ਪਰਮਜੀਤ ਕਾਹਲੋਂ ਵੱਲੋਂ ਕ੍ਰਿਸ਼ਨਪਾਲ ਸ਼ਰਮਾ ਦਾ ਸਨਮਾਨ
5 Dariya News
ਐਸ.ਏ.ਐਸ. ਨਗਰ (ਮੁਹਾਲੀ) 04-Nov-2016
ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਵਿਖੇ ਅੱਜ ਕ੍ਰਿਸ਼ਨ ਪਾਲ ਸ਼ਰਮਾ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਵਿਸ਼ੇਸ਼ ਤੌਰ ਤੇ ਪਹੁੰਚੇ , ਇਹਨਾਂ ਦਾ ਪਰਮਜੀਤ ਸਿੰਘ ਕਾਹਲੋਂ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਸ਼ਹਿਰੀ ਨੇ ਸਿਰੋਪਾਓ ਪਾ ਕੇ ਵਿਸ਼ੇਸ਼ ਸਨਮਾਨ ਕੀਤਾ| ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਉਹ ਮੁਹਾਲੀ ਜ਼ਿਲ੍ਹੇ ਵਿਚ ਅਕਾਲੀ ਦਲ ਦੀ ਮਜਬੂਤੀ ਲਈ ਹਰ ਸੰਭਵ ਯਤਨ ਕਰਨਗੇ| ਉਹਨਾਂ ਕਿਹਾ ਕਿ ਮੁਹਾਲੀ ਦਾ ਸਰਬਪੱਖੀ ਵਿਕਾਸ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਮੁਹਾਲੀ ਦਾ ਵਿਕਾਸ ਪਹਿਲ ਦੇ ਆਧਾਰ ਉਪਰ ਕੀਤਾ ਜਾਵੇਗਾ| ਇਸ ਮੌਕੇ ਪਰਮਜੀਤ ਕੌਰ ਲਾਡਰਾਂ ਚੇਅਰਪਰਸਨ ਪੰਜਾਬ ਮਹਿਲਾ ਕਮਿਸ਼ਨ, ਗੁਰਮੁੱਖ ਸਿੰਘ ਸੋਹਲ ਪ੍ਰਧਾਨ ਬੀ ਸੀ ਵਿੰਗ ਜ਼ਿਲ੍ਹਾ ਮੁਹਾਲੀ, ਤੇਜਿੰਦਰ ਸਿਘ ਸ਼ੇਰਗਿੱਲ, ਅਰਬਿੰਦਰ ਸਿੰਘ ਬਿੰਨੀ, ਪੰਜਾਬ ਸਿੰਘ ਕੰਗ, ਹਰਿੰਦਰ ਸਿੰਘ ਖਹਿਰਾ, ਸਰਵਿੰਦਰ ਸਿੰਘ ਲਾਂਬਾ, ਪਰਮਜੀਤ ਸਿੰਘ ਸਿੱਧੂ ਵੀ ਮੌਜੂਦ ਸਨ|