5 Dariya News

ਓਕਰੇਜ਼ ਇੰਟਰਨੈਸ਼ਨਲ ਸਕੂਲ ਵੱਲੋਂ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨ ਦੇ ਮੰਤਵ ਨਾਲ ਜਾਗਰੂਕਤਾ ਹਫ਼ਤਾ ਮਨਾਇਆ

19 ਵਾਰ ਰਾਸ਼ਟਰੀ ਐਵਾਰਡੀ ਦੇਵੀਕਾ ਰੰਗਾ ਚਾਰੀ ਨੇ ਵਿਦਿਆਰਥੀਆਂ ਨਾਲ ਵਿਚਾਰ ਕੀਤੇ ਸਾਂਝੇ

5 Dariya News

ਐਸ.ਏ.ਐਸ. ਨਗਰ (ਮੁਹਾਲੀ) 05-Nov-2016

ਓਕਰੇਜ਼ ਇੰਟਰਨੈਸ਼ਨਲ ਸਕੂਲ ਵੱਲੋਂ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨ ਅਤੇ ਗਿਆਨ ਦੇ ਵਾਧਾ ਕਰਨ ਦੇ ਮੰਤਵ ਨਾਲ ਸਕੂਲ ਵਿਚ ਵਿਸ਼ਵ ਭਰ ਦੀਆਂ ਕਿਤਾਬਾਂ ਦੀ ਜਾਣਕਾਰੀ ਦੇਣ ਲਈ ਜਾਗਰੂਕਤਾ ਹਫ਼ਤੇ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਕਿਤਾਬਾਂ ਪੜਨ ਅਤੇ ਆਨ ਲਾਈਨ ਈ ਬੁੱਕ ਦੋਹਾਂ ਦੀ ਜਾਣਕਾਰੀ ਦਿੰਦੇ ਹੋਏ ਵੱਖ ਵੱਖ ਵਿਸ਼ਿਆਂ ਨਾਲ ਜੁੜੀਆਂ ਕਿਤਾਬਾਂ ਦੀ ਜਾਣਕਾਰੀ ਦਿਤੀ ਗਈ। ਜਦ ਕਿ ਬੱਚਿਆਂ ਦੇ ਸਿਲੇਬਸ ਦੀਆਂ ਕਿਤਾਬਾਂ ਨੂੰ ਇਸ ਮੁਹਿੰਮ ਵਿਚ ਨਹੀਂ ਜੋੜਿਆ ਗਿਆ। ਇਸ ਦੌਰਾਨ ਬੱਚਿਆਂ ਨੂੰ ਉਨ੍ਹਾਂ ਦੀ ਉਮਰ  ਅਨੁਸਾਰ ਉਨ੍ਹਾਂ ਦੀ ਰੁਚੀ ਅਨੁਸਾਰ  ਕਿਤਾਬਾਂ ਦੀ ਜਾਣਕਾਰੀ ਦਿਤੀ ਗਈ। ਅਖੀਰਲੇ ਦਿਨ 19 ਵਾਰ ਰਾਸ਼ਟਰੀ ਐਵਾਰਡ ਹਾਸਿਲ ਕਰ ਚੁੱਕੀ ਮਸ਼ਹੂਰ ਲੇਖਕਾ ਦੇਵੀਕਾ ਰੰਗਾ ਚਾਰੀ ਨੇ ਵਿਦਿਆਰਥੀਆਂ ਨਾਲ ਅਹਿਮ ਜਾਣਕਾਰੀ ਸਾਂਝੀ ਕੀਤੀ। ਜ਼ਿਕਰੇਖਾਸ ਹੈ ਕਿ ਦੇਵੀਕਾ ਬੱਚਿਆਂ ਲਈ ਕਹਾਣੀਆਂ ਅਤੇ ਕਿਤਾਬਾਂ ਲਿਖਦੀ ਹੈ ਅਤੇ ਉਸ ਦੀ ਗਰੋਇੰਗ ਅੱਪ ਕਿਤਾਬ ਚਿਲਡਰਨ ਬੁੱਕ ਟਰੱਸਟ ਵੱਲੋਂ  ਅੰਤਰਰਾਸ਼ਟਰੀ ਬੋਰਡ ਆਫ਼ ਬੁੱਕਸ ਵਿਚ ਵੀ ਨਾਮਜ਼ਦ ਕੀਤੀ ਜਾ ਚੁੱਕੀ ਹੈ। 

ਇਸ ਮੌਕੇ ਤੇ  ਦੇਵਕਾ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਕਿਤਾਬਾਂ ਗਿਆਨ ਦਾ ਅਜਿਹਾ ਪੁਲ ਹਨ ਜੋ ਕਿ ਇਤਿਹਾਸ ਨੂੰ ਭਵਿਖ ਨਾਲ ਅਤੇ ਜਾਣਕਾਰੀ ਨੂੰ ਤਜਰਬੇ ਨਾਲ ਜੋੜਦੀਆਂ ਹਨ। ਦੇਵੀਕਾ ਨੇ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੁੜਨ ਦੀ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਇਕ ਸਫਲ ਇਨਸਾਨ ਬਣਨਾ ਚਾਹੁੰਦੇ ਹਨ ਤਾਂ ਕਿਤਾਬਾਂ ਉਨ੍ਹਾਂ ਦੀਆਂ ਸੱਚੀਆਂ ਦੋਸਤ ਬਣ ਕੇ ਮਾਰਗ ਦਰਸ਼ਕ ਬਣ ਸਕਦੀਆਂ ਹਨ।ਸਕੂਲ ਦੇ ਪ੍ਰਿੰਸੀਪਲ ਰਮਨਜੀਤ ਘੁੰਮਣ ਨੇ ਦੇਵੀਕਾ ਰੰਗਾ ਚਾਰੀ ਨੂੰ ਜੀ ਆਇਆ ਕਹਿੰਦੇ ਹੋਏ ਆਪਣੇ ਸੰਬੋਧਨ ਵਿਚ ਕਿਹਾ ਕਿ ਬੇਸ਼ੱਕ ਅੱਜ ਦੇ ਤੇਜ਼ੀ ਦੇ ਸਮੇਂ ਵਿਚ ਲੋਕਾਂ ਦਾ ਕਿਤਾਬਾਂ ਤੋਂ ਮੋਹ ਘੱਟ ਰਿਹਾ ਹੈ ਪਰ ਫਿਰ ਵੀ ਕਿਤਾਬਾਂ ਪੀੜੀ ਦਰ ਪੀੜੀ ਜਾਣਕਾਰੀ ਦਾ ਸਰਵੋਤਮ ਤਰੀਕਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਕਿਤਾਬਾਂ ਪੜਨ ਲਈ  ਪ੍ਰੇਰਿਤ ਕਰਦੇ ਹੋਏ ਕਿਹਾ ਕਿ ਬੇਸ਼ੱਕ ਰੁਝੇਵੇਂ ਭਰੀ ਜ਼ਿੰਦਗੀ ਉਨ੍ਹਾਂ ਨੂੰ ਕਿਤਾਬਾਂ ਤੋਂ ਦੂਰ ਕਰੇਗੀ ਪਰ ਇਹੀ ਕਿਤਾਬਾਂ ਉਨ੍ਹਾਂ ਨੂੰ ਜਾਣਕਾਰੀ ਦਾ ਖ਼ਜ਼ਾਨਾ ਪ੍ਰਦਾਨ ਕਰਦੇ ਹੋਏ ਇਕ ਬਿਹਤਰੀਨ ਜ਼ਿੰਦਗੀ ਨਾਲ ਜੋੜਨ ਦੇ ਰਾਹ ਵੀ ਖੋਲ੍ਹਣਗੀਆਂ। ਇਸ ਮੌਕੇ ਤੇ ਦੇਵੀਕਾ ਨੇ ਵਿਦਿਆਰਥੀਆਂ ਨਾਲ  ਕਿਤਾਬ ਲਿਖਣ ਦੇ ਨੁਕਤੇ ਵੀ ਸਾਂਝੇ ਕੀਤੇ ।