ਅੱਜ ਦੇ ਸਮੇ 'ਚ ਕੰੰਮ-ਸੱਭਿਆਚਾਰ ਦਾ ਪੈਦਾ ਹੋਣਾ ਬਹੁਤ ਜਰੂਰੀ ਹੈ:- ਦੀਪਕ ਸ਼ਰਮਾ
ਪੰਜਾਬ ਦੇ ੫੦ਵੇ ਸਥਾਪਨਾ ਦਿਵਸ ਦੇ ਸਬੰਧ 'ਚ ਮਧੂਬਨ ਵਾਟਿਕਾ ਸਕੂਲ 'ਚ ਰੂ-ਬ-ਰੂ ਪ੍ਰੋਗਰਾਮ ਦਾ ਆਯੋਜਨ
5 Dariya News (ਬਿਮਲ ਸੈਣੀ)
ਨੂਰਪੁਰ ਬੇਦੀ 01-Nov-2016
ਪੰਜਾਬ ਪ੍ਰਦੇਸ ਦੀ ੫੦ਵਾ ਸਥਾਪਨਾ ਦਿਵਸ਼ ਦੇ ਸਬੰਧ 'ਚ ਇਲਾਕੇ ਦੇ ਨਾਮਵਰ ਵਿਦਿਆਕ ਅਦਾਰੇ ਮਧੂਬਨ ਵਾਟਿਕਾ ਪਬਲਿਕ ਸਕੂਲ਼ ਅਸਮਾਨਪੁਰ (ਨੂਰਪੁਰ ਬੇਦੀ) ਵਿਖੇ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ। ਜਿਸ 'ਚ ਉੱਘੇ ਕਾਵਿ ਅਤੇ ਸਾਹਿਤ ਲੇਖਕ ਸ੍ਰੀ ਸ੍ਰੀ ਦੀਪਕਾ ਸ਼ਰਮਾ ਚਨਾਰਥਲ ਵਿਦਿਆਰਥੀਆਂ ਦੇ ਰੂ-ਬ-ਰੂ ਹੋਏ ।ਇਸ ਮੋਕੇ ਤੇ ਉਨ੍ਹਾ ਨੇ ਪੰਜਾਬੀ ਸਭਿਆਚਾਰ ਸਬੰਧੀ ਬੋਲਦਿਆ ਪੰਜਾਬੀਅਤਾ ਦੇ ਵੱਖਰੇ ਪਛਾਣ ਚਿੰਨਾ ਦੀ ਚਰਚਾ ਕੀਤੀ। ਉਨ੍ਹਾ ਕਿਹਾ ਕਿ ਅੱਜ ਦੇ ਯੁਗ 'ਚ ਕੰਮ ਸੱਭਿਆਚਾਰ ਦਾ ਪੈਦਾ ਹੋਣਾ ਬਹੁਤ ਜਰੂਰੀ ਹੈ ।ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿਚੋਂ ਨਸ਼ਿਆਂ ਨੂੰ ਭਰੂਣ ਹੱਤਿਆ ਅਤੇ ਹੋਰ ਅਪਰਾਧਿਕ ਘਟਨਾਵਾਂ ਨੂੰ ਖਤਮ ਕਰਨਾ ਪਵੇਗਾ। ਪੰਜਾਬੀ ਮਾਂ ਬੋਲੀ, ਪੰਜਾਬੀ ਭਾਸ਼ਾ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ ਪਵੇਗਾ ਤੇ ਆਪਣੀ ਮਾੜੀ ਮਾਨਸਿਕਤਾ ਨੂੰ ਖਤਮ ਕਰਨਾ ਪਵੇਗਾ ਤੇ ਪੱਛਮੀ ਸਭਿਆਚਾਰ ਨੂੰ ਛੱਡ ਕੇ ਪੰਜਾਬੀ ਸਭਿਆਚਾਰ ਨੂੰ ਪ੍ਰਫੁੱਲਤ ਕਰਨਾ ਪਵੇਗਾ ਤਾਂ ਹੀ ਅਸੀਂ ਪੰਜਾਬ ਦਾ ਇਹ ਸਥਾਪਨਾ ਦਿਵਸ ਮਨਾਉਣ ਦਾ ਮਕਸਦ ਪੂਰਾ ਕਰ ਸਕਾਂਗੇ। ਉਹਨ੍ਹਾਂ ਸਬੋਧਨ ਦੋਰਾਨ ਸੋਸਲ ਮੀਡੀਆ ਦੀ ਸਹੀ ਵਰਤੋ ਕਰਨ,ਆਪਣੇ ਆਲੇ ਦੁਆਲੇ ਦੇ ਵਤਾਵਰਨ ਨੂੰ ਸਾਫ ਰੱਖਣਦੇ ਉਪਰਾਲੇ ਕਰਨ,ਵਿਦਿਆਰਥੀਆ ਨੂੰ ਆਪਣੇ ਜਨਮ ਦਿਨ ਮੋਕੇ ਬੂਟੇ ਲਗਾਉਣ ਲਈ,ਬਜੁਰਗ ਮਾਤਾ-ਪਿਤਾ ਦੀ ਸੇਵਾ ਕਰਨ,ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ।
ਇਸ ਮੋਕੇ ਤੇ ਸਕੁਲ਼ ਚੇਅਰਮੈਨ ਅਮਿਤ ਚੱਡਾ ਨੇ ਆਪਣੇ ਸਬੋਧਨ ਦੋਰਾਨ ਕਿਹਾ ਕਿ ਪੰਜਾਬ ਪੰਜਾਬ ਸਦੀਆਂ ਤੋਂ ਦੇਸ਼ ਦੇ ਸਿਰਕੱਢ ਸੂਬੇ ਵਜੋਂ ਜਾਣਿਆਂ ਜਾਂਦਾ ਰਿਹਾ ਹੈ ਅਤੇ ਇਥੋਂ ਦੇ ਬਹਾਦਰ ਪੰਜਾਬੀਆਂ ਨੇ ਵਿਦੇਸ਼ੀ ਜਰਵਾਣਿਆਂ ਦੇ ਤਸ਼ਦੱਦ ਆਪਣੀ ਛਾਤੀ 'ਤੇ ਸਹਿੰਦਿਆਂ ਆਪਣੀ ਬੋਲੀ, ਸਭਿਆਚਾਰ ਅਤੇ ਪੰਜਾਬ ਦੇ ਗੌਰਵ ਨੂੰ ਢਾਹ ਨਹੀਂ ਲੱਗਣ ਦਿੱਤੀ। ਪੰਜਾਬ ਦੀ ਧਰਤੀ 'ਤੇ ਮੱਧਕਾਲ ਸਮੇਂ ਦੇ ਗੁਰੂਆਂ, ਸੰਤਾਂ, ਭਗਤਾਂ ਅਤੇ ਪੀਰਾਂ ਵੱਲੋਂ ਉਚਾਰੀ ਬਾਣੀ ਅੱਜ ਵੀ ਜੀਵਨ ਦੇ ਹਰ ਖੇਤਰ ਵਿੱਚ ਸਾਡੀ ਅਗਵਾਈ ਕਰ ਰਹੀ ਹੈ। ਇਸ ਮੋਕੇ ਤੇ ਸਕੂਲ ਪ੍ਰਿ ਜੋਬੀ ਟੀ ਅਬਰਾਹਮ ਨੇ ਸ੍ਰੀ ਦੀਪਕ ਸ਼ਰਮਾ ਚਨਾਰਥਲ ਸਕੂਲ ਪਹੁੰਚਣ ਲਈ ਧੰਨਵਾਦ ਕੀਤਾ।ਇਸ ਮੋਕੇ ਤੇ ਮੰਚ ਸਚਾਲਨ ਦੀ ਭੂਮਿਕਾ ਜੋਗਿੰਦਰ ਸਿੰਘ ਲੰਮੇ ਵਲੋ ਬੇਖੂਬੀ ਨਿਭਾਈ ਗਈ।ਇਸ ਮੋਕੇ ਤੇ ਹੋਰਨ੍ਹਾ ਤੋ ਇਲਾਵ੍ਹਾ ਅਮਨ ਚੱਡਾ ,ਈਸ਼ਕਾ ਕੋਸਲ, ਮੈਡਮ ਪੂਨਮ ਚੋਧਰੀ, ਮੈਡਮ ਨਰਿੰਦਰ ਕੋਰ, ਮੈਡਮ ਮਨਪ੍ਰੀਤ ਕੌਰ, ਮੈਡਮ ਭਾਵਨਾ ਪੁਰੀ ,ਅਮਨ ਰਾਣਾ, ਅਵਿਨਾਸ ਕੁਮਾਰ, ਮਾਸਟਰ ਭੋਲੇ ਸੰਕਰ,ਰੋਹਿਤ ਸੈਣੀ ,ਤਾਨਿਸ਼ ਸ਼ਰਮਾ, ਗੁਰਪ੍ਰੀਤ ਸਿੰਘ,ਨੀਤਿਸ ਸ਼ਰਮਾ,ਬਿਮਲ ਸੈਣੀ, ਜੋਤੀ ਭਾਟੀਆ , ਆਦਿ ਵਿਸ਼ੇਸ਼ ਤੋਰ ਤੇ ਹਾਜਰ ਸਨ ।