5 Dariya News

ਦਿੱਲੀ ਤੇ ਪੰਜਾਬ ਦੀ ਸਿਆਸੀ ਗਲਿਆਰਿਆ 'ਚ ਖਰੜ ਹਲਕੇ ਦੀ ਸੀਟ ਨਤੀਜ਼ਾ ਕਿੱਲ ਹੋਵੇਗਾ ਸਾਬਤ

ਮੁਕਤੀ ਮੋਰਚਾ ਖਰੜ ਦਾ ਹੋਇਆ ਠਾਠਾਂ ਮਾਰਦਾ ਇਕੱਠ,ਹਲਕੇ ਦੇ ਵੋਟਰਾਂ ਨੇ ਬਾਹਰਲਿਆਂ ਨੂੰ ਭਜਾਉਣ ਦਾ ਦਿੱਤਾ ਸੱਦਾ

5 ਦਰਿਆ ਨਿਊਜ਼ (ਹਰਪ੍ਰੀਤ ਸਿੰਘ ਰਾਮਗੜੀਆ)

ਖਰੜ 28-Jan-2012

ਖਰੜ ਵਿਧਾਨ ਸਭਾ ਹਲਕੇ ਦੀ ਸੀਟ ਨਤੀਜ਼ਾ ਦਿੱਲੀ ਅਤੇ ਪੰਜਾਬ ਦੀ ਸੱਤਾ ਵਿਚ ਇੱਕ ਅਹਿਮ ਕਿੱਲ ਸਾਬਤ ਹੋਵੇਗੀ ਅਤੇ ਹਲਕੇ ਦੇ ਵੋਟਰਾਂ ਕਾਂਗਰਸ ਅਤੇ ਸ੍ਰੋਮਣੀ ਅਕਾਲੀ ਦਲ-ਭਾਜਪਾ ਨੂੰ ਇਹ ਦੱਸ ਦੇਣਗੇ ਕਿ ਸਾਨੂੰ ਬਾਹਰਲੇ ਉਮੀਦਵਾਰਾਂ ਦੀ ਲੋੜ ਨਹੀਂ ਹੈ ਬਲਕਿ ਸਾਨੂੰ ਖਰੜ ਸ਼ਹਿਰ ਦੇ ਜੰਮਪਾਲ ਦੀ ਜ਼ਰੂਰਤ ਹੈ ਜੋ ਸਾਡੀਆਂ ਸਮੱਸਿਆਵਾਂ ਨੂੰ ਸਮਝ ਸਕਦਾ ਹੋਵੇ। ਇਹ ਗੱਲ ਦੁਸਾਹਿਰਾ ਗਰਾਊਡ ਖਰੜ ਵਿਖੇ ਮੁਕਤੀ ਮੋਰਚਾ ਦੇ ਹੱਕ ਵਿਚ ਠਾਠਾਂ ਮਾਰਦਾ ਇਕੱਠ ਨੂੰ ਸੰਬੋਧਨ ਕਰਦਿਆ ਕਮਲ ਕਿਸੋਰ ਸ਼ਰਮਾ ਨੇ ਕਹੀ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਵਿਚ ਮੇਰੀ ਪੁਰਾਣੀਆਂ ਤਸਵੀਰਾਂ ਦਿਖਾ ਕੇ ਲੋਕਾਂ ਨੂੰ ਭੰਡੀ ਪ੍ਰਚਾਰ ਕਰਕੇ ਆਪਣੀ ਪਛਾਣ ਸਾਬਤ ਕੀਤੀ ਜਾ ਰਹੀ ਹੈ, ਮੈ ਦੱਸਣਾ ਚਾਹੁੰਦਾ ਹਾਂ ਕਿ ਜੇ ਤੁਸੀ 15 ਸਾਲ ਪਹਿਲਾਂ ਇਲਾਕੇ ਦਾ ਕੰਮ ਕੀਤਾ ਹੁੰਦਾ ਤਾਂ ਤੁਹਾਡੀ ਪਹਿਚਾਣ ਹੁੰਦੀ ਪਰ ਅੱਜ ਹਲਕੇ ਦੀ ਜਨਤਾ ਸਮਝ ਚੁੱਕੀ ਹੈ ਕਿ ਇਹ ਘਟੀਆਂ, ਕੋਝੀਆਂ ਹਰਕਤਾਂ ਨਾਲ ਮੋਰਚੇ ਦੀ ਹਲਕੇ ਵਿਚ ਬਣੀ ਲੋਕਪ੍ਰਿਅਯਤਾ ਨੂੰ ਨਹੀ ਰੋਕ ਸਕੇਗੀ ਤੇ ਇਹ ਆਗੂ ਆਪਣੀਆਂ ਜ਼ਮਾਨਤਾਂ ਜ਼ਬਤ ਕਰਵਾਉਣ ਲਈ ਤਿਆਰ ਰਹਿਣ। ਅੱਜ ਇਹ ਇੰਨੇ ਬੁਖਲਾ ਗਏ ਹਨ ਕਿ ਉਹ ਆਪਣੀ ਚੋਣ ਸਮੱਗਰੀ ਛੱਡ ਕੇ ਮੇਰੀਆਂ ਪੁਰਾਣੀਆ ਫੋਟੋਆਂ ਜੋ ਨਗਰ ਕੌਸਲ ਖਰੜ ਦੇ ਕੰਮਾਂ ਦੌਰਾਨ ਸਵਾਗਤ ਕਰਦਿਆਂ ਖਿਚਾਈਆਂ ਗਈਆਂ ਸਨ ਉਹ ਇਨ੍ਹਾਂ ਆਗੂਆਂ ਨੂੰ ਹੁਣ ਰਾਸ ਨਹੀਂ ਆ ਰਹੀਆਂ। ਉਨ੍ਹਾਂ ਕਿਹਾ ਕਿ ਇਹ ਠਾਠਾਂ ਮਾਰਦਾ ਇਕੱਠ ਹਲਕੇ ਦੀ ਤਸਵੀਰ ਬਦਲਣ ਵਿਚ ਕੋਈ ਕਮੀ ਨਹੀਂ ਛੱਡੇਗਾ।

 ਪੰਚਾਇਤ ਯੂਨੀਅਨ ਦੇ ਪ੍ਰਧਾਨ ਹਰਮਿੰਦਰ ਸਿੰਘ ਮਾਵੀ ਨੇ ਕਿਹਾ ਕਿ ਹਲਕੇ ਦੀਆਂ 80 ਫੀਸਦੀ ਪੰਚਾਇਤਾਂ ਵਲੋਂ ਪਹਿਲਾਂ ਹੀ ਮੋਰਚੇ ਦੇ ਹੱਕ ਵਿਚ ਫਤਵਾ ਦਿੱਤਾ ਜਾ ਚੁੱਕਿਆ ਹੈ। ਭਾਜਪਾ ਆਗੂ ਖੁਸਵੰਤ ਰਾਏ ਗੀਗਾ ਨੇ ਕਿਹਾ ਕਿ ਅਫਸੋਸ ਹੈ ਕਿ ਵਿਰੋਧੀਆਂ ਨੂੰ ਆਪਣੀ ਦਿੱਖਦੀ ਹਾਰ ਨੂੰ ਵੇਖਦੇ ਹੋਏ ਉਹ ਸਾਡੇ ਉਮੀਦਵਾਰ ਕਮਲ ਕਿਸੋਰ ਸ਼ਰਮਾ ਦੀਆਂ ਪੁਰਾਣੀਆਂ ਤਸਵੀਰਾਂ ਨੂੰ ਇਕ ਮੋਹਰਾ ਬਣਾ ਕੇ ਵੋਟਾਂ ਲੈਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਪਰ ਖਰੜ ਸ਼ਹਿਰ ਦੇ ਵੋਟਰ ਇਸ ਗੱਲ ਤੋਂ ਜਾਣੂ ਹਨ ਕਿ ਕਮਲ ਕਿਸੋਰ ਸ਼ਰਮਾ ਨੇ ਕੌਸਲਰ ਹੁੰਦੇ ਹੋਏ ਸ਼ਹਿਰ ਦੇ ਵਿਕਾਸ ਲਈ ਆਪਣਾ ਅਹਿਮ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਜੋ ਲੋਕ ਅੱਜ ਫੋਟੋਆਂ ਦਿਖਾ ਰਹੇ ਹਨ ਉਹ ਹੂੱਡਾ ਦੀ ਰੈਲੀ ਵਿਚ ਸ਼ਹਿਰ ਦੇ 100 ਬੰਦਿਆਂ ਨੂੰ ਇਕੱਠਾ ਨਹੀਂ ਕਰ ਸਕੇ, ਜੇ ਉਨ੍ਹਾਂ ਪਹਿਲਾਂ ਹਲਕੇ ਲਈ ਕੁਝ ਕੀਤਾ ਹੁੰਦਾ ਤਾਂ ਲੋਕ ਉਨ੍ਹਾਂ ਬਾਰੇ ਜਾਣੂ ਹੁੰਦੇ ਪਰ ਅੱਜ ਕਮਲ ਕਿਸੋਰ ਸ਼ਰਮਾ ਰਾਤ ਦਿਨ ਨਾ ਦੇਖਦੇ ਹੋਏ ਹਲਕੇ ਦੇ ਲੋਕਾਂ ਲਈ ਮੱਦਦ ਕਰਦਾ ਆਇਆ ਹੈ ਤਾਂ ਹੀ ਉਹ ਲੋਕਾਂ ਦੇ ਦਿਲਾਂ ਵਿਚ ਰਾਜ ਕਰਦੇ ਹੋਏ ਆਪਣੀ ਵੱਖਰੀ ਪਹਿਚਾਣ ਬਣ ਲਈ ਹੈ। ਇਨ੍ਹਾਂ ਫੋਟੋਆਂ ਸ਼ੋਟੋਆਂ ਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਾ ਕਿਉਕਿ ਲੋਕ ਅਸਲੀਅਤ ਜਾਣਦੇ ਹਾਂ ਕਿ ਕੌਣ ਕਿੰਨੇ ਪਾਣੀ ਵਿਚ ਹੈ। 

ਇਸ ਤੋਂ ਪਹਿਲਾਂ ਬਸਪਾ, ਸ੍ਰੋਮਣੀ ਅਕਾਲੀ ਦਲ ਦੇ ਆਗੂ, ਵਰਕਰ ਅੱਜ ਠਾਠਾਂ ਮਾਰਦੇ ਇਕੱਠ ਨੂੰ ਵੇਖਦੇ ਹੋਏ ਮੋਰਚੇ ਵਿਚ ਸ਼ਾਮਲ ਹੋਏ ਜਿਨ੍ਹਾਂ ਦਾ ਮੋਰਚੇ ਦੇ ਆਗੂਆਂ ਵਲੋਂ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਯੂਥ ਕਾਂਗਰਸ ਪਰਮਿੰਦਰ ਸਿੰਘ ਸੋਨਾ ਨੇ ਕਿਹਾ ਕਿ  ਕਾਂਗਰਸ ਦੀਆਂ ਮਾੜੀਆਂ ਹਰਕਤਾਂ ਅਤੇ ਮਾੜੀਆਂ ਚਾਲਾਂ ਦੇ ਚੱਲਦੇ ਅਸੀਂ ਆਪਣਾ ਇਹ ਉਮੀਦਵਾਰ ਸ੍ਰੀ ਸ਼ਰਮਾ ਲੋਕਾਂ ਦੀ ਕਚਹਿਰੀ ਵਿਚ ਉਤਾਰਿਆ ਹੈ ਤੇ ਸਾਨੂੰ ਪੂਰਾ ਵਿਸ਼ਵਾਸ਼ ਹੈ ਕਿ ਹਲਕਾ ਖਰੜ ਦੀ ਜਨਤਾ ਪਾਰਟੀ ਬਾਜ਼ੀ ਤੋਂ ਉਪੱਰ ਉਠ ਕੇ ਖਰੜ ਦੇ ਬਹੁਪੱਖੀ ਵਿਕਾਸ, ਉਨੱਤੀ, ਤਰੱਕੀ, ਖੇਡਾਂ , ਸਿੱਖਿਆ, ਬੇਰੁਜ਼ਗਾਰੀ , ਭ੍ਰਿਸ਼ਟਾਚਾਰ ਆਦਿ ਸਮੇਤ ਹੋਰ ਮਸਲਿਆਂ ਦੇ ਨਿਪਟਾਰੇ ਲਈ ਮੋਰਚੇ ਨੂੰ ਸਫਲ ਬਣਾਉਣਗੇ। ਰੈਲੀ ਨੂੰ ਅਮਰੀਕ ਸਿੰਘ ਹੈਪੀ, ਰਣਜੀਤ ਸਿੰਘ ਠੇਕੇਦਾਰੀ, ਰਘਵੀਰ ਸਿੰਘ , ਪਰਮਿੰਦਰ ਕੁਮਾਰ ਸੂੰਡੀ, ਮੈਡਮ ਸੋਨੀਆਂ, ਕਮਲਜੀਤ ਕੌਰ, ਨਾਇਬ ਸਿੰਘ ਸਰਪੰਚ ਦਾਊ ਮਾਜਰਾ, ਕੂੜਾ ਸਿੰਘ ਆਦਿ ਸਮੇਤ ਹੋਰਨਾਂ ਆਗੂਆਂ ਨੇ ਵੀ ਪੀ ਸੰਬੋਧਨ ਕੀਤਾ। ਸ ਮੌਕੇ ਰਣਜੀਤ ਸਿੰਘ ਠੇਕੇਦਾਰ, ਰਣਜੀਤ ਸਿੰਘ ਖਾਲਸਾ, ਰਾਕੇਸ਼ ਸ਼ਰਮਾ, ਚੂਹੜ ਸਿੰਘ, ਅਸੋਕ ਸ਼ਰਮਾ ਪ੍ਰਧਾਨ ਵਪਾਰ ਮੰਡਲ, ਹੀਮੇਂਦਰ ਕੌਸ਼ਿਕ, ਰਵਿੰਦਰ ਸ਼ਰਮਾ ਆਡ੍ਹਤੀ ਐਸੋਸੀਏਸ਼ਨ, ਜਵਾਹਰ ਲਾਲ ਸ਼ਰਮਾ, ਮਨਜੀਤ ਸਿੰਘ ਬੈਦਵਾਣ, ਹਰਪਾਲ ਕੌਰ, ਪ੍ਰੇਮ ਲਤਾ, ਮਨਜੀਤ ਕੌਰ, ਰਮਨਦੀਪ ਕੌਰ, ਸੁਭਾਸ ਸ਼ਰਮਾ, ਹਰਿੰਦਰ ਸਿੰਘ ਪਾਲ, ਹਰਜੀਤ ਸਿੰਘ ਖਾਨਪੁਰ, ਅਮਨ ਸ਼ਰਮਾ, ਦਿਲਬਾਗ ਸਿੰਘ ਢਿਲੋਂ ਕਾਂਗਰਸੀ ਆਗੂ, ਪਰਦੀਪ ਬਖਸੀ, ਤਰਲੋਕ ਆਨੰਦ, ਜਗਜੀਤ ਸਿੰਘ ਭਾਗੂਮਾਜਰਾ ,  ਰਾਜਪੂਤ ਮਹਾਂ ਸਭਾ, ਮਹਿਰਾ ਸਭਾ ਤਿਊੜ ਦੇ ਨੁਮਾਇੰਦੇ, ਹਰਪ੍ਰੀਤ ਸਿੰਘ ਦੇਸੂਮਾਜਰਾ, ਦਿਆ ਰਾਮ ਕਪਿਲ, ਕੁਲਦੀਪ ਸਿੰਘ ਜਨਰਲ ਸਕੱਤਰ, ਅਮ੍ਰਿੰਤਪਾਲ ਸਿੰਘ ਮੁੰਡੀ ਖਰੜ, ਟੀਟਾ  ਆਦਿ ਸਮੇਤ ਭਾਰੀ ਗਿਣਤੀ ਵਿਚ ਸ਼ਹਿਰ ਨਿਵਾਸੀ , ਹਲਕੇ ਦੇ ਵੋਟਰ, ਸਮਰੱਥਕ ਹਾਜ਼ਰ ਸਨ।