5 Dariya News

ਲਾਰੇਂਸ ਸਕੂਲ ਦੇ 33 ਵੇਂ ਸਥਾਪਨਾ ਦਿਵਸ ਸਮਾਗਮ ਵਿਚ ਵਿਦਿਆਰਥੀਆਂ ਨੇ ਕਲਾ ਅਤੇ ਖੇਡਾਂ ਦੇ ਖ਼ੂਬਸੂਰਤ ਸੁਮੇਲ ਦੀ ਕੀਤੀ ਪੇਸ਼ਕਾਰੀ

ਹਾਜ਼ਰ ਮਾਪਿਆਂ ਨੇ ਬੱਚਿਆਂ ਦੀ ਕਲਾ ਨੂੰ ਸਲਾਹਿਆ

5 Dariya News

ਐਸ.ਏ.ਐਸ. ਨਗਰ (ਮੁਹਾਲੀ) 03-Dec-2016

ਲਾਰੇਂਸ ਪਬਲਿਕ ਸੀਨੀਅਰ ਸਕੈਂਡਰੀ ਸਕੂਲ, ਸੈਕਟਰ 51 ਦਾ 33 ਵਾਂ ਸਥਾਪਨਾ ਦਿਵਸ ਧੂਮਧਾਮ ਨਾਲ ਆਪਣੀਆਂ ਖ਼ੂਬਸੂਰਤ ਯਾਦਾਂ ਛੱਡਦਾ ਸਮਾਪਤ ਹੋਇਆ। ਇਸ ਦੌਰਾਨ ਜਿੱਥੇ ਵਿਦਿਆਰਥੀਆਂ ਨੇ ਵੱਖ ਵੱਖ ਖੇਡਾਂ ਵਿਚ ਆਪਣੀ ਯੋਗਤਾ ਵਿਖਾਈ ਉੱਥੇ ਹੀ ਰੰਗਾ ਰੰਗ ਪ੍ਰੋਗਰਾਮ 'ਚ 400 ਦੇ ਕਰੀਬ ਵਿਦਿਆਰਥੀਆਂ ਨੇ ਵੱਖ-ਵੱਖ ਤਰੀਕੇ ਨਾਲ ਆਪਣਾ ਯੋਗਦਾਨ ਪਾਇਆ। ਜਦ ਮਾਪੇ ਵੀ ਆਪਣੇ ਲਾਡਲਿਆਂ ਦੀ ਵੱਖ ਵੱਖ ਗਤੀਵਿਧੀਆਂ ਦੀ ਪੇਸ਼ਕਸ਼ ਦਾ ਅਨੰਦ ਮਾਣਦੇ ਵਿਖਾਈ ਦਿਤੇ।ਇਸ ਮੌਕੇ ਤੇ  ਮੁਹਾਲੀ ਦੇ ਐੱਸ ਐੱਸ ਪੀ  ਗੁਰਪ੍ਰੀਤ ਸਿੰਘ ਭੁੱਲਰ ਮੁੱਖ ਮਹਿਮਾਨ ਵਜੋਂ ਇਸ ਸਮਾਰੋਹ 'ਚ ਸ਼ਾਮਿਲ ਹੋਏ। ਸਕੂਲ ਦੇ ਪ੍ਰਿੰਸੀਪਲ ਵੀਨਾ ਮਲਹੋਤਰਾ ਨੇ ਮੁੱਖ ਮਹਿਮਾਨ ਅਤੇ ਹਾਜ਼ਰ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਹੋਏ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਸਮਾਰੋਹ ਦੀ ਸ਼ੁਰੂਆਤ ਛੋਟੇ ਛੋਟੇ ਵਿਦਿਆਰਥੀਆਂ ਵੱਲੋਂ ਮਾਂ ਸਰਸਵਤੀ ਦੀ ਵੰਦਨਾ ਨਾਲ ਸ਼ੁਰੂ ਹੋਈ । ਇਸ ਤੋਂ ਬਾਅਦ ਇਕ ਪਾਸੇ ਵਿਦਿਆਰਥੀਆਂ ਨੇ ਖੇਡ ਦੇ ਮੈਦਾਨ ਵਿਚ ਹਰਡਲ ਰੇਸ,ਰਿਲੇ ਰੇਸ, ਸਕੇਟਿੰਗ, ਤਿੰਨ ਲੱਤ ਦੌੜ, ਤਾਇਕਵਾਡੋ ਸਮੇਤ ਕਈ ਖੇਡਾਂ ਵਿਚ ਸਖ਼ਤ ਮੁਕਾਬਲਾ ਦਿਤਾ। 

ਇਸ ਦੇ ਇਲਾਵਾ ਬੋਰੀ ਦੌੜ ਅਤੇ ਸਾਈਕਲ ਰੇਸ ਜਿਹੀਆਂ ਮੌਨਰੰਜਕ ਖੇਡਾਂ ਵੀ ਮੌਨਰੰਜਨ ਦਾ ਸਬੱਬ ਬਣੀਆਂ।ਦੂਜੇ ਪਾਸੇ  ਛੋਟੇ ਛੋਟੇ ਬੱਚਿਆ ਨੇ ਸਟੇਜ ਤੇ ਸੋਲੋ ਡਾਂਸ, ਗਰੁੱਪ ਡਾਂਸ ਨਾਲ ਮਾਹੌਲ ਨੂੰ ਪੂਰੀ ਤਰਾਂ ਸੰਗੀਤਮਈ ਕਰ ਦਿਤਾ। ਇਕ ਤੋਂ ਬਾਅਦ ਇਕ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਖ਼ੂਬਸੂਰਤ ਪੇਸ਼ਕਾਰੀਆਂ ਨੂੰ ਦਰਸ਼ਕਾਂ ਨੇ ਤਾੜੀਆਂ ਨਾਲ ਖੂਬ ਸਲਾਹਿਆ। ਇਸ ਰੰਗਾ ਰੰਗ ਸਮਾਰੋਹ ਦੇ ਅਖੀਰ ਵਿਚ  ਛੋਟੇ ਛੋਟੇ ਵਿਦਿਆਰਥੀਆਂ ਵੱਲੋਂ ਪੰਜਾਬ ਦਾ ਮਾਣ ਸਨਮਾਨ  ਗਤਕਾ, ਗਿੱਧਾ ਅਤੇ ਭੰਗੜੇ ਦੀ ਪੇਸ਼ਕਾਰੀ ਆਪਣਾ ਵੱਖਰਾ ਰੰਗ ਬਿਖੇਰਦੀ ਨਜ਼ਰ ਆਈ। ਲਗਾਤਾਰ ਤਿੰਨ ਘੰਟੇ ਚੱਲੇ ਇਸ ਪ੍ਰੋਗਰਾਮ ਦੌਰਾਨ ਸਾਰੇ ਦਰਸ਼ਕ ਕੁਰਸੀਆਂ ਤੇ ਬੈਠ ਆਪਣੇ ਲਾਡਲਿਆਂ ਦੀਆਂ ਵਧੀਆਂ ਕਾਰਗੁਜ਼ਾਰੀਆਂ ਵੇਖਦੇ ਰਹੇ। ਅੰਤ 'ਚ ਮੁੱਖ ਮਹਿਮਾਨ ਐੱਸ ਐੱਸ ਪੀ ਭੁੱਲਰ  ਨੇ ਵਿਦਿਆਰਥੀਆਂ ਵੱਲੋਂ ਕੀਤੇ ਇਸ ਉਪਰਾਲੇ ਦੀ ਤਾਰੀਫ਼ ਕਰਦੇ ਹੋਏ  ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ।