5 Dariya News

ਕੁਐਸਟ ਗਰੁੱਪ ਵਿਚ ਵਿਦਿਆਰਥੀਆਂ ਲਈ ਕਲਾਊਂਡ ਸਰਵਰ ਤੇ ਵਰਕਸ਼ਾਪ ਦਾ ਆਯੋਜਨ

ਵਿਸ਼ਵ ਪੱਧਰ ਤੇ ਸਬੰਧਿਤ ਪ੍ਰਣਾਲੀ ਵਿਚ ਨੌਕਰੀ ਦੇ ਮੌਕਿਆਂ ਸਬੰਧੀ ਦਿਤੀ ਜਾਣਕਾਰੀ

5 Dariya News

ਐਸ.ਏ.ਐਸ. ਨਗਰ (ਮੁਹਾਲੀ) 24-Nov-2016

ਕੁਐਸਟ ਗਰੁੱਪ ਆਫ਼ ਇੰਸੀਟਿਊਸ਼ਨਜ਼ ਵੱਲੋਂ ਕਲਾਊਡ ਕੰਪਿਊਟਿੰਗ ਵਿਸ਼ੇ ਤੇ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿਚ ਵਿਦਿਆਰਥੀਆਂ ਨੂੰ ਕਲਾਊਂਡ ਕੰਪਿਊਟਿੰਗ ਸਰਵਰ ਸਬੰਧੀ ਜਾਣਕਾਰੀ ਅਤੇ ਵਿਸ਼ਵ ਪੱਧਰ ਤੇ ਨੌਕਰੀ ਦੇ ਮੌਕਿਆਂ ਸਬੰਧੀ ਜਾਣਕਾਰੀ ਦਿਤੀ ਗਈ ।ਇਸ ਮੌਕੇ ਤੇ  ਮਸ਼ਹੂਰ ਆਈ ਟੀ ਪ੍ਰੋਫੈਸ਼ਨਲ ਹਰੀਸ਼ ਚਾਵਲਾ ਨੇ ਵਿਦਿਆਰਥੀਆਂ ਨਾਲ ਇਸ ਅਹਿਮ ਵਿਸ਼ੇ ਤੇ ਵਿਚਾਰ ਚਰਚਾ ਕਰਦੇ ਹੋਏ  ਕਲਾਊਂਡ ਕੰਪਿਊਟਿੰਗ ਦੇ ਡੋਮੇਨ ਕੰਟਰੋਲਰ, ਵਿਡੋਂ ਸਰਵਰ 2012 ਨਾਲ ਕੰਟਰੋਲ ਅਤੇ ਮਾਈਕਰੋਸਾਫਟ ਆਫ਼ਿਸ 365 ਨਾਲ ਇਸ ਨੂੰ ਜੋੜਨ ਦੇ ਤਰੀਕਿਆਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ।ਹਰੀਸ਼ ਚਾਵਲਾ ਨੇ  ਹਾਜ਼ਰ ਵਿਦਿਆਰਥੀਆਂ ਨੂੰ ਦੱਸਿਆਂ ਕਿ ਕਲਾਊਂਡ ਕੰਪਿਊਟਿੰਗ ਦੀ ਵਿਸ਼ਵ ਪੱਧਰ ਤੇ ਉਦਯੋਗਿਕ ਅਤੇ ਆਈ ਟੀ ਇਕਾਈਆਂ ਵਿਚ ਭਾਰੀ ਮੰਗ ਹੈ। ਜਦ ਕਿ ਉਸ ਦੇ ਬਰਾਬਰ ਵਧੀਆਂ ਪੱਧਰ ਦੇ ਇੰਜੀਨੀਅਰ ਪੈਦਾ ਕਰਨ ਲਈ ਵਿੱਦਿਅਕ ਅਦਾਰੇ ਕਿਤੇ ਘੱਟ ਹਨ। ਉਨ੍ਹਾਂ  ਇਸ ਵੱਡੇ ਪਾੜ ਨੂੰ ਦੂਰ ਕਰਨ ਲਈ ਵਿੱਦਿਅਕ ਸੰਸਥਾਵਾਂ ਨੂੰ  ਉਦਯੋਗਾਂ ਦੀ ਮੰਗ ਅਨੁਸਾਰ ਇੰਜੀਨੀਅਰ ਘੜਨ ਦੀ ਸਲਾਹ ਦਿਤੀ। 

ਇਸ ਦੇ  ਨਾਲ ਹੀ ਉਨ੍ਹਾਂ  ਵਿਦਿਆਰਥੀਆਂ ਨੂੰ ਵੀ ਅੱਪ ਟੂ ਡੇਟ ਹੁੰਦੇ ਹੋਏ ਉਦਯੋਗਾਂ ਦੀ ਮੰਗ ਅਨੁਸਾਰ ਆਪਣੇ ਆਪ ਨੂੰ ਤਿਆਰ ਹੋਣ ਲਈ ਕਿਹਾ। ਹਰੀਸ਼ ਚਾਵਲਾ ਨੇ ਅਧਿਆਪਕਾਂ ਨਾਲ ਆਈ ਬੀ ਐਮ ਬਲੂਮੈਕਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਕਲਾਊਂਡ ਕੰਪਿਊਟਿੰਗ ਇਕ ਅਜਿਹੀ ਤਕਨੀਕ ਹੈ ਜੋ ਕਿਸੇ ਵੀ ਐਪ ਨੂੰ ਬਣਾਉਣ, ਉਸ ਦੀ ਪ੍ਰਾਫਰਾਮੈਂਸ ਨੂੰ ਵਧਾਉਣ,ਪ੍ਰਬੰਧ ਅਤੇ  ਵੈੱਬ, ਮੋਬਾਆਈਲ ਸਿਸਟਮ, ਸਮਾਰਟ ਡਿਵਾਈਸ ਅਤੇ ਹਰ ਤਰਾਂ ਦੀ  ਐਪਸ ਨੂੰ ਚਲਾਉਣ ਲਈ ਵਰਤੀ ਜਾਂਦੀ ਹੈ।ਇਸ ਦੇ ਨਾਲ ਹੀ ਹਰੀਸ਼ ਚਾਵਲਾ  ਨੇ ਇਸ ਤਕਨੀਕ ਰਾਹੀਂ ਵਿਸ਼ਵ ਪੱਧਰ ਤੇ ਨੌਕਰੀ ਦੇ ਮੌਕਿਆਂ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ।ਇਸ ਮੌਕੇ ਤੇ ਕੁਐਸਟ ਗਰੁੱਪ ਦੇ ਵਾਈਸ ਚੇਅਰਮੈਨ ਐੱਚ ਪੀ ਐੱਸ ਕਾਂਡਾ ਅਤੇ ਜੇ ਪੀ ਐੱਸ ਧਾਲੀਵਾਲ ਨੇ  ਵਿਦਿਆਰਥੀਆਂ ਨੂੰ ਇਸ ਵਰਕਸ਼ਾਪ ਵਿਚ ਹਾਸਿਲ ਕੀਤੀ ਜਾਣਕਾਰੀ ਨੂੰ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਵਿਚ ਢਾਲਦੇ ਹੋਏ ਸਫਲਤਾ ਦੀਆਂ ਪੌੜੀਆਂ ਚੜ੍ਹਨ ਦੀ ਪ੍ਰੇਰਨਾ ਦਿਤੀ। ਇਹ ਵਰਕਸ਼ਾਪ ਦੋ ਸੈਸ਼ਨ ਵਿਚ ਰੱਖੀ ਗਈ। ਪਹਿਲਾਂ ਸੈਸ਼ਨ ਵਿਚ ਵੈੱਬ ਤਕਨੀਕਾਂ ਅਤੇ ਬਲਿਊ ਮੈਕਸ ਤਕਨੀਕਾਂ ਦੀ ਜਾਣਕਾਰੀ ਦਿਤੀ ਗਈ। ਜਦ ਕਿ ਦੂਜੇ ਸੈਸ਼ਨ ਵਿਚ ਲੈਬ ਵਿਚ ਲਾਈਵ ਜਾਣਕਾਰੀ ਦਿਤੀ ਗਈ।