5 Dariya News

ਡਾ.ਬੀ.ਆਰ.ਅੰਬੇਦਕਰ 6ਵਾਂ ਵਿਸ਼ਵ ਕਬੱਡੀ ਕੱਪ-2016

ਪੁਰਸ਼ ਵਰਗ 'ਚ ਯੂ.ਐਸ.ਏ.ਅਤੇ ਅਸਟਰੇਲੀਆ ਅਤੇ ਮਹਿਲਾ ਵਰਗ 'ਚ ਨਿਊਜ਼ੀਲੈਂਡ ਦੀਆਂ ਟੀਮਾਂ ਨੇ ਵਿਰੋਧੀ ਟੀਮਾਂ ਨੂੰ ਦਿੱਤੀ ਮਾਤ

5 Dariya News

ਆਦਮਪੁਰ (ਜਲੰਧਰ) 10-Nov-2016

ਡਾ.ਬੀ.ਆਰ.ਅੰਬੇਦਕਰ 6ਵੇਂ ਵਿਸ਼ਵ ਕੱਪ ਕਬੱਡੀ-2016 ਦੇ ਅੱਜ ਖੇਡ ਸਟੇਡੀਅਮ ਆਦਮਪੁਰ ਵਿਖੇ ਹੋਏ ਅਹਿਮ ਮੁਕਾਬਲਿਆਂ 'ਚ ਪੁਰਸ਼ ਵਰਗ 'ਚ ਯੂ.ਐਸ.ਏ.ਅਤੇ ਅਸਟਰੇਲੀਆ ਦੀਆਂ ਟੀਮਾਂ ਨੇ ਜਿੱਤ ਦਰਜ ਕੀਤੀ ਜਦਕਿ ਮਹਿਲਾ ਵਰਗ 'ਚ ਨਿਊਜੀਲੈਂਡ ਦੀ ਟੀਮ ਨੇ ਵਿਰੋਧੀ ਟੀਮ ਨੂੰ ਮਾਤ ਦਿੱਤੀ।ਕਬੱਡੀ ਪ੍ਰੇਮੀਆਂ ਦੀ ਭਰਵੀਂ ਹਾਜ਼ਰੀ ਵਿਚ ਖੇਡ ਸਟੇਡੀਅਮ ਆਦਮਪੁਰ ਵਿਖੇ ਕਬੱਡੀ ਦੇ ਹੋਏ ਜਬਰਦਸਤ ਮੁਕਾਬਲਿਆਂ ਦੌਰਾਨ ਯੂ.ਐਸ.ਏ.ਦੇ ਖਿਡਾਰੀਆਂ ਨੇ ਤਨਜ਼ਾਨੀਆਂ ਦੀ ਟੀਮ ਨੂੰ 36 ਦੇ ਮੁਕਾਬਲੇ 55 ਅੰਕਾਂ ਦੇ ਵੱਡੇ ਫਰਕ ਨਾਲ ਮਾਤ ਦਿੱਤੀ। ਇਸੇ ਤਰ੍ਹਾਂ ਅਸਟਰੇਲੀਆ ਦੇ ਹੁਨਰਮੰਦ ਖਿਡਾਰੀਆਂ ਨੇ ਅਰਜਨਟੀਨਾ ਦੇ ਖਿਡਾਰੀਆਂ ਨੂੰ 58-43 ਅੰਕਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਇਸੇ ਤਰ੍ਹਾਂ ਮਹਿਲਾ ਵਰਗ 'ਚ ਨਿਊਜੀਲੈਂਡ ਦੀ ਟੀਮ ਨੇ ਸਿਓਰਾ ਲਿਓਨ ਨੂੰ 47-17 ਦੇ ਫਰਕ ਨਾਲ ਮਾਤ ਦਿੱਤੀ।ਵਿਸ਼ਵ ਕਬੱਡੀ ਦੇ ਅੱਜ ਦੇ ਮੁਕਾਬਲਿਆਂ 'ਚ ਉਪ ਮੁੱਖ ਮੰਤਰੀ ਪੰਜਾਬ ਸ੍ਰ.ਸੁਖਬੀਰ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਵਿਧਾਨ ਸਭਾ ਹਲਕਾ ਆਦਮਪੁਰ ਦੇ ਵਿਧਾਇਕ ਸ੍ਰੀ ਪਵਨ ਕੁਮਾਰ ਟੀਨੂੰ,ਵਿਧਾਇਕ ਸਰਵਣ ਸਿੰਘ ਫਿਲੌਰ, ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਤੇ ਬੀਬੀ ਮਹਿੰਦਰ ਕੌਰ ਜੋਸ਼ ,ਐਸ.ਜੀ.ਪੀ.ਸੀ.ਮੈਂਬਰ ਰਣਜੀਤ ਸਿੰਘ ਕਾਹਲੋਂ ਅਤੇ ਪਰਮਜੀਤ ਸਿੰਘ ਰਾਏਪੁਰ, ਯੂਥ ਅਕਾਲੀ ਦਲ ਦੇ ਦੁਆਬਾ ਜੋਨ ਦੇ ਇੰਚਾਰਜ ਸਰਬਜੋਤ ਸਿੰਘ ਸਾਬੀ, ਯੂਥ ਅਕਾਲੀ ਆਗੂ ਮਨਜਿੰਦਰ ਸਿੰਘ ਢਿਲੋਂ , ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀ ਰਾਹੁਲ ਗੁਪਤਾ, ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਯਾਦਵ, ਸਹਾਇਕ ਡਾਇਰੈਕਟਰ ਖੇਡ ਵਿਭਾਗ ਸ੍ਰੀ ਕਰਤਾਰ ਸਿੰਘ ਸੈਂਹਬੀ,ਜ਼ਿਲ੍ਹਾ ਖੇਡ ਅਫਸਰ ਅਮਰੀਕ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ। 

ਮੈਚ 1 : ਪੁਰਸ ਵਰਗ : ਯੂ.ਐਸ.ਏ. ਨੇ ਤਨਜ਼ਾਨੀਆਂ ਨੂੰ 55-36 ਦੇ ਫਰਕ ਨਾਲ ਹਰਾਇਆ :

ਅੱਜ ਦੇ ਪਹਿਲੇ ਮੁਕਾਬਲੇ 'ਚ ਯੂ.ਐਸ.ਏ.ਦੀ ਟੀਮ ਨੇ ਧਾਵੀਆਂ ਹਰਨੇਕ ਦੁੱਲਾ ਅਤੇ ਜਤਿੰਦਰਪਾਲ ਦੀ ਵਧੀਆ ਖੇਡ ਸਦਕਾ ਤਨਜ਼ਾਨੀਆਂ ਨੂੰ 55-36 ਦੇ ਵੱਡੇ ਫਰਕ ਨਾਲ ਮਾਤ ਦਿੱਤੀ। ਹਰਨੇਕ ਦੁੱਲਾ ਅਤੇ ਜਤਿੰਦਰਪਾਲ ਦੋਵਾਂ ਨੇ ਜਿਥੇ 10-10 ਪੁਆਇੰਟ ਹਾਸਿਲ ਕੀਤੇ ਉਥੇ ਜਾਫ਼ੀ ਹਰਜਿੰਦਰ ਨੇ 5 ਪੁਆਇੰਟ ਅਤੇ ਨਵਪ੍ਰੀਤ ਜੌਹਲ ਨੇ 4 ਪੁਆਇੰਟ ਹਾਸਿਲ ਕਰਕੇ ਟੀਮ ਨੂੰ ਮਜਬੂਤ ਸਥਿਤੀ 'ਚ ਪਹੁੰਚਾਇਆ। ਇਸੇ ਤਰ੍ਹਾਂ ਤਨਜ਼ਾਨੀਆਂ ਦੇ ਰੇਡਰ ਯੌਸਫ਼,ਬੈਨਜ਼ਾਮਿਨ ਅਤੇ ਗੇਸਪਰ ਨੇ ਕ੍ਰਮਵਾਰ 10,8 ਅਤੇ 8 ਪੁਆਇੰਟ ਹਾਸਿਲ ਕੀਤੇ ਜਦਕਿ ਸਟੌਪਰਾਂ ਗੇਰਵਾਸ ਅਤੇ ਜਿਓਫਰੀ ਨੇ 1-1 ਪੁਆਇੰਟ ਹਾਸਿਲ ਕੀਤਾ। 

ਮੈਚ 2: ਪੁਰਸ਼ ਵਰਗ : ਅਸਟਰੇਲੀਆ ਨੇ ਅਰਜਨਟੀਨਾ ਨੂੰ 53-48 ਦੇ ਫਰਕ ਨਾਲ ਹਰਾਇਆ

 ਵਿਸ਼ਵ ਕਬੱਡੀ ਕੱਪ ਦੇ ਦੂਜੇ ਮੈਚ ਦੌਰਾਨ ਅਸਟਰੇਲੀਆ ਦੇ ਖਿਡਾਰੀਆਂ ਨੇ ਅਰਜਨਟੀਨਾ ਦੇ ਖਿਡਾਰੀਆਂ ਨੂੰ ਵੱਡੇ ਫਰਕ ਨਾਲ ਹਰਾਇਆ। ਅਸਟਰੇਲੀਆ ਦੀ ਟੀਮ ਦੀ ਜਿੱਤ ਵਿਚ ਧਾਵੀ ਰਜਿੰਦਰ ਕੁਮਾਰ ਅਤੇ ਬੂਟਾ ਨੇ ਕ੍ਰਮਵਾਰ 19 ਅਤੇ 13 ਪੁਆਇੰਟ ਲੈ ਕੇ ਵੱਡਾ ਯੋਗਦਾਨ ਪਾਇਆ ਜਦਕਿ ਜਾਫ਼ੀ ਜਸਬੀਰ ਅਤੇ ਸੁਖਦੀਪ ਨੇ 5-5 ਅੰਕ ਹਾਸਿਲ ਕੀਤੇ। ਅਰਜਨਟੀਨਾ ਦੀ ਟੀਮ ਲਈ ਧਾਵੀਆਂ ਅਲੈਗਜੈਂਡਰੋ,ਬਰੋਨੋ ਅਤੇ ਫਕੁੰਦੇ ਵਲੋਂ ਕ੍ਰਮਵਾਰ 13,9 ਅਤੇ 7 ਪੁਆਇੰਟ ਹਾਸਿਲ ਕੀਤੇ ਗਏ ਜਦਕਿ ਜਾਫ਼ੀਆਂ ਕਪਾਈਓ ਅਤੇ ਫੈਡਰੀਕੋ ਨੇ 2-2 ਅੰਕ ਹਾਸਿਲ ਕੀਤੇ। 

ਮੈਚ 3 : ਮਹਿਲਾ ਵਰਗ : ਨਿਊਜ਼ੀਲੈਂਡ ਨੇ ਸਿਓਰਾ ਲਿਓਨ ਨੂੰ 47-17 ਦੇ ਵੱਡੇ ਫਰਕ ਨਾਲ ਮਾਤ ਦਿੱਤੀ

ਆਦਮਪੁਰ ਖੇਡ ਸਟੇਡੀਅਮ 'ਚ ਮਹਿਲਾ ਵਰਗ ਦੇ ਮੈਚ ਦੌਰਾਨ ਨਿਊਜੀਲੈਂਡ ਦੀਆਂ ਮੁਟਿਆਰਾਂ ਨੇ ਸਿਓਰਾ ਲਿਓਨ ਦੀ ਟੀਮ ਨੂੰ 47-17 ਦੇ ਵੱਡੇ ਫਰਕ ਨਾਲ ਮਾਤ ਦਿੱਤੀ। ਨਿਊਜ਼ੀਲੈਡ ਦੀ ਲੀਲਾਨੀ ਅਤੇ ਐਲਜ਼ਾਬੈਥ ਰੇਡਰਾਂ ਨੇ ਕ੍ਰਮਵਾਰ 9 ਅਤੇ 7 ਪੁਆਇੰਟ ਹਾਸਿਲ ਕੀਤੇ ਜਦਕਿ ਜਾਫ਼ੀ ਤਾਲਿਆ ਫੋਰਡ ਅਤੇ ਐਡੇਲੀਨਾ ਟੀਟੋ ਨੇ ਕ੍ਰਮਵਾਰ 7 ਅਤੇ 3 ਪੁਆਇੰਟ ਹਾਸਿਲ ਕੀਤੇ। ਸਿਓਰਾ ਲਿਓਨ ਲਈ ਰੇਡਰ ਸੰਗਾਰੀ ਨੇ 5 ਅਤੇ ਸੋਲਮਨ ਦੁਲੇਨ ਨੇ 4 ਪੁਆਇੰÂ ਹਾਸਿਲ ਕੀਤੇ ਜਦਕਿ ਜਾਫੀ ਕਰੋਮਾ ਨੇ 3 ਪੁਆਇੰਟ ਹਾਸਿਲ ਕੀਤੇ।