ਆਖ਼ਿਰਕਾਰ ਜਿੱਤ ਮੋਰਚੇ ਦੀ ਹੋਵੇਗੀ : ਹਰਮਿੰਦਰ ਸਿੰਘ ਮਾਵੀ
5 ਦਰਿਆ ਨਿਊਜ਼ (ਹਰਪ੍ਰੀਤ ਸਿੰਘ ਰਾਮਗੜੀਆ)
ਖਰੜ 27-Jan-2012
ਕਾਂਗਰਸ ਤੇ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਖਰੜ ਹਲਕੇ ਵਿਚ ਆਪਣੀ ਹਾਰ ਨੂੰ ਵੇਖ ਕੇ ਉਹ ਬੁਖਲਾਹਟ ਵਿਚ ਆ ਗਏ ਹਨ ਅਤੇ ਮੋਰਚੇ ਦੇ ਖਿਲਾਫ ਭੰਡੀ ਪ੍ਰਚਾਰ ਕਰਕੇ ਉਹ ਚੋਣ ਨਹੀਂ ਜਿੱਤ ਸਕਣਗੇ ਬਲਕਿ ਜਿੱਤ ਮੋਰਚੇ ਦੇ ਉਮੀਦਵਾਰ ਕਮਲ ਕਿਸ਼ੋਰ ਸ਼ਰਮਾ ਦੀ ਹੋਵੇਗੀ। ਇਸ ਗੱਲ ਦਾ ਪ੍ਰਗਟਾਵਾ ਪੰਚਾਇਤ ਯੂਨੀਅਨ ਪੰਜਾਬ ਦੇ ਪ੍ਰਧਾਨ ਤੇ ਮੋਰਚੇ ਦੇ ਸੀਨੀਅਰ ਆਗੂ ਹਰਮਿੰਦਰ ਸਿੰਘ ਮਾਵੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆ ਕੀਤਾ। ਭਾਜਪਾ ਆਗੁ ਖੁਸਵੰਤ ਰਾਏ ਗੀਗਾ ਨੇ ਕਿਹਾ ਕਿ ਮੋਰਚਾ ਖਰੜ ਵਿਚ 50 ਹਜ਼ਾਰ ਤੋਂ ਵੋਟਾਂ ਦਾ ਲੈ ਕੇ ਅੰਕੜਾ ਪਾਰ ਚੁੱਕਿਆ ਹੈ ਅਤੇ ਸਾਡੀ ਜਿੱਤ ਨੂੰ ਲੈ ਕੇ ਵਿਰੋਧੀਆਂ ਦੇ ਹੌਸਲੇ ਪਸਤ ਹੋ ਚੁੱਕੇ ਹਨ। ਗੁਰਮੁੱਖ ਸਿੰਘ ਸਾਬਕਾ ਸੀਨੀਅਰ ਮੀਤ ਪ੍ਰਧਾਨ, ਰਣਜੀਤ ਸਿੰਘ ਠੇਕੇਦਾਰ, ਪਰਮਿੰਦਰ ਕੁਮਾਰ ਸੂੰਡੀ ਨੇ ਕਿਹਾ ਕਿ ਸਿਆਸੀ ਪਾਰਟੀਆਂ ਦੇ ਆਗੂ ਜੋ ਚੋਣ ਲੜ ਰਹੇ ਹਨ ਉਹ ਦੱਸਣ ਕਿ ਉਨ੍ਹਾਂ ਖਰੜ ਦਾ ਕੀ ਵਿਕਾਸ ਕਰਵਾਇਆ? ਉਨ੍ਹਾਂ ਕਿਹਾ ਮੋਰਚੇ ਦੇ ਪ੍ਰਚਾਰ ਕਰਨ ਇਹ ਆਗੂ ਪਛੜ ਚੁੱਕੇ ਹਨ ਅਤੇ ਸਾਡੇ ਖਿਲਾਫ ਭੰਡੀ ਪ੍ਰਚਾਰ ਕਰਕੇ ਵੀ ਅੱਗੇ ਨਹੀ ਜਾ ਸਕਣਗੇ ਤੇ ਮੀਟਿੰਗਾਂ ਕਰਨ ਲਈ ਇਹ ਪਿੰਡਾਂ, ਸ਼ਹਿਰਾਂ ਵਿਚ ਜਾ ਕੇ ਮਿੰਨਤਾਂ ਤਰਲੇ ਕਰਦੇ ਹਨ ਪਰ ਮੋਰਚੇ ਦੀਆਂ ਮੀਟਿੰਗਾਂ ਵਿਚ ਵੋਟਰ ਆਪ ਖੁਦ ਚੱਲਕੇ ਆ ਰਹੇ ਹਨ। ਇਸ ਮੌਕੇ ਚੂਹੜ ਸਿੰਘ, ਮਨਜੀਤ ਸਿੰਘ ਬੈਦਵਾਣ, ਜਵਾਹਰ ਲਾਲ ਸ਼ਰਮਾ, ਅਸ਼ਵਨੀ ਕੁਮਾਰ, ਰਾਕੇਸ਼ ਸ਼ਰਮਾ ਐਡਵੋਕੇਟ, ਹੀਮੇਂਦਰ ਕੌਸ਼ਿਕ ਐਡਵੋਕੇਟ ਆਦਿ ਸਮੇਤ ਭਾਰੀ ਗਿਣਤੀ ਵਿਚ ਸ਼ਹਿਰ ਨਿਵਾਸੀ ਹਾਜ਼ਰ ਸਨ।