਖਵਿੰਦਰ ਸਿੰਘ ਬੇਗੇਵਾਲ, ਕ੍ਰਿਪਾਲ ਸਿੰਘ, ਜਸਬੀਰ ਸਿੰਘ ਹਮਜ਼ਾ, ਮਨਵਿੰਦਰ ਸਿੰਘ ਚੋਗਾਵਾਂ ਅਤੇ ਹੀਰਾ ਸਿੰਘ ਹੁੰਦਲ ਵੀ ਸ਼ਾਮਲ ਸਨ।