5 Dariya News

ਵਪਾਰੀ ਵਰਗ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਂਗੇ: ਕਮਲ ਕਿਸੋਰ ਸ਼ਰਮਾ ਆੜ੍ਹਤੀਆਂ ਵਲੋ ਸਮਰੱਥਨ ਦਾ ਦਿੱਤਾ ਭਰੋਸਾ

5 ਦਰਿਆ ਨਿਊਜ਼ (ਹਰਪ੍ਰੀਤ ਸਿੰਘ ਰਾਮਗੜੀਆ)

ਖਰੜ 27-Jan-2012

ਮੁਕਤੀ ਮੋਰਚਾ ਖਰੜ ਦੇ ਉਮੀਦਵਾਰ ਕਮਲ ਕਿਸੋਰ ਸ਼ਰਮਾ ਨੇ ਕਿਹਾ ਕਿ ਖਰੜ ਹਲਕੇ ਦੇ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ ਜਾਵੇਗਾ। ਉਹ  ਖਰੜ ਦੀ ਅਨਾਜ਼ ਮੰਡੀ ਵਿਚ ਆੜ੍ਹਤੀਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰ ਨੇ ਵਿਓਪਾਰੀਆਂ ਦੀਆਂ ਸਮੱਸਿਆਵਾਂ ਵੱਲ ਕਦੇ ਕੋਈ ਧਿਆਨ ਨਹੀਂ ਦਿੱਤਾ ਪਰ ਉਹ ਵੋਟਰਾਂ ਦੇ ਸਹਿਯੋਗ ਨਾਲ ਵਿਧਾਨ ਸਭਾ ਵਿਚ ਪਹੁੰਚ ਕੇ ਵਪਾਰੀਆਂ ਦੇ ਮਸਲਿਆਂ ਬਾਰੇ ਅਵਾਜ਼ ਬੁਲੰਦ ਕਰਨਗੇ। ਖਰੜ ਦੇ ਆੜ੍ਹਤੀਆਂ ਨੇ ਸ੍ਰੀ ਸ਼ਰਮਾ ਨੂੰ ਸਮਰੱਥਨ ਦੇਣ ਦਾ ਭਰੋਸਾ ਦਿੱਤਾ । ਪੰਚਾਇਤ ਯੂਨੀਅਨ ਦੇ ਪ੍ਰਧਾਨ ਹਰਮਿੰਦਰ ਸਿੰਘ ਮਾਵੀ, ਯੂਥ ਕਾਂਗਰਸੀ ਆਗੂ ਪਰਮਿੰਦਰ ਸਿੰਘ ਸੋਨਾ, ਭਾਜਪਾ ਆਗੂ ਖੁਸਵੰਤ ਰਾਏ ਗੀਗਾ ਵੀ ਕਿਹਾ ਕਿ ਖਰੜ ਹਲਕੇ ਦੇ ਸਮੂਹ ਵਪਾਰੀ ਵਰਗ ਵਲੋਂ ਮੋਰਚੇ ਨੂੰ ਹਮਾਇਤ ਦਿੱਤੀ ਜਾ ਰਹੀ ਹੈ ਅਤੇ ਖਰੜ ਹਲਕੇ ਦਾ ਨਤੀਜ਼ਾ ਵੀ ਪੰਜਾਬ ਵਿਚ ਇਤਿਹਾਸਕ ਹੋਵੇਗਾ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅਮਿੰ੍ਰਤਪਾਲ ਸਿੰਘ, ਰਾਕੇਸ਼ ਖਰੜ, ਨਰੇਸ਼ ਗੁਪਤਾ, ਬਰਖਾ ਰਾਮ, ਰਾਜਿੰਦਰ ਅਗਰਵਾਲ, ਸ਼ਾਮ ਮਿਤਲ, ਜੈ ਪਾਲ, ਚੰਦਰ ਸੇਖਰ, ਰਾਕੇਸ ਮਿੱਤਲ, ਰਾਜੇਸ ਸੂਦ, ਰਣਜੀਤ ਸਿੰਘ ਠੇਕੇਦਾਰ, ਗਿਆਨੀ ਜੋਗਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਲੱਖਵਾਲ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸਮਸ਼ੇਰ ਸਿੰਘ ਘੜੂੰਆਂ, ਦਵਿੰਦਰ ਸਿੰਘ ਦੇਹ ਕਲਾਂ ਆਦਿ ਸਮੇਤ ਹੋਰ ਸਮਰੱਥਕ ਵੀ ਹਾਜ਼ਰ ਸਨ।