5 Dariya News

ਹਰਭਜਨ ਮਾਨ ਦੇ ਰੋਡ ਸ਼ੋਅ ਨੂੰ ਮੋਹਾਲੀ ਵਿੱਚ ਮਿਲਿਆ ਭਾਰੀ ਹੁੰਗਾਰਾ

5 ਦਰਿਆ ਨਿਊਜ਼

ਐਸ.ਏ.ਐਸ.ਨਗਰ. 28-Jan-2012

ਲੋਕ ਗਾਇਕ ਹਰਭਜਨ ਮਾਨ ਤੇ ਰੂਬੀ ਢਾਲਾ ਦੀ ਅਗਵਾਈ ਵਿੱਚ ਬਲਵੰਤ ਸਿੰਘ ਰਾਮੂਵਾਲੀਆ ਦੇ ਹੱਕ ਵਿੱਚ ਕੀਤੇ ਰੋਡ ਸ਼ੋਅ ਦੌਰਾਨ ਲੋਕਾਂ ਦੀ ਭਾਰੀ ਭੀੜ ਉਮੜਦੀ ਰਹੀ। ਬਲੋਂਗੀ ਤੋਂ ਸ਼ੁਰੂ ਕੀਤੇ ਇਸ ਰੋਡ ਸ਼ੋਅ ਫੇਜ 5,2,3ਬੀ1,3ਬੀ2, ਫੇਜ 7, ਸੈਕਟਰ 71, ਸੈ: 70, ਸੈ:67, 68, ਫੇਜ 11 ਤੇ ਫੇਜ 10 ਤਕ ਕੀਤੇ ਗਏ ਰੋਡ ਸ਼ੋਅ ਵਿੱਚ ਲੋਕਾਂ ਹਰਭਜਨ ਮਾਨ ਦੇ ਵਿਚਾਰ ਸੁਨਣ ਲਈ ਇਕੱਠ ਹੁੰਦੇ ਰਹੇ। ਹਰਭਜਨ ਮਾਨ ਹਰ ਇੱਕ ਸੈਕਟਰ ਵਿੱਚ 5 ਥਾਵਾਂ ਤੇ ਖੜ ਕੇ ਲੋਕਾਂ ਨੂੰ ਅਪੀਲ ਕਰਦੇ ਸਨ ਕਿ ਉਹ 30 ਜਨਵਰੀ ਨੂੰ ਤੱਕੜੀ ਦਾ ਬਟਨ ਦਬਾਅ ਕੇ ਰਾਮੂਵਾਲੀਆ ਨੂੰ ਜਿਤਾਉਣ । ਲੋਕਾਂ ਵਿੱਚ ਭਾਰੀ ਜੋਸ਼ ਦੇਖਣ ਨੂੰ ਮਿਲ ਰਿਹਾ ਸੀ ਤੇ ਲੋਕ ਬਾਹਾਂ ਖੜੀਆਂ ਕਰਕੇ ਹਰਭਜਨ ਮਾਨ ਨੂੰ ਸ: ਰਾਮੂਵਾਲੀਆ ਦੇ ਹੱਕ ਵਿੱਚ ਵੋਟਾਂ ਪਾਉਣ ਦਾ ਹੁੰਗਾਰਾ ਭਰਦੇ ਸਨ। ਰੋਡ ਸ਼ੋਅ ਦੌਰਾਨ ਤਿੰਨ ਮੌਕੇ ਅਜਿਹੇ ਪਾਏ ਜਿਥੇ ਲੋਕਾਂ ਨੂੰ ਭਾਰੀ ਇਕੱਠ ਕਰਕੇ ਉਨਾਂ ਨੂੰ ਭਾਸ਼ਣ ਦੇਣ ਲਈ ਕਿਹਾ ਪਰ ਹਰਭਜਨ ਮਾਨ ਸਾਰੇ ਸ਼ਹਿਰ ਦਾ ਦੌਰਾ ਮੁਕੰਮਲ ਕਰਨ ਲਈ ਥੋੜਾ ਬੋਲ ਕੇ ਮੁਆਫੀ ਮੰਗ ਕੇ ਅੱਗੇ ਚਲਦੇ ਰਹੇ।