5 Dariya News

ਆਈਲੈਟਸ ਵਿਚ 7 ਤੋਂ ਵੱਧ ਬੈੱਡ ਲੈਣ ਲਈ ਲਿੰਗੂਆਸੌਫ਼ਟ ਸਹੀ ਅਦਾਰਾ, ਤਜਰਬੇਕਾਰ ਟਰੇਨਰ ਬਿਹਤਰੀਨ ਨੰਬਰ ਲਿਆਉਣ ਵਿਚ ਸਹਾਈ

ਮਨਜ਼ੂਰਸ਼ੁਦਾ ਅਤੇ ਤਜਰਬੇਕਾਰ ਟਰੇਨਰਾਂ ਤੋਂ ਹੀ ਆਈਲੈਟਸ ਦੀ ਕੋਚਿੰਗ ਲੈਣੀ ਚਾਹੀਦੀ ਹੈ- ਸੀ ਈ ਓ ਗੁਰਵਿੰਦਰ ਸਿੰਘ ਕੰਗ

5 Dariya News

ਐਸ.ਏ.ਐਸ. ਨਗਰ (ਮੁਹਾਲੀ) 30-Nov-2016

ਭਾਰਤ ਦੇ ਹਰ ਕੋਨੇ ਤੋਂ ਹਜ਼ਾਰਾਂ ਵਿਦਿਆਰਥੀ  ਚੰਗੇ ਭਵਿੱਖ ਦੀ ਚਾਹ ਵਿਚ ਵਿਦੇਸ਼ ਜਾ ਕੇ ਸਿੱਖਿਆਂ ਹਾਸਿਲ ਕਰਨ ਲਈ ਆਈਲੈਟਸ ਦਾ ਟੈੱਸਟ ਦਿੰਦੇ ਹਨ। ਇਹ ਟੈੱਸਟ ਬੇਸ਼ੱਕ ਅੰਗਰੇਜ਼ੀ ਭਾਸ਼ਾ ਦੇ ਗਿਆਨ ਦੀ ਪਰਖ ਲਈ ਹੁੰਦਾ ਹੈ ਪਰ ਫਿਰ ਵੀ ਇਹ ਟੈੱਸਟ ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀਆਂ ਦੇ ਸੁਪਨੇ ਨੂੰ ਪੂਰਾ ਕਰਨ ਲਈ ਪਹਿਲੀ ਪੌੜੀ ਵਜੋਂ ਮੰਨਿਆਂ ਜਾਂਦਾ ਹੈ। ਯਕੀਨਨ ਆਈਲੈਟਸ ਵਿਚ ਵਧੀਆਂ ਨੰਬਰ ਆਉਣ ਦਾ ਮਤਲਬ ਹੈ ਚੰਗੀ ਯੂਨੀਵਰਸਿਟੀ ਜਾਂ ਕਾਲਜ ਵਿਚ ਆਸਾਨੀ ਨਾਲ ਦਾਖਲਾ ਮਿਲਣਾ।ਫਿਰ ਭਾਵੇਂ ਵਿਦਿਆਰਥੀ ਨੇ ਆਸਟ੍ਰੇਲੀਆ ਜਾਣਾ ਹੋਵੇ ਜਾਂ ਕੈਨੇਡਾ ਇੰਗਲੈਂਡ। ਇਹ ਟੈੱਸਟ ਹਰ ਦੇਸ਼ ਵਿਚ ਵਿਦਿਆਰਥੀ ਦੀ ਅੰਗਰੇਜ਼ੀ ਦੀ ਯੋਗਤਾ ਜਾਣ ਲਈ ਮੰਨਿਆਂ ਜਾਂਦਾ ਹੈ। ਇਸ ਦੇ ਇਲਾਵਾ  ਕਿਸੇ ਨੇ ਪੱਕੇ ਤੌਰ ਤੇ ਵਿਦੇਸ਼ ਜਾਣਾ ਹੋਵੇ ਤਾਂ ਵੀ ਆਈਲੈਟਸ ਵਿਚ ਵਧੀਆਂ ਬੈੱਡ ਜ਼ਰੂਰੀ ਮੰਨੇ ਜਾਂਦੇ ਹਨ।ਅਜਿਹੇ ਹਾਲਤਾਂ ਵਿਚ ਬੇਸ਼ੱਕ ਆਈਲੈਟਸ ਦੇ ਵਧੀਆਂ ਨੰਬਰਾਂ ਲਈ ਵਧੀਆਂ ਕੋਚਿੰਗ ਸੈਂਟਰਾਂ ਵਿਚ ਟਰੇਨਿੰਗ ਲੈਣਾ ਜ਼ਰੂਰੀ ਹੁੰਦਾ ਹੈ।

ਆਨਲਾਈਨ ਆਈਲੈਟਸ ਦੀ ਟਰੇਨਿੰਗ ਦੇਣ ਵਾਲੀ ਉੱਤਰੀ ਭਾਰਤ ਦੀ ਬਿਹਤਰੀਨ ਸੰਸਥਾ ਲਿੰਗੂਆਸੌਫ਼ਟ ਦੇ ਸੀ ਈ ਓ ਗੁਰਵਿੰਦਰ ਸਿੰਘ ਕੰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਬੇਸ਼ੱਕ ਆਈਲੈਟਸ ਦੀ ਤਿਆਰੀ ਹਰ ਛੋਟੇ ਵੱਡੇ ਸ਼ਹਿਰ ਵਿਚ ਕਰਵਾਈ ਜਾਂਦੀ ਹੈ ਪਰ ਬਹੁਤ ਥੋੜੇ ਸੈਂਟਰ ਹਨ ਜਿੱਥੇ ਬ੍ਰਿਟਿਸ਼ ਕੌਸ਼ਲ ਅਤੇ ਆਈ ਡੀ ਪੀ ਦੇ ਟੈੱਸਟ ਦਾ ਪ੍ਰਬੰਧ ਕਰਦੇ ਹਨ ਅਤੇ ਇਨ੍ਹਾਂ ਸੰਸਥਾਵਾਂ ਵੱਲੋਂ ਮਨਜ਼ੂਰਸ਼ੁਦਾ ਹੁੰਦੇ ਹਨ। 

ਜੇਕਰ ਟੈੱਸਟ ਕਰਵਾਉਣ ਵਾਲੀਆਂ ਸੰਸਥਾਵਾਂ ਯਾਨੀ ਬ੍ਰਿਟਿਸ਼ ਕੌਂਸਲ ਅਤੇ ਆਈ ਡੀ ਪੀ ਤੋਂ ਕੋਈ ਟ੍ਰੇਨਿਗ ਲੈ ਕੇ ਤਿਆਰੀ ਕਰਵਾਉਂਦਾ ਹੈ ਤਾਂ ਵਿਦਿਆਰਥੀਆਂ ਦੇ ਵਧੀਆਂ ਬੈੱਡ ਲੈਣ ਦੇ ਮੌਕੇ ਵੱਧ ਜਾਂਦੇ ਹਨ। ਕਿਉਂਕਿ ਟਰੇਡ ਟਰੇਨਰ ਨੂੰ ਪਤਾ ਹੈ ਕਿ ਇਸ ਟੈੱਸਟ ਵਿਚ ਵਿਦਿਆਰਥੀਆਂ ਦੀ ਅੰਗਰੇਜ਼ੀ ਨੂੰ ਕਿਸ ਤਰਾਂ  ਚੈੱਕ ਕੀਤਾ ਜਾਂਦਾ ਹੈ ਅਤੇ ਚੈੱਕਰ ਕਿਸ ਤਰਾਂ ਦੇ ਤਰੀਕੇ ਚਾਹੁੰਦੇ ਹਨ।ਸੀ ਈ ਓ ਗੁਰਵਿੰਦਰ ਕੰਗ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਲਿੰਗੂਆਸੌਫ਼ਟ ਐਡੂਟੈਕ ਪ੍ਰਾ ਲਿ ਜਿਸ ਦੇ ਚੰਡੀਗੜ੍ਹ ਸੈਕਟਰ 34 ਅਤੇ ਮੋਹਾਲੀ ਫ਼ੇਜ਼ 7 ਵਿਚ ਦਫ਼ਤਰ ਹਨ । ਉਨ੍ਹਾਂ ਦੇ ਸਾਰੇ ਟਰੇਨਰ ਬ੍ਰਿਟਿਸ਼ ਕੌਂਸਲ ਅਤੇ ਆਈ ਡੀ ਪੀ ਤੋਂ ਟਰੇਨਿੰਗ ਲੈ ਚੁੱਕੇ ਹਨ। ਇਸ ਦੇ ਨਾਲ ਹੀ ਲਿੰਗੂਆਸੌਫ਼ਟ ਵਿਦਿਆਰਥੀਆਂ ਨੂੰ ਤਿਆਰੀ ਵੀ ਇਸ ਆਸਾਨ ਤਰੀਕੇ ਨਾਲ ਕਰਵਾਉਂਦੀ ਹੈ ਤਾਂ ਵਿਦਿਆਰਥੀ ਅੰਗਰੇਜ਼ੀ ਭਾਸ਼ਾ ਨੂੰ ਆਪਣੀ ਮਾਤਰ ਭਾਸ਼ਾ ਵਾਂਗ ਆਸਾਨੀ ਨਾਲ ਸਿੱਖਦੇ ਹੋਏ ਲਿਖਣ,ਬੋਲਣ ਅਤੇ ਸੁਣਨ ਵੀ ਕੋਈ ਗ਼ਲਤੀ ਨਾ ਕਰਦੇ ਹੋਏ ਵਧੀਆਂ ਨੰਬਰ ਲੈ ਕੇ ਪਾਸ ਹੋਣ। ਇਸ ਮੌਕੇ ਤੇ ਸੀ ਈ ਓ ਕੰਗ ਨੇ ਲਿੰਗੂਆਸੌਫ਼ਟ ਦੇ ਅਕਤੂਬਰ ਮਹੀਨੇ ਵਿਚ 7 ਬੈੱਡ ਤੋਂ ਵੱਧ ਨੰਬਰ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਵੀ ਭੇਟ ਕੀਤੇ।