5 Dariya News

ਦਿਮਾਗੀ ਤੌਰ 'ਤੇ ਅਸਥਿਰ ਕੇਜਰੀਵਾਲ ਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਦਿਮਾਗ 'ਚ ਕੀ ਹੈ: ਪੰਜਾਬ ਕਾਂਗਰਸ

ਹਰ ਗੱਲ 'ਤੇ ਪੱਖ ਬਦਲਣਾ ਆਪ 'ਚ ਪੂਰੀ ਤਰ੍ਹਾਂ ਅਵਿਵਸਥਾ ਦਾ ਖੁਲਾਸਾ ਕਰਦੈ

5 Dariya News

ਚੰਡੀਗੜ੍ਹ 26-Nov-2016

ਪੰਜਾਬ ਕਾਂਗਰਸ ਨੇ ਕਿਹਾ ਹੈ ਕਿ ਜਿਸ ਤੇਜ਼ੀ ਨਾਲ ਅਰਵਿੰਦ ਕੇਜਰੀਵਾਲ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਦੀਆਂ ਨਾਮਜ਼ਦਗੀਆਂ 'ਚ ਬਦਲਾਅ ਕਰ ਰਹੇ ਹਨ, ਉਨ੍ਹਾਂ 'ਚ ਦਿਮਾਗੀ ਅਸਥਿਰਤਾ ਨੂੰ ਦਰਸਾਉਂਦਾ ਹੈ ਅਤੇ ਇਹ ਪਾਰਟੀ 'ਚ ਡੂੰਘੀ ਅਵਿਵਸਥਾ ਦਾ ਸਪੱਸ਼ਟ ਪ੍ਰਮਾਣ ਹੈ, ਜਿਹੜੀ ਗਰਦਨ ਤੱਕ ਭ੍ਰਿਸ਼ਟਾਚਾਰ 'ਚ ਡੁੱਬੀ ਹੋਈ ਹੈ।ਇਸ ਲੜੀ ਹੇਠ ਆਮ ਆਦਮੀ ਪਾਰਟੀ ਵੱਲੋਂ ਭੋਆ ਤੋਂ ਵਿਨੋਦ ਕੁਮਾਰ ਨੂੰ ਬਦਲਣ ਤੋਂ ਇਕ ਦਿਨ ਬਾਅਦ ਧਰਮਕੋਟ (ਮੋਗਾ) ਤੋਂ ਪਾਰਟੀ ਉਮੀਦਵਾਰ ਨੂੰ ਬਦਲੇ ਜਾਣ 'ਤੇ ਚੁਟਕੀ ਲੈਂਦਿਆਂ, ਕਾਂਗਰਸ ਨੇ ਕਿਹਾ ਹੈ ਕਿ ਕੇਜਰੀਵਾਲ ਦੀ ਟੀਮ ਵੱਲੋਂ ਟਿਕਟਾਂ ਦੀ ਦੁਬਾਰਾ ਵੰਡ ਸਬੰਧੀ ਕੀਤੇ ਜਾ ਰਹੇ ਬਹਾਨੇ ਅਸਲਿਅਤ 'ਚ ਵੱਡੇ ਪੱਧਰ 'ਤੇ ਨਿਰਾਸ਼ਾ ਦਾ ਨਤੀਜ਼ਾ ਹਨ ਅਤੇ ਇਸ ਮਾਮਲੇ 'ਚ ਪਾਰਟੀ ਅਗਵਾਈ ਨੇ ਅਚਾਨਕ ਬਦਲਾਆਂ ਨੂੰ ਲੈ ਕੇ ਕੋਈ ਉਚਿਤ ਕਾਰਨ ਦੱਸੇ ਜਾਣ ਦੀ ਲੋੜ ਵੀ ਨਹੀਂ ਸਮਝੀ ਹੈ। ਪੰਜਾਬ ਕਾਂਗਰਸ ਦੇ ਆਗੂਆਂ ਰਣਜੀਤ ਕੁਮਾਰ ਭੱਟੀ, ਸਤਪਾਲ ਸਿੰਘ ਮੁੱਲੇਵਾਲ ਤੇ ਅਜੀਤ ਇੰਦਰ ਮੋਫਰ ਨੇ ਕਿਹਾ ਕਿ ਭਾਵੇਂ ਟਿਕਟਾਂ ਦੀ ਵੰਡ ਕਰਨਾ ਪਾਰਟੀ ਦਾ ਅੰਦਰੂਨੀ ਮਾਮਲਾ ਹੈ, ਲੇਕਿਨ ਅਸਲਿਅਤ ਇਹ ਹੈ ਕਿ ਧਰਮਕੋਟ ਤੋਂ ਉਮੀਦਵਾਰ ਨੂੰ ਬਦਲਣ ਦਾ ਫੈਸਲਾ ਵਿਨੋਦ ਕੁਮਾਰ ਵੱਲੋਂ ਆਪ ਅਗਵਾਈ 'ਤੇ ਰਿਸ਼ਵਤ ਮੰਗਣ ਸਬੰਧੀ ਗੰਭੀਰ ਦੋਸ਼ਾਂ ਤੋਂ ਕੁਝ ਹੀ ਘੰਟਿਆਂ ਬਾਅਦ ਆਇਆ ਹੈ, ਜਿਹੜਾ ਪਾਰਟੀ 'ਚ ਕੁਝ ਤਾਂ ਗਲਤ ਹੋਣ ਦੀ ਸ਼ੰਕਾ ਪੈਦਾ ਕਰਦਾ ਹੈ।ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹ ਕਿ ਅਸਲਿਅਤ 'ਚ ਕੇਜਰੀਵਾਲ ਵੱਲੋਂ ਖੁਦ ਕੁਝ ਬਹਾਨੇ ਬਣਾ ਕੇ ਪੰਜਾਬ ਤੋਂ ਭੱਜਣਾ, ਇਨ੍ਹਾਂ ਸ਼ੰਕਾਵਾਂ ਨੂੰ ਹੋਰ ਮਜ਼ਬੂਤ ਕਰਦਾ ਹੈ।

ਪੰਜਾਬ ਕਾਂਗਰਸ ਦੇ ਆਗੂਆਂ ਮੁਤਾਬਿਕ ਵਿਧਾਨ ਸਭਾ ਚੋਣਾਂ 'ਚ ਪਾਰਟੀ ਦੇ ਸਫਾਏ ਨੂੰ ਲੈ ਕੇ ਕੇਜਰੀਵਾਲ ਦੇ ਚੇਹਰੇ ਦੀ ਨਿਰਾਸ਼ਾ ਪਾਰਟੀ ਵੱਲੋਂ ਟਿਕਟਾਂ ਦੀ ਵੰਡ 'ਤੇ ਬਿਨ੍ਹਾਂ ਸੋਚੇ ਪ੍ਰਤੀਕ੍ਰਿਆ ਸਮੇਤ ਡਿਪਟੀ ਮੁੱਖ ਮੰਤਰੀ ਦੇ ਅਹੁਦੇ ਸਬੰਧੀ ਐਲਾਨ ਵਜੋਂ ਸਾਫ ਨਜ਼ਰ ਆਉਂਦੀ ਹੈ। ਇਸ ਲੜੀ ਹੇਠ ਸੂਬੇ 'ਚ ਦਲਿਤ ਸਮੁਦਾਅ ਨੂੰ ਆਪਣੇ ਵੱਲ ਖਿੱਚਣ ਵਾਸਤੇ ਆਪ ਆਗੂ ਨੇ ਨਿਰਾਸ਼ਾਜਨਕ ਕੋਸ਼ਿਸ਼ ਹੇਠ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ ਕਿ ਸੱਤਾ 'ਚ ਆਉਣ 'ਤੇ ਪਾਰਟੀ ਦਾ ਡਿਪਟੀ ਮੁੱਖ ਮੰਤਰੀ ਇਕ ਦਲਿਤ ਹੋਵੇਗਾ, ਜਿਹੜਾ ਇਨ੍ਹਾਂ ਵੱਲੋਂ ਇਸ ਤੋਂ ਪਹਿਲਾਂ ਦੇ ਬਿਆਨ ਦੇ ਉਲਟ ਹੈ ਕਿ ਭਗਵੰਤ ਮਾਨ ਆਪ ਲਈ ਡਿਪਟੀ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹਨ।ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਕੇਜਰੀਵਾਲ ਦੇ ਆਪਸੀ ਵਿਰੋਧੀ ਬਿਆਨ ਉਨ੍ਹਾਂ ਦੇ ਅਸਥਿਰ ਚਰਿੱਤਰ ਤੇ ਉਨ੍ਹਾਂ ਦੀ ਕਮਜੋਰ ਯਾਦਾਸ਼ਤ ਨੂੰ ਦਰਸਾਉਂਦੇ ਹਨ। ਜਿਨ੍ਹਾਂ ਨੇ ਕੇਜਰੀਵਾਲ ਤੋਂ ਪੁੱਛਿਆ ਹੈ ਕਿ ਕੀ ਉਹ ਸੋਚਦੇ ਨਹੀਂ ਹਨ? ਜਿਨ੍ਹਾਂ ਨੇ ਯਾਦ ਕੀਤਾ ਹੈ ਕਿ ਕਿਸ ਤਰ੍ਹਾਂ ਕੇਜਰੀਵਾਲ ਐਸ.ਵਾਈ.ਐਲ ਮੁੱਦੇ 'ਤੇ ਪੂਰੀ ਤਰ੍ਹਾਂ ਚੁੱਪ ਹੋਣ ਤੋਂ ਪਹਿਲਾਂ, ਇਸ ਬਿਆਨ ਤੋਂ ਪਿੱਛੇ ਹੱਟ ਗਏ ਸਨ।ਜਿਨ੍ਹਾਂ ਨੇ ਸਵਾਲ ਕੀਤਾ ਹੈ ਕਿ ਕਿਵੇਂ ਕੋਈ ਅਜਿਹੇ ਵਿਅਕਤੀ 'ਤੇ ਭਰੋਸਾ ਕਰ ਸਕਦਾ ਹੈ, ਜਿਸਦੀ ਆਪਣੀ ਸੋਚ ਸਪੱਸ਼ਟ ਨਹੀਂ ਏ ਤੇ ਉਹ ਨਹੀਂ ਜਾਣਦਾ ਕਿ ਉਸਦਾ ਪੱਖ ਕੀ ਹੈ? ਉਨ੍ਹਾਂ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੂੰ ਦੁਹਰਾਇਆ ਹੈ ਕਿ ਆਪ, ਤੇ ਕੇਜਰੀਵਾਲ, ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦੇ ਸਾਰੇ ਨੈਤਿਕ ਅਧਿਕਾਰ ਖੋਹ ਚੁੱਕੇ ਹਨ।