ਸਾਡੀ ਜਿੱਤ ਨੂੰ ਵੇਖਦੇ ਹੋਏ ਵਿਰੋਧੀ ਬੁਖਲਾਹਟ 'ਚ ਆਏ: ਕਮਲ ਕਿਸੋਰ ਸ਼ਰਮਾ
ਦੁਸਾਹਿਰਾ ਗਰਾਊਡ ਮਾਰਕੀਟ ਖਰੜ ਵਲੋਂ ਕਾਲੇ ਨੂੰ ਸਮਰੱਥਨ ਦਾ ਐਲਾਨ
5 ਦਰਿਆ ਨਿਊਜ਼ (ਹਰਪ੍ਰੀਤ ਸਿੰਘ ਰਾਮਗੜੀਆ)
ਖਰੜ (ਐਸ.ਏ.ਐਸ.ਨਗਰ) 27-Jan-2012
ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਵਲੋਂ ਜੋ ਮੋਰਚੇ ਦੇ ਖਿਲਾਫ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ ਉਸ ਤੋ ਸਾਫ ਜ਼ਾਹਿਰ ਹੈ ਕਿ ਉਨ੍ਹਾਂ ਦੋਵੇਂ ਸਿਆਸੀ ਪਾਰਟੀਆਂ ਨੂੰ ਖਰੜ ਹਲਕੇ ਵਿਚ ਆਪਣੀ ਕਰਾਰੀ ਹਾਰ ਨਜ਼ਰ ਆ ਰਹੀ ਹੈ ਤੇ ਉਹ ਕਈ ਤਰ੍ਹਾਂ ਦੇ ਹੱਥਕੰਡੇ ਆਪਣਾ ਕੇ ਮੋਰਚੇ ਦੇ ਸਮੱਰਥਕਾਂ , ਆਗੂਆਂ ਤੇ ਦਬਾਓ ਪਾ ਕੇ ਫੋਟੋਆਂ ਖਿਚਵਾ ਕੇ ਆਪਣੇ ਆਪ ਨੂੰ ਸਮਰੱਥਨ ਦੀਆਂ ਗੱਲਾਂ ਕਰ ਰਹੇ ਹਨ। ਪਰ ਖਰੜ ਸ਼ਹਿਰ ਅਤੇ ਹਲਕੇ ਦੇ ਪਿੰਡਾਂ ਦੇ ਨਿਵਾਸੀਆਂ ਵਲੋਂ ਦਿੱਤੇ ਵੱਡੇ ਸਮਰੱਥਨ ਨਾਲ ਮੋਰਚੇ ਦੀ ਜਿੱਤ ਯਕੀਨੀ ਬਣ ਚੁੱਕੀ ਹੈ। ਇਹ ਪ੍ਰਗਟਾਵਾ ਦੁਸਾਹਿਰਾ ਗਰਾਊਡ ਖਰੜ ਵਿਖੇ ਮੋਰਚੇ ਦੇ ਉਮੀਦਵਾਰ ਕਮਲ ਕਿਸੋਰ ਸ਼ਰਮਾ ਦੇ ਹੱਕ ਵਿਚ ਹੋਈ ਵੱਡੀ ਮੀਟਿੰਗ ਨੂੰ ਸੰਬੋਧਨ ਕਰਦਿਆ ਮੋਰਚੇ ਦੇ ਸੀਨੀਅਰ ਆਗੂ ਖੁਸਵੰਤ ਰਾਏ ਗੀਗਾ ਨੇ ਕੀਤਾ। ਉਨ੍ਹਾਂ ਕਿਹਾ ਕਿ ਅੱਜ ਹਲਕੇ ਦੇ ਵੋਟਰ ਨੂੰ ਆਪਣੀ ਵੋਟ ਦੀ ਬੇਸ਼ਕੀਮਤੀ ਦਾ ਪਤਾ ਲੱਗ ਚੁੱਕਾ ਹੈ Îਕਿ ਉਹ ਨਾਂ ਤਾਂ ਵਿਕ ਸਕਦੇ ਹਨ ਅਤੇ ਨਾਂ ਹੀ ਕਿਸੇ ਹੀ ਲਾਲਚ ਅੱਗੇ ਝੁਕ ਸਕਦੇ ਹਨ ਤੇ ਅੱਜ ਲੋਕ ਸਮਝ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਮੁੱਚੇ ਹਲਕੇ ਵਿਚ ਹਰੇਕ ਬੂਥ ਤੇ ਫੁੱਟਬਾਲ ਦੀ ਤਰ੍ਹਾਂ ਕਾਂਗਰਸੀਆਂ ਤੇ ਅਕਾਲੀ ਦੇ ਖਿਲਾਫ ਗੋਲ ਹੋਣਗੇ ਅਤੇ ਇਨ੍ਹਾਂ ਆਗੂਆਂ ਦੇ ਹੱਥਕੰਡਿਆਂ ਨੂੰ ਵੋਟਰਾਂ ਨੇ ਦੂਰ ਕਰ ਦੇਣਾ ਹੈ।
ਹਰਮਿੰਦਰ ਸਿੰਘ ਮਾਵੀ ਨੇ ਕਿਹਾ ਕਿ ਖਰੜ ਹਲਕੇ ਪੰਜਾਬ ਵਿਚ ਇੱਕ ਨੰਬਰ ਹਲਕਾ ਹੋਵੇਗਾ। ਰਣਜੀਤ ਸਿੰਘ ਠੇਕੇਦਾਰ ਨੇ ਕਿਹਾ ਕਿ ਕਾਂਗਰਸ ਵਿਚ ਕੋਈ ਪੁੱਛ ਪ੍ਰਤੀਤ ਨਹੀਂ ਹੈ ਅਤੇ ਅਹੁੱਦੇ ਵੀ ਮੁੱਲ ਵਿਕ ਰਹੇ ਹਨ। ਗੁਰਮੁੱਖ ਸਿੰਘ ਸਾਬਕਾ ਸੀਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ ਸ੍ਰੀ ਸਰਮਾ ਖਰੜ ਦਾ ਜੰਮਪਾਲ ਹੈ ਅਤੇ ਉਹ ਸਾਡੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਏਗਾ। ਸ੍ਰੀ ਕਮਲ ਕਿਸੋਰ ਸ਼ਰਮਾ ਨੇ ਕਿਹਾ ਕਿ ਜੋ ਖਰੜ ਦਾ ਵਿਕਾਸ ਹੋਇਆ ਉਹ ਸਾਡੀ ਹਮਾਇਤ ਨਾਲ ਹੋਇਆ ਹੈ ਅਤੇ ਸਰਕਾਰ ਨੇ ਕੋਈ ਫੁੱਟੀ ਕੌਡੀ ਨਹੀਂ ਦਿੱਤੀ। ਇਸ ਮੌਕੇ ਦੁਸਾਹਿਰਾ ਗਰਾਊਡ ਮਾਰਕੀਟ ਵਲੋਂ ਆਪਣੇ ਪਰਿਵਾਰਾਂ ਅਤੇ ਵਰਕਰਾਂ ਸਮੇਤ ਸ੍ਰੀ ਸ਼ਰਮਾ ਨੂੰ ਖੁੱਲੇਆਮ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਮਨਜੀਤ ਸਿੰਘ ਬੈਦਵਾਣ, ਸ੍ਰੀ ਜਵਾਹਰ ਲਾਲ, ਅਸ਼ਵਨੀ ਕੁਮਾਰ ਐਡਵੋਕੇਟ, ਹੀਮੇਂਦਰ ਕੌਸ਼ਿਕ, ਪਰਮਿੰਦਰ ਕੁਮਾਰ ਸੂੰਡੀ, ਪਰਮਿੰਦਰ ਸਿੰਘ ਸੋਨਾ, ਜੀਤ ਖਾਨਪੁਰ ਆਦਿ ਸਮੇਤ ਭਾਰੀ ਗਿਣਤੀ ਵਿਚ ਸਮਰੱਥਕ, ਸ਼ਹਿਰ ਨਿਵਾਸੀ ਹਾਜ਼ਰ ਸਨ।