5 Dariya News

ਸ਼ੈਮਰਾਕ ਸਕੂਲ ਦੇ 32 ਵਿਦਿਆਰਥੀਆਂ ਨੇ ਐਨ.ਡੀ.ਏ ਸਫਲਤਾ ਹਾਸਿਲ ਕੀਤੀ

ਪਿਛਲੇ ਚਾਰ ਸਾਲਾਂ ਵਿਚ ਸ਼ੈਮਰਾਕ ਦੇ 61 ਵਿਦਿਆਰਥੀ ਐਨ ਡੀ ਏ ਅਤੇ 32 ਯੂ ਪੀ ਐੱਸ ਸੀ ਵਿਚ ਹੋਏ ਪਾਸ ਆਊਟ- ਡਾਇਰੈਕਟਰ ਸ਼ਰਮਾ

5 Dariya News

ਐਸ.ਏ.ਐਸ. ਨਗਰ (ਮੁਹਾਲੀ) 29-Nov-2016

ਇਕ ਪਾਸੇ ਜਿੱਥੇ ਦੇਸ਼ ਦੀ  ਸੇਵਾ ਅਤੇ ਰਾਖੀ ਲਈ ਫ਼ੌਜ ਵਿਚ ਅਫ਼ਸਰਾਂ ਦੀ ਵੱਡੇ ਪੱਧਰ ਤੇ ਘਾਟ ਮਹਿਸੂਸ ਹੋ ਰਹੀ ਹੈ ਉੱਥੇ ਹੀ ਮੋਹਾਲੀ ਦਾ ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ ਵੱਡੇ ਪੱਧਰ ਤੇ ਫ਼ੌਜੀ ਅਫ਼ਸਰ ਤਿਆਰ ਕਰ ਰਿਹਾ ਹੈ। ਪਿਛਲੇ ਚਾਰ ਸਾਲਾਂ ਵਿਚ ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ ਅਤੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦੇ ਇਕੱਠੇ ਉਪਰਾਲੇ ਨਾਲ ਦੇਸ਼ ਨੂੰ 61 ਐਨ ਡੀ ਏ ਅਤੇ 32 ਯੂ ਪੀ ਐੱਸ ਈ ਰਾਹੀਂ ਅਫ਼ਸਰ ਮਿਲੇ ਹਨ। ਇਸ ਸਾਲ ਵੀ ਇਸ ਗੱਠਜੋੜ ਨਾਲ 32 ਵਿਦਿਆਰਥੀ ਐਨ ਡੀ ਏ ਵਿਚ ਸਫਲ ਰਹੇ ਹਨ, ਜੋ ਕਿ ਸਾਡੇ ਲਈ ਮਾਣ ਦੀ ਗੱਲ ਹੈ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ ਦੇ ਡਾਇਰੈਕਟਰ ਐਜੂਕੇਸ਼ਨ ਏਅਰ ਕਾਂਮਡਰ (ਰਿਟਾ.) ਐੱਸ ਕੇ ਸ਼ਰਮਾ ਵੱਲੋਂ ਕੈਂਪਸ ਵਿਚ ਰੱਖੀ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ ਗਿਆ ।ਇਸ ਮੌਕੇ ਤੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦੇ ਡਾਇਰੈਕਟਰ ਮੇਜਰ ਜਰਨਲ(ਰਿਟਾ.) ਬਲਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਪੂਰੇ ਭਾਰਤ ਤੋਂ ਕਰੀਬ ਚਾਰ ਲੱਖ ਉਮੀਦਵਾਰਾਂ ਨੇ ਐਨ ਡੀ ਏ ਲਈ ਇਹ ਇਮਤਿਹਾਨ ਦਿਤਾ ਸੀ ਜਿਨ੍ਹਾਂ ਵਿਚੋਂ ਤਕਰੀਬਨ  ਸਿਰਫ਼ 300  ਉਮੀਦਵਾਰਾਂ ਨੇ  ਸਫਲਤਾ ਹਾਸਿਲ ਕੀਤੀ ।ਕੌਮੀ ਪੱਧਰ ਤੇ ਸਫਲਤਾ ਹਾਸਿਲ ਕਰਨ ਵਾਲੇ 300 ਉਮੀਦਵਾਰਾਂ ਵਿਚ ਸਿਰਫ਼ ਸ਼ੈਮਰਾਕ ਸਕੂਲ ਦੇ ਹੀ 32 ਵਿਦਿਆਰਥੀ ਹਨ। 

ਉਨ੍ਹਾਂ ਅੱਗੇ ਕਿਹਾ ਬੇਸ਼ੱਕ ਦੇਸ਼ ਦੇ ਹਰ ਸੂਬੇ ਵਿਚ ਸੈਨਿਕ ਸਕੂਲ ਅਤੇ ਪ੍ਰਾਈਵੇਟ ਸੰਸਥਾਵਾਂ ਵੱਡੇ ਪੱਧਰ ਤੇ  ਐਨ ਡੀ ਏ ਦੀ ਤਿਆਰੀ ਕਰਵਾਈ ਜਾਂਦੀ ਹੈ ਪਰ ਹੁਣ ਤੱਕ ਕਿਸੇ ਵੀ ਸੰਸਥਾ ਦੇ ਵਿਦਿਆਰਥੀ ਇਕਠੇ ਸਫਲ ਨਹੀ ਹੋਏ ਹਨ ਜੋ ਕਿ ਇਕ ਰਿਕਾਰਡ ਹੈ। ਮੇਜਰ ਜਰਨਲ ਗਰੇਵਾਲ ਨੇ ਇਸ ਲਾਸਾਨੀ ਕਾਮਯਾਬੀ ਦਾ ਸਿਹਰਾ  ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ ਅਤੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ  ਦਿੰਦੇ ਹੋਏ ਦੱਸਿਆਂ ਕਿ ਪੰਜਾਬੀਆਂ ਦੀ ਦਿਨੋਂ ਦਿਨ ਫ਼ੌਜ ਵਿਚ ਘੱਟ ਰਹੀ ਨਫ਼ਰੀ ਨੂੰ ਵੇਖਦੇ ਹੋਏ  ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ  ਅਪ੍ਰੈਲ,2011  ਵਿਚ  ਇਸ ਅਕੈਡਮੀ ਦੀ ਸ਼ੁਰੂਆਤ ਕੀਤੀ ਸੀ। ਹੁਣ ਤੱਕ ਇਸ ਉਪਰਾਲੇ ਨਾਲ  ਪੰਜਾਬ ਦੇ 61  ਸਪੂਤ ਐਨ ਡੀ ਏ ਵਿਚ 32 ਯੂ ਪੀ ਐੱਸ ਈ ਰਾਹੀਂ   ਫ਼ੌਜ ਵਿਚ ਅਫ਼ਸਰ ਵਜੋਂ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰ ਰਹੇ ਹਨ ।ਸ਼ੈਮਰਾਕ ਸਕੂਲ ਦੇ ਚੇਅਰਮੈਨ ਏ ਐੱਸ ਬਾਜਵਾ ਨੇ  ਪਾਸ ਆਊਟ ਹੋਣ ਵਾਲੇ ਵਿਦਿਆਰਥੀਆਂ ਦੀ ਪਿਛੋਕੜ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ  ਇਨ੍ਹਾਂ 32  ਵਿਦਿਆਰਥੀਆਂ ਵਿਚੋਂ ਜ਼ਿਆਦਾਤਰ ਵਿਦਿਆਰਥੀ ਛੋਟੇ ਕਸਬਿਆਂ ਜਾਂ ਪੇਂਡੂ ਇਲਾਕੇ ਨਾਲ ਸਬੰਧਿਤ ਹਨ । ਜੋ ਕਿ ਆਪਣੇ ਇਲਾਕਿਆਂ ਵਿਚ ਰਹਿੰਦੇ ਹੋਏ ਇਸ ਲਾਸਾਨੀ ਕਾਮਯਾਬੀ ਨੂੰ ਸੋਚ ਵੀ ਨਹੀਂ ਸਕਦੇ ਸਨ । ਇਸ ਮੌਕੇ ਤੇ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੇ ਮੀਡੀਆ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਦੀ ਗੱਲ ਹੈ ਕਿ ਉਹ ਇਸ ਪ੍ਰੀਖਿਆ 'ਚ ਸਫਲ ਰਹੇ ਹਨ ਅਤੇ ਉਹ ਛੇਤੀ ਤੋਂ ਛੇਤੀ  ਫ਼ੌਜ ਵਿਚ ਜਾ ਕੇ ਭਾਰਤ ਮਾਤਾ ਦੀ ਸੇਵਾ ਕਰਨਾ ਚਾਹੁੰਦੇ ਹਨ ।