5 Dariya News

ਓਕਰੇਜ਼ ਇੰਟਰਨੈਸ਼ਨਲ ਸਕੂਲ ਦੇ ਐਥਲੈਟਿਕਸ ਖਿਡਾਰੀਆਂ ਦੀ ਬਿਹਤਰੀਨ ਕਾਰਗੁਜ਼ਾਰੀ

4 ਸੋਨੇ, 4 ਚਾਂਦੀ ਅਤੇ 3 ਕਾਂਸੀ ਦੇ ਤਗਮੇ ਜਿੱਤੇ, ਜ਼ਿਲ੍ਹਾ ਐਥਲੈਟਿਕ ਲਈ ਹੋਈ ਚੋਣ

5 Dariya News

ਐਸ.ਏ.ਐਸ. ਨਗਰ (ਮੁਹਾਲੀ) 15-Nov-2016

ਓਕਰੇਜ਼ ਇੰਟਰਨੈਸ਼ਨਲ ਸਕੂਲ ਦੇ ਐਥਲੈਟਿਕਸ ਦੇ ਖਿਡਾਰੀਆਂ ਨੇ ਜ਼ੋਨਲ ਐਥਲੈਟਿਕਸ ਮੀਟ ਵਿਚ ਬਿਹਤਰੀਨ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਅੰਤਰ 14 ਕੈਟਾਗਰੀ ਵਿਚ ਅਨਮੋਲ ਨੇ 100 ਮੀਟ ਵਿਚ ਸੋਨੇ ਦਾ ਤਮਗ਼ਾ, ਸੁਜਲ ਠਾਕੁਰ  ਨੇ 100 ਮੀਟਰ ਵਿਚ ਚਾਂਦੀ ਦਾ ਤਮਗ਼ਾ, ਅੰਡਰ 17 ਵਿਚ ਕਸ਼ਿਸ਼ ਕੁਮਾਰ ਨੇ  100 ਮੀਟਰ ਰੇਸ ਵਿਚ ਸੋਨੇ ਦਾ ਤਮਗ਼ਾ,400 ਮੀਟਰ ਵਿਚ ਚਾਂਦੀ ਦਾ ਤਮਗ਼ਾ, 200 ਮੀਟਰ ਵਿਚ ਕਾਂਸੀ ਦਾ ਤਮਗ਼ਾ ਹਾਸਿਲ ਕੀਤਾ।ਕਰਨਵੀਰ ਸਿੰਘ ਨੇ ਜੈਵਲਿਨ ਥ੍ਰੋ ਵਿਚ ਸੋਨੇ ਦਾ ਤਮਗ਼ਾ, ਡਿਸਕਸ ਥ੍ਰੋ ਵਿਚ ਚਾਂਦੀ ਦਾ ਤਮਗ਼ਾ, ਹਾਈ ਜੰਪ ਵਿਚ ਕਾਸੇ ਦਾ ਤਮਗ਼ਾ ਹਾਸਿਲ ਕੀਤਾ।  ਇਸੇ ਤਰਾਂ ਮਨੋਹਰ ਸਿੰਘ  ਸ਼ਾਟ ਪੁੱਟ ਵਿਚ ਸੋਨੇ ਦਾ ਤਮਗ਼ਾ ਹਾਸਿਲ ਕੀਤਾ। 

ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਰਮਨਜੀਤ ਘੁੰਮਣ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਅਨਮੋਲ, ਕਰਨਵੀਰ ਸਿੰਘ, ਕਸ਼ਿਸ਼ ਕੁਮਾਰ ਅਤੇ ਮਨੋਹਰ ਸਿੰਘ ਨੂੰ ਜ਼ਿਲ੍ਹਾ ਐਥਲੈਟਿਕ ਮੀਟ ਦੀ ਟੀਮ ਵਿਚ ਚੁਣ ਲਿਆ ਗਿਆ ਹੈ। ਪ੍ਰਿੰਸੀਪਲ ਰਮਨਜੀਤ ਘੁੰਮਣ ਨੇ ਜੇਤੂ ਖਿਡਾਰੀਆਂ ਨੂੰ ਉਨ੍ਹਾਂ ਦੀ ਇਸ ਉਪਲਬਧੀ ਲਈ ਵਧਾਈ ਦਿੰਦੇ ਹੋਏ ਆਪਣੇ ਸੰਬੋਧਨ ਵਿਚ ਕਿਹਾ ਕਿ ਓਕਰੇਜ਼ ਇੰਟਰਨੈਸ਼ਨਲ ਸਕੂਲ ਵਿਚ ਵਿਦਿਆਰਥੀਆਂ ਨੂੰ ਪੜਾਈ ਵਿਚ ਟਾਪਰ ਬਣਾਉਣ ਦੇ ਨਾਲ ਨਾਲ ਉਨ੍ਹਾਂ ਦੀ ਓਵਰਆਲ ਡਿਵੈਲਪਮੈਂਟ ਵੀ ਕਰਵਾਈ ਜਾਂਦੀ ਹੈ ਤਾਂ ਕਿ ਉਹ ਇਕ ਬਿਹਤਰੀਨ ਨਾਗਰਿਕ ਬਣਨ। ਇਸੇ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਵਿਦਿਆਰਥੀਆਂ ਲਈ ਬਿਹਤਰੀਨ ਖੇਡ ਦੇ ਮੈਦਾਨ ਅਤੇ ਅਤਿ ਆਧੁਨਿਕ ਖੇਡ ਦਾ ਸਾਮਾਨ ਦਿਤਾ ਮੁਹਾਇਆ ਕਰਵਾਇਆ ਜਾਂਦਾ ਹੈ। ਜਦ ਕਿ ਸਕੂਲ ਵਿਚ ਅਤਿ ਆਧੁਨਿਕ ਸਵਿਮਿੰਗ ਪੂਲ ਵੀ ਹੈ।