5 Dariya News

ਪੰਜਾਬੀਆਂ ਦੀ ਮਾਂ ਖੇਡ ਕਬੱਡੀ ਅੱਜ ਗਲੋਬਲ ਖੇਡ ਬਣੀ: ਜਨਮੇਜਾ ਸਿੰਘ ਸੇਖੋਂ

ਲੋਕ ਨਿਰਮਾਣ ਮੰਤਰੀ ਵੱਲੋਂ ਕੌਮਾਂਤਰੀ ਕਵੀਸ਼ਰੀ ਜੱਥਾ ਸੋਮ ਨਾਥ ਦਾ ਸੋਨ ਤਮਗੇ ਨਾਲ ਸਨਮਾਨ, ਰੋਡੇ ਵਿਖੇ ਹੋਏ ਪਹਿਲੀ ਵਾਰ ਵਿਸ਼ਵ ਕੱਪ ਦੇ ਮੁਕਾਬਲਿਆਂ ਦੌਰਾਨ ਜੁੜਿਆ ਰਿਕਾਰਡ ਤੋੜ ਇਕੱਠ

5 Dariya News

ਰੋਡੇ (ਮੋਗਾ) 09-Nov-2016

ਖਾਲਸਾ ਸਟੇਡੀਅਮ ਰੋਡੇ ਵਿਖੇ ਅੱਜ ਡਾ.ਬੀ.ਆਰ. ਅੰਬੇਦਕਰ ਛੇਵੇਂ ਵਿਸ਼ਵ ਕੱਪ ਕਬੱਡੀ-2016 ਦੇ ਖੇਡੇ ਗਏ ਮੈਚਾਂ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਲੋਕ ਨਿਰਮਾਣ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀਆਂ ਦੀ ਮਾਂ-ਖੇਡ ਕਬੱਡੀ ਗਲੋਬਲ ਖੇਡ ਬਣ ਗਈ ਹੈ ਜਿਸ ਦਾ ਸਬੂਤ ਹੈ ਕਿ 2010 ਵਿੱਚ 9 ਟੀਮਾਂ ਨਾਲ ਸ਼ੁਰੂ ਹੋਏ ਵਿਸ਼ਵ ਕੱਪ ਦਾ ਕਾਫਲਾ ਛੇਵੇਂ ਵਿਸ਼ਵ ਕੱਪ ਪੁੱਜਦਿਆਂ 14 ਮੁਲਕਾਂ ਦੀਆਂ ਟੀਮਾਂ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਆਈਆਂ ਹਨ ਅਤੇ ਪੁਰਸ਼ ਵਰਗ ਵਿੱਚ 12 ਅਤੇ ਮਹਿਲਾ ਵਰਗ ਵਿੱਚ 8 ਟੀਮਾਂ ਹਿੱਸਾ ਲੈ ਰਹੀਆਂ ਹਨ।

ਸ. ਸੇਖੋਂ ਨੇ ਮੁੱਖ ਮੰਤਰੀ ਸ.ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਉਚੇਚੇ ਤੌਰ 'ਤੇ ਧੰਨਵਾਦੀ ਹਨ ਜਿਨ੍ਹਾਂ ਪਹਿਲੀ ਵਾਰ ਰੋਡੇ ਪਿੰਡ ਨੂੰ ਵਿਸ਼ਵ ਕੱਪ ਦੇ ਮੈਚਾਂ ਦੀ ਮੇਜ਼ਬਾਨੀ ਦਾ ਮੌਕਾ ਦਿੱਤਾ। ਉਨ੍ਹਾਂ ਘਰੇਲੂ ਦਰਸ਼ਕਾਂ ਨੂੰ ਵੀ ਵਧਾਈ ਦਿੱਤੀ ਜਿਨ੍ਹਾਂ ਦੇ ਉਤਸ਼ਾਹ ਸਦਕਾ ਰਿਕਾਰਡ ਤੋੜ ਇਕੱਠ ਜੁੜਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਕਬੱਡੀ ਖੇਡ ਨੇ ਇੰਨੀ ਤਰੱਕੀ ਕੀਤੀ ਹੈ ਅਤੇ ਆਉਂਦੇ ਸਮੇਂ ਵਿੱਚ ਕਬੱਡੀ ਓਲੰਪਿਕ ਖੇਡਾਂ ਦਾ ਹਿੱਸਾ ਬਣੇਗੀ। ਅੱਜ ਦੇ ਮੈਚਾਂ ਦੌਰਾਨ ਰੋਡੇ ਪਿੰਡ ਦੇ ਕੌਮਾਂਤਰੀ ਪ੍ਰਸਿੱਧੀ ਹਾਸਲ ਸੋਮ ਨਾਥ ਦੇ ਕਵੀਸ਼ਰੀ ਜੱਥੇ ਨੂੰ ਸੋਨੇ ਦੇ ਤਮਗੇ ਨਾਲ ਸਨਮਾਨਤ ਕੀਤਾ।