5 Dariya News

ਉਸਾਰੀ ਕਿਰਤੀ ਹੁਣ ਲੈ ਸਕਣਗੇ ਸਰਕਾਰੀ ਸਕੀਮਾਂ ਦਾ ਦੋਹਰਾ ਲਾਭ

ਕਿਰਤ ਮੰਤਰੀ ਵਲੋਂ ਸਾਇਕਲਾਂ ਦੀ ਵੰਡ ਦੀ ਪ੍ਰੀਕ੍ਰਿਆ ਨੂੰ ਹੋਰ ਤੇਜ ਕਰਨ ਦੇ ਹੁਕਮ

5 Dariya News

ਚੰਡੀਗੜ੍ਹ 09-Nov-2016

ਪੰਜਾਬ ਸਰਕਾਰ ਦੇ ਪੰਜਾਬ ਕੰਸਟਰਕਸ਼ਨ ਵਰਕਰ ਵੈਲਫੇਅਰ ਬੋਰਡ ਕੋਲ ਰਜਿਸਟਰਡ ਉਸਾਰੀ ਕਿਰਤੀ ਅਤੇ ਉਨ੍ਹਾਂ ਦੇ ਆਸਰਿਤ ਹੁਣ ਰਾਜ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਜਿਵੇ ਕਿ ਵਜੀਫਾ ਸਕੀਮ, ਸ਼ਗਨ ਸਕੀਮ, ਸਾਈਕਲ ਸਕੀਮ ਅਧੀਨ ਮਿਲਣ ਵਾਲੇ ਵਿੱਤੀ ਲਾਭ ਇਕ ਹੀ ਸਮੇਂ ਵਿੱਚ ਦੋ ਵਿਭਾਗਾਂ ਤੋਂ ਲੈ ਸਕਣਗੇ । ਇਸ ਤੋਂ ਪਹਿਲਾਂ ਉਸਾਰੀ ਕਿਰਤੀ ਇਕ ਸਹੂਲਤ ਸਿਰਫ ਇਕ ਵਿਭਾਗ ਤੋਂ ਲੈ ਸਕਦੇ ਸਨ ਪਰ ਹੁਣ ਉਹ ਇਹ ਸਹੂਲਤਾਂ ਪੰਜਾਬ ਕੰਸਟਰਕਸ਼ਨ ਵਰਕਰ ਵੈਲਫੇਅਰ ਬੋਰਡ ਤੋਂ ਲੈਣ ਤੋਂ ਇਲਾਵਾ ਦੂਜੇ ਵਿਭਾਗਾਂ ਤੋਂ ਵੀ ਹਾਂਸਲ ਕਰ ਸਕਣਗੇ । 

ਕਿਰਤ ਮੰਤਰੀ ਪੰੰਜਾਬ ਸ਼੍ਰੀ ਚੁਨੀ ਲਾਲ ਭਗਤ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ ਪੰਜਾਬ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੀ 23ਵੀ ਮੀਟਿੰਗ ਵਿਚ  ਇਹ ਫੈਸਲਾ ਬੋਰਡ ਦੀ 8ਵੀ ਮੀਟਿੰਗ, ਜੋ ਕਿ 8 ਮਾਰਚ 2013 ਨੂੰ ਹੋਈ ਸੀ, ਵਿਚ ਲਏ ਗਏ ਫੈਸਲੇ ਨੂੰ ਧਿਆਨ ਵਿਚ ਰੱਖਦਿਆਂ ਲਿਆ ਗਿਆ ਹੈ।ਪੰਜਾਬ ਸਰਕਾਰ ਦੇ ਇਸ ਫੈਸਲਾ ਸਦਕੇ ਉਸਾਰੀ ਕਿਰਤੀਆਂ ਦੇ ਬੱਚਿਆਂ ਨੂੰ ਮਿਲਣ ਵਾਲਾ ਵਜੀਫਾ, ਸ਼ਗਨ ਸਕੀਮ ਅਤੇ ਸਾਈਕਲ ਸਕੀਮ ਅਧੀਨ ਪੰਜਾਬ ਕੰਸਟਰਕਸ਼ਨ ਵਰਕਰ ਵੈਲਫੇਅਰ ਬੋਰਡ ਵਲੋਂ ਬਣਦੇ ਵਿੱਤੀ ਲਾਭ ਪਹਿਲਾਂ ਵਾਂਗ ਦਿੱਤੇ ਜਾਣਗੇ ਭਾਵੇਂ ਉਸਾਰੀ ਕਿਰਤੀ ਵੱਲੋਂ ਇਸ ਤਰ੍ਹਾਂ ਦੇ ਲਾਭ ਪੰਜਾਬ ਸਰਕਾਰ ਦੇ ਕਿਸੇ ਹੋਰ ਸੰਸਥਾ ਪਾਸੋਂ ਵੀ ਪ੍ਰਾਪਤ ਕੀਤੇ ਗਏ ਹੋਣ । 

ਮੀਟਿੰਗ ਦੋਰਾਨ ਕਿਰਤ ਮੰਤਰੀ ਪੰਜਾਬ ਸ੍ਰੀ ਚੁਨੀ ਲਾਲ ਭਗਤ ਵਲੋਂ ਉਸਾਰੀ ਕਿਰਤੀਆਂ ਦੇ ਬੱਚਿਆਂ ਨੂੰ ਸਾਈਕਲ ਵੰਡਣ ਵਿੱਚ ਤੇਜੀ ਲਿਆਉਂਣ ਦੇ ਹੁਕਮ ਦਿੱਤਾ ਤਾਂ ਜੋ ਖਾਸ ਕਰਕੇ ਉਸਾਰੀ ਕਿਰਤੀਆਂ ਦੇ ਬੱਚਿਆਂ ਨੂੰ ਅਪਣੇ ਸਕੂਲਾਂ/ਕਾਲਜਾਂ ਵਿੱਚ ਆਊਣ ਜਾਉਣ ਦੀ ਤੁਰੰਤ ਸਹੂਲਤ ਮਿਲ ਸਕੇ। ਮੀਟਿੰਗ ਦੋਰਾਨ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਅਧੀਨ ਉਸਾਰੀ ਕਿਰਤੀਆਂ ਨੂੰ ਹੈਲਥ ਕਾਰਡ ਜਾਰੀ ਕਰਨ ਸਬੰਧੀ ਮੈਸ: ਯੂਨਾਈਟਿਡ ਇੰਡਆ ਇੰਸ਼ੋਰੈਂਸ ਵਲੋਂ ਹੈਲਥ ਕਾਰਡ ਦੀ ਪ੍ਰਿੰਟਿੰਗ ਵਿੱਚ ਤੇਜੀ ਲਿਆਉਣ ਅਤੇ ਪ੍ਰਿੰਟ ਹੋ ਚੁਕੇ ਕਾਰਡਾਂ ਨੂੰ ਵੰਡਣ ਲਈ ਫੀਲਡ ਅਧਿਕਾਰੀਆਂ ਲਈ ਸਮਾਂ ਨਿਸਚਿਤ ਕਰਨ ਲਈ ਕਿਹਾ ਗਿਆ ਤਾਂ ਜੋ ਉਸਾਰੀ ਕਿਰਤੀਆਂ ਨੂੰ ਇਸ ਸਕੀਮ ਅਧੀਨ ਵੱਧ ਤੋਂ ਵੱਧ ਲਾਭ ਮਿਲ ਸਕੇ।ਮੀਟਿੰਗ ਵਿੱਚ ਮਾਨਯੋਗ ਪ੍ਰਮੁੱਖ ਸਕੱਤਰ ਕਿਰਤ, ਸ੍ਰੀ ਵਿਸਵਾਜੀਤ ਖੰਨਾ, ਆਈ.ਏ.ਐਸ, ਕਿਰਤ ਕਮਿਸ਼ਨਰ-ਕਮ-ਸਕੱਤਰ ਬੋਰਡ ਸ਼੍ਰੀ ਤੇਜਿੰਦਰ ਸਿੰਘ ਧਾਲੀਵਾਲ, ਆਈ.ਏ.ਐਸ ਅਤੇ ਹੋਰ ਮੈਂਬਰ ਸਹਿਬਾਨ ਵਲੋਂ ਭਾਗ ਲਿਆ ਗਿਆ।