ਸਰਕਾਰੀ ਕਾਲਜ ਫੇਜ਼ -6 ਵਿਖੇ ਆਯੋਜਿਤ ਕੀਤੇ ਜਾਣ ਵਾਲੇ ਅਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਜੋਰਾਂ ਤੇ
ਐਸ.ਡੀ.ਐਮ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਨਿਗਰਾਨੀ ਹੇਠ ਹੋਈ ਰਿਹਰਸ਼ਲ
5 ਦਰਿਆ ਨਿਊਜ਼
ਐਸ.ਏ.ਐਸ.ਨਗਰ 12-Aug-2013
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਥਿੱਤ ਸਰਕਾਰੀ ਕਾਲਜ ਫੇਜ – 6 ਵਿਖੇ ਹੋਣ ਵਾਲੇ ਅਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਜੋਰਾਂ ਤੇ ਹਨ। ਅਜ਼ਾਦੀ ਦਿਵਸ ਸਮਾਰੋਹ ਪੂਰੇ ਸ਼ਾਨੋ ਸੌਕਤ ਨਾਲ ਮਨਾਇਆ ਜਾਵੇਗਾ । ਇਸ ਗੱਲ ਦੀ ਜਾਣਕਾਰੀ ਐਸ.ਡੀ.ਐਮ ਸ੍ਰੀ ਲਖਮੀਰ ਸਿੰਘ ਨੇ ਸਰਕਾਰੀ ਕਾਲਜ ਫੇਜ਼ -6 ਵਿਖੇ ਸਕੂਲਾਂ ਅਤੇ ਕਾਲਜਾਂ ਦੇ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਦੀ ਕੀਤੀ ਗਈ ਰਿਹਰਸ਼ਲ ਮੌਕੇ ਦਿੱਤੀ। ਸ੍ਰੀ ਲਖਮੀਰ ਸਿੰਘ ਨੇ ਦੱਸਿਆ ਕਿ ਅਜ਼ਾਦੀ ਦਿਵਸ ਸਮਾਰੋਹ ਮੌਕੇ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ ਕੀਤਾ ਜਾਵੇਗਾ । ਜਿਸ ਵਿੱਚ ਸਕੂਲਾਂ ਅਤੇ ਕਾਲਜਾਂ ਦੇ ਬੱਚਿਆਂ ਵੱਲੋਂ ਦੇਸ ਪਿਆਰ ਦੇ ਗੀਤਾ ਤੋਂ ਇਲਾਵਾ ਗਿੱਧਾ, ਭੰਗੜਾ, ਜਿੰਦੂਆ, ਰਾਜਸਥਾਨੀ ਡਾਂਸ, ਗੁਜਰਾਤੀ ਡਾਂਸ ਪੇਸ਼ ਕੀਤੇ ਜਾਣਗੇ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਮਾਗਮ ਵਿੱਚ ਵੱਧ ਤੋਂ ਵੱਧ ਸਮੂਲੀਅਤ ਕਰਨ। ਉਹਨਾਂ ਹੋਰ ਦੱਸਿਆ ਕਿ ਅਜ਼ਾਦੀ ਦਿਵਸ ਸਮਾਰੋਹ ਮੌਕੇ ਤਿਰੰਗਾ ਲਹਿਰਾਉਣ ਦੀ ਰਸਮ ਸੂਬੇ ਦੇ Àੁੱਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਅਦਾ ਕਰਨਗੇ ਅਤੇ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਵੀ ਲੈਣਗੇ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮੇਵਾ ਸਿੰਘ ਸਿੱਧੂ, ਪ੍ਰੋ ਕੰਵਰ ਰਾਜਿੰਦਰ ਸਿੰਘ , ਮੁੱਖ ਅਧਿਆਪਕ ਸ੍ਰੀ ਕ੍ਰਿਸ਼ਨ ਸਿੰਘ, ਸ੍ਰੀਮਤੀ ਮੀਨਾ ਸ਼ਰਮਾ ਜ਼ਿਲ੍ਹਾ ਐਜੂਸੈਟ ਕੋਆਰਡੀਨੇਟਰ ਅਤੇ ਹੋਰ ਅਧਿਆਪਕ ਤੇ ਵੱਡੀ ਗਿਣਤੀ ਵਿੱਚ ਸਕੂਲੀ ਬੱਚੇ ਮੌਜੂਦ ਸਨ।