ਪਹਿਲਾਂ ਐਲਾਨੀ ਰੈਲੀ ਨੂੰ ਰੱਦ ਕਰਕੇ ਸਿੱਧੂ ਨੇ ਆਪਣੀ ਹਾਰ ਕਬੂਲੀ -ਬਲਵੰਤ ਸਿੰਘ ਰਾਮੂਵਾਲੀਆ
ਲੋਕ ਨਸ਼ੇ ਦੇ ਵਪਾਰੀਆਂ ਨੂੰ ਉਨ੍ਹਾਂ ਦੀ ਅਸਲੀ ਥਾਂ ਦਿਖਾਉਣ ਲਈ ਤਿਆਰ
5 ਦਰਿਆ ਨਿਊਜ਼
ਐਸ.ਏ.ਐਸ.ਨਗਰ. 28-Jan-2012
ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਉਮੀਦਵਾਰ ਬਲਵੰਤ ਸਿੰਘ ਰਾਮੂਵਾਲੀਆ ਨੇ ਕਾਂਗਰਸ ਉਮੀਦਵਾਰ ਬਲਵੀਰ ਸਿੰਘ ਸਿੱਧੂ ਤੇ ਹਮਲਾ ਕਰਦਿਆਂ ਕਿਹਾ ਕਿ 26 ਜਨਵਰੀ ਨੂੰ ਉਨ੍ਹਾਂ ਦੇ ਹੱਕ ਵਿੱਚ ਹੋਈ ਹਜਾਰਾਂ ਲੋਕਾਂ ਦੀ ਰੈਲੀ ਨੂੰ ਦੇਖ ਕੇ ਸਿੱਧੂ ਨੇ ਆਪਣੀ 28 ਜਨਵਰੀ ਦੀ ਪਹਿਲਾਂ ਐਲਾਨੀ ਰੈਲੀ ਵਾਪਿਸ ਲੈ ਕੇ ਸਾਬਿਤ ਕਰ ਦਿੱਤਾ ਹੈ ਕਿ ਉਹ ਚੋਣਾਂ ਤੋਂ ਪਹਿਲਾਂ ਹੀ ਆਪਣੀ ਹਾਰ ਕਬੂਲ ਕਰ ਚੁੱਕਾ ਹੈ।ਅੱਜ ਮੋਹਾਲੀ ਸ਼ਹਿਰ ਦੀਆਂ 20 ਥਾਵਾਂ ਤੇ ਹੋਈਆਂ ਪ੍ਰਭਾਵਸ਼ਾਲੀ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਧੂ ਦਾ ਆਪਣੀ ਐਲਾਨੀ ਰੈਲੀ ਨਾ ਕਰ ਸਕਣਾ ਇਸ ਗੱਲ ਦਾ ਸੰਕੇਤ ਹੈ ਕਿ ਉਹ ਆਪਣੀ ਮਾੜੀ ਹਾਲਤ ਨੂੰ ਛੁਪਾਉਣ ਤੇ ਉਸ ਦੀ ਰੈਲੀ ਵਿੱਚ ਹੋਣ ਵਾਲੇ ਮਾਮੂਲੀ ਇਕੱਠ ਨੂੰ ਅਕਾਲੀ ਭਾਜਪਾ ਦੇ ਮੁਕਾਬਲੇ ਵਿੱਚ ਲੋਕਾਂ ਤੋਂ ਚਰਚਾ ਕਰਾਉਣ ਤੋਂ ਭੱਜ ਗਿਆ ਹੈ। ਉਨ੍ਹਾਂ ਕਿਹਾ ਕਿ ਮੋਹਾਲੀ ਦੇ ਲੋਕਾਂ ਦੇ ਫਤਵੇ ਨੂੰ ਦੇਖਦਿਆਂ ਸ: ਸਿੱਧੂ ਦੇ ਪੈਰ ਉਖੜ ਗਏ ਹਨ ਤੇ ਉਹ ਹੁਣ ਸ਼ਰਾਬ ਤੇ ਪੈਸੇ ਦਾ ਆਖਰੀ ਸਹਾਰਾ ਲੈਣ ਲਈ ਕੋਝੀਆਂ ਚਾਲਾਂ ਤੇ ਉਤਰ ਆਇਆ ਹੈ ਪਰ ਅਕਾਲੀ ਭਾਜਪਾ ਵਰਕਰ ਲੋਕਾਂ ਦੇ ਸਹਿਯੋਗ ਨਾਲ ਉਸ ਦੀਆਂ ਘਟੀਆਂ ਚਾਲਾਂ ਨੂੰ ਵੀ ਖਦੇੜ ਦੇਣਗੇ ।ਸ: ਰਾਮੂਵਾਲੀਆ ਨੇ ਕਿਹਾ ਕਿ ਸ਼ਹਿਰ ਦੇ ਹਰ ਧਰਮ, ਹਰ ਵਰਗ ਤੇ ਹਰ ਉਮਰ ਨੇ ਉਨ੍ਹਾਂ ਨੂੰ ਭਰਪੂਰ ਹੁੰਗਾਰਾ ਦਿੱਤਾ ਹੈ ਜਿਸਨੂੰ ਉਹ ਦੋ ਲਾਈਨਾਂ ਵਿੱਚ ਸਮੇਟ ਕੇ ਕਹਿੰਦੇ ਹਨ, '' ਮੈਨੂੰ ਬਾਹਰਲਾ ਕਹਿਣ ਵਾਲੇ ਕਾਂਗਰਸੀ ਉਮੀਦਵਾਰ ਨੂੰ ਤੁਸੀ 26 ਜਨਵਰੀ ਨੂੰ25000 ਦਾ ਇਕੱਠ ਕਰ ਕੇ ਉੋਸਨੂੰ ਸੁਨੇਹਾ ਦੇ ਦਿਤਾ ਹੈ ਕਿ ਸ: ਬਲਵੰਤ ਸਿੰਘ ਰਾਮੂਵਾਲੀਆ ਨੂੰ ਤੁਸੀ ਅਪਣਾ ਲਿਆ ਹੈ।
ਦੂਜਾ ਸੁਨੇਹਾ ਬਲਵੀਰ ਸਿੰਘ ਸਿੱਧੂ ਨੂੰ ਇਹ ਦੇ ਦਿਤਾ ਹੇ ਕਿ ਤੁਸੀ ਉਸ ਦੀ ਰੈਲੀ ਵੈੱਚ ਨਹੀਂ ਜਾਣਾ ਜਿਸ ਕਰਕੇ ਉਹ ਮੋਹਾਲੀ ਵਿੱਚ ਆਪਣੀ ਪਹਿਲਾਂ ਐਲਾਨੀ ਰੈਲੀ ਕਰਨ ਤੋਂ ਹੀ ਭੱਜ ਗਿਆ ਹੈ ਕਿਉਂਕਿ ਤੁਸੀ ਰੈਲੀਆਂ ਦਾ ਮੁਕਾਬਲਾ ਕਰਕੇ ਉਸ ਦੇ ਦੋ ਦਿਨ ਪਹਿਲਾਂ ਹੀ ਹਾਰ ਦਾ ਐਲਾਨ ਕਰ ਦੇਣਾ ਸੀ। 26 ਜਨਵਰੀ ਨੂੰ ਹੋਈ ਰੈਲੀ ਵਿੱਚ ਸਾਰੀਆਂ ਹਿੰਦੂ, ਸਿੱਖ, ਮੁਸਲਮਾਨ ਤੇ ਈਸਾਈ ਧਾਰਮਿਕ ਜਥੇਬੰਦੀਆਂ ਨੇ ਸ: ਰਾਮੂਵਾਲੀਆ ਨੂੰ ਸਪਸ਼ਟ ਸੰਕੇਤ ਦੇ ਕੇ ਉਨ੍ਹਾਂ ਨੂੰ ਜਿੱਤ ਦਾ ਵਿਸ਼ਵਾਸ਼ ਸਟੇਜ ਉੱਪਰ ਹੀ ਦੇ ਦਿੱਤਾ ਸੀ ਤੇ 26 ਦੀ ਰੈਲੀ ਨੈ ਸ: ਬਲਵੀਰ ਸਿੰਘ ਸਿੱਧੂ ਦੇ ਪੈਰ ਉਖਾੜ ਦਿੱਤੇ ਹਨ। ਉਨਾਂ ਕਿਹਾ ਕਿ ਤੁਸੀਂ ਸਾਰਿਆਂ ਨੇ ਸ: ਬਾਦਲ ਦੀ ਮੋਹਾਲੀ ਨੂੰ ਵਿਕਸਤ ਕਰਨ ਦੀ ਨੀਤੀ ਨੂੰ ਪ੍ਰਵਾਨ ਕਰਕੇ ਮੇਰੇ ਤੇ ਵੱਡਾ ਅਹਿਸਾਨ ਕੀਤਾ ਹੈ ਅਤੇ ਮੈ ਇਸ ਅਹਿਸਾਨ ਦਾ ਮੁੱਲ ਤੁਹਾਡੇ ਘਰਾਂ, ਰੋਜਗਾਰ, ਬਿਜਲੀ, ਪਾਣੀ, ਸੜਕਾਂ,ਸਿੱਖਿਆ, ਸਿਹਤ ਸਹੂਲਤਾਂ ਦਿਵਾ ਕੇ ਉਤਾਰਾਂਗਾ। ਉਨ੍ਹਾਂ ਭਾਵਕ ਹੁੰਦਿਆਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਨੇਕੀ ਤੇ ਬਦੀ ਦੀ ਲੜਾਈ ਵਿੱਚ ਨੇਕੀ ਦੀ ਸਦਾਂ ਜਿੱਤ ਹੋਈ ਹੈ ਤੇ ਤੁਸੀ ਮੇਰੀ ਬਾਂਹ ਫੜ ਕੇ ਉਸ ਬੰਦੇ ਨੂੰ ਨਕਾਰ ਦਿੱਤਾ ਹੈ ਜਿਸ ਨੇ ਵਿਕਾਸ ਦੀ ਥਾਂ ਵਿਨਾਸ਼ ਨੂੰ ਅਧਾਰ ਬਣਾ ਕੇ ਸ਼ਰਾਬ, ਭੁਕੀ ਤੇ ਡਾਂਗ ਦੇ ਜੋਰ ਤੇ ਰਾਜਨੀਤੀ ਕਰਨ ਦਾ ਢੰਗ ਲੱਭਿਆ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਦੀ ਠੋਸ ਏਕਤਾ ਤੇ ਕਾਂਗਰਸੀਆਂ ਦੇ ਕਾਟੋਕਲੇਸ਼ ਨੇ ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਲਈ ਇਸ ਕਰਕੇ ਰਾਹ ਪੱਧਰਾ ਕੀਤਾ ਹੈ ਕਿਉਂਕਿ ਤੁਸੀ ਵਿਕਾਸ ਦੇ ਹਾਮੀ ਹੋ, ਡਾਂਗ ਸੋਟੇ, ਸ਼ਰਾਬ ਤੇ ਹੋਰ ਮਾੜੀਆਂ ਅਲਾਮਤਾਂ ਦੇ ਵਿਰੁੱਧ ਹੋ।