5 Dariya News

ਓਕਰੇਜ਼ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਰੇਡੀਉ ਸਟੇਸ਼ਨ ਵਿਚ ਬਣੇ ਆਰ ਜੇ, ਅਹਿਮ ਜਾਣਕਾਰੀ ਹਾਸਿਲ

5 Dariya News

ਐਸ.ਏ.ਐਸ. ਨਗਰ (ਮੁਹਾਲੀ) 02-Dec-2016

ਓਕਰੇਜ਼ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਰੇਡਿਓ ਸਟੇਸ਼ਨ ਦਾ ਦੌਰਾ ਕਰਦੇ ਹੋਏ ਨਾ ਸਿਰਫ਼ ਰੇਡਿਓ ਸਟੇਸ਼ਨ ਦੇ ਕਾਮ ਕਾਜ ਸਬੰਧੀ ਜਾਣਕਾਰੀ ਹਾਸਿਲ ਕੀਤੀ ਬਲਕਿ ਰੇਡਿਓ ਜੋ ਕਿ ਬਣਦੇ ਹੋਏ ਛੋਟੇ ਛੋਟੇ ਬੱਚਿਆ ਨੇ ਆਫ਼ ਏਅਰ ਰਿਕਾਰਡਿੰਗ ਵੀ ਕੀਤੀ। ਓਕਰੇਜ਼ ਸਕੂਲ ਦੀ ਮੈਨੇਜਮੈਂਟ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਰੇਡਿਓ ਸਟੇਸ਼ਨ ਸਬੰਧੀ ਜਾਣਕਾਰੀ ਦੇਣ ਲਈ ਕੀਤੇ ਉਪਰਾਲੇ ਲਈ ਵਿਦਿਆਰਥੀਆਂ ਵਿਚ ਵੀ ਖਾਸਾ ਉਤਸ਼ਾਹ ਵਿਖਾਈ ਦਿਤਾ। ਬੱਚਿਆਂ ਨੇ ਪ੍ਰੋਗਰਾਮਾਂ ਦੀ ਰੂਪ ਰੇਖਾ, ਆਰ ਜੇ ਦੇ ਕੰਮਕਾਜ ਦੇ ਤਰੀਕੇ, ਉਨ੍ਹਾਂ ਦੀ ਬਿਨਾਂ ਸਕਰਿਪਟ ਤੋਂ ਕੁਮੈਂਟਰੀ ਕਰਨ ਦੇ ਤਰੀਕਿਆਂ ਸਬੰਧੀ ਅਹਿਮ ਜਾਣਕਾਰੀ ਲਈ।ਇਸ ਦੌਰਾਨ ਵਿਦਿਆਰਥੀਆਂ ਨੂੰ ਸਾਊਂਡ ਪਰੂਫ਼ ਸਟੂਡਿਓ ਵਿਚ ਲਿਜਾ ਕੇ ਆਰ ਜੇ ਵੱਲੋਂ ਆਫ਼ ਏਅਰ ਰਿਕਾਰਡਿੰਗ ਕਰਦੇ ਹੋਏ ਛੋਟੇ ਆਰ ਜੇ ਨੂੰ ਬੋਲਣ ਦਾ ਮੌਕਾ ਦਿਤਾ ਗਿਆ। ਇਸ ਮੌਕੇ ਤੇ ਛੋਟੇ ਛੋਟੇ ਬੱਚਿਆਂ ਨੇ ਆਪਣੇ ਸਵਾਲਾਂ ਨਾਲ ਆਰ ਜੇ ਨੂੰ ਕਈ ਵਾਰ ਸੋਚਣ ਲਾ ਦਿਤਾ।ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਰਮਨਜੀਤ ਘੁੰਮਣ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ  ਵਿਦਿਆਰਥੀਆਂ ਨੂੰ ਅਕੈਡਮੀ ਸਿੱਖਿਆ ਦੇ ਨਾਲ ਨਾਲ ਉਨ੍ਹਾਂ ਨੂੰ ਆਧੁਨਿਕ ਤਕਨੀਕਾਂ ਨਾਲ ਜਾਣੂ ਕਰਾਉਣ ਦੇ ਮੰਤਵ ਨਾਲ ਇਹ ਉਪਰਾਲਾ ਕੀਤਾ ਗਿਆ ਸੀ। ਜੋ ਕਿ ਸਫਲ ਰਿਹਾ ਹੈ।