ਦੀ ਹੋਲੀ ਵੰਡਰ ਸਮਾਰਟ ਸਕੂਲ ਦੇ ਵਿਦਿਆਰਥੀਆਂ ਮਨਾਈ ਪ੍ਰਦੂਸ਼ਣ ਰਹਿਤ ਦੀਵਾਲੀ, ਰੰਗੋਲੀ ਬਣਾ ਕੇ ਖ਼ੂਬਸੂਰਤ ਮਨਾਈ ਦੀਵਾਲੀ
ਦੀਵਾਲੀ ਸਾਰੇ ਧਰਮਾਂ ਦਾ ਪ੍ਰੇਮ ਭਾਵ ਦਾ ਤਿਉਹਾਰ ਹੈ ਨਾ ਕਿ ਪ੍ਰਦੂਸ਼ਣ ਫੈਲਾਉਣ ਦਾ ਮੌਕਾ- ਚਰਨ ਸਿੰਘ
5 Dariya News
ਐਸ.ਏ.ਐਸ. ਨਗਰ (ਮੁਹਾਲੀ) 27-Oct-2016
ਦੀ ਹੋਲੀ ਵੰਡਰ ਸਮਾਰਟ ਸਕੂਲ ਦੇ ਵਿਦਿਆਰਥੀਆਂ ਵੱਲੋਂ ਦੀਵਾਲੀ ਦਾ ਤਿਉਹਾਰ ਇਕ ਵਿਲੱਖਣ ਤਰੀਕੇ ਨਾਲ ਮਨਾਉਂਦੇ ਹੋਏ ਕੈਂਪਸ 'ਚ ਇਸ ਦੀਵਾਲੀ ਨੂੰ ਪ੍ਰਦੂਸ਼ਣ ਰਹਿਤ ਕਰਨ ਦਾ ਫ਼ੈਸਲਾ ਕੀਤਾ ਗਿਆ । ਇਸ ਮੌਕੇ ਤੇ ਦੀਵਾਲੀ ਦੇ ਇਸ ਤਿਉਹਾਰ ਨੂੰ ਯਾਦਗਾਰੀ ਬਣਾਉਣ ਲਈ ਵਿਦਿਆਰਥੀਆਂ ਦਰਮਿਆਨ ਫੈਂਸੀ ਡਰੈੱਸ,ਖ਼ੂਬਸੂਰਤ ਦੀਵੇ ਬਣਾਉਣ, ਰੰਗੋਲੀ ਬਣਾਉਣ ਅਤੇ ਹੋਰ ਕਈ ਤਰਾਂ ਦੇ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਵਿਦਿਆਰਥੀਆਂ ਨੇ ਆਪਣੇ ਹੱਥਾਂ ਨਾਲ ਮੋਮਬਤੀਆਂ,ਦੀਵੇ, ਰੰਗੋਲੀ ਬਣਾ ਕੇ ਪ੍ਰਦਰਸ਼ਨੀ ਲਈ ਵੀ ਲਗਾਈ। ਜਿਸ ਨੂੰ ਉਨ੍ਹਾਂ ਦੇ ਮਾਪਿਆ ਨੇ ਵੇਖਿਆਂ ਅਤੇ ਆਪਣੇ ਬੱਚਿਆਂ ਦੀਆਂ ਵਿਲੱਖਣ ਪ੍ਰਤਿਭਾਵਾਂ ਨੂੰ ਖੂਬ ਸਲਾਹਿਆ ।ਇਸ ਦੌਰਾਨ ਜੂਨੀਅਰ ਵਿਦਿਆਰਥੀਆਂ ਦੇ ਛੋਟੇ ਛੋਟੇ ਹੱਥਾਂ ਨਾਲ ਵੱਖ-ਵੱਖ ਰੰਗਾਂ ਨਾਲ ਸਜਾਈ ਗਈ ਰੰਗੋਲੀ ਸਭ ਲਈ ਸਭ ਤੋਂ ਵੱਡਾ ਆਕਰਸ਼ਨ ਦਾ ਕੇਂਦਰ ਰਹੀ । ਛੋਟੇ-ਛੋਟੇ ਬੱਚਿਆ ਵੱਲੋਂ ਪੇਸ਼ ਕੀਤੇ ਗਏ ਅਨੂਠੇ ਕਲਾ ਦੇ ਨਮੂਨਿਆਂ ਨੂੰ ਦੇਖ ਕੇ ਕੋਈ ਵੀ ਤਾਰੀਫ਼ ਕਰਨੋਂ ਨਹੀ ਰਹਿ ਸਕਿਆ ।
ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਚਰਨ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਦੀਵਾਲੀ ਪਟਾਕੇ ਨਾ ਚਲਾ ਕੇ ਪ੍ਰਦੂਸ਼ਣ ਰਹਿਤ ਮਨਾਉਣ ਦੇ ਰਾਹ ਤੇ ਚਲਣਾ ਚਾਹੀਦਾ ਹੈ । ਇਸ ਲਈ ਘਰਾਂ ਨੂੰ ਰੰਗੋਲੀ ਅਤੇ ਹੋਰ ਖ਼ੂਬਸੂਰਤੀ ਨਾਲ ਸਜਾਇਆ ਜਾਵੇ ਅਤੇ ਘਰਾਂ ਵਿਚ ਰੌਸ਼ਨੀ ਵੀ ਕੀਤੀ ਜਾਵੇ । ਇਸ ਦੇ ਨਾਲ ਹੀ ਉਨ੍ਹਾਂ ਬੱਚਿਆਂ ਨੂੰ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਦੀਵਾਲੀ ਦੇ ਇਸ ਤਿਉਹਾਰ ਮੌਕੇ ਉਹ ਪੁਰਾਣੇ ਕਪੜੇ,ਕਿਤਾਬਾਂ ਅਤੇ ਖਾਣ ਪੀਣ ਦਾ ਸਮਾਨ ਉਨ੍ਹਾਂ ਲੋੜਵੰਦਾਂ ਲੋਕਾਂ 'ਚ ਵੰਡ ਦੇਣ ਜੋ ਇਸ ਖ਼ੁਸ਼ੀ ਦੇ ਮੌਕੇ ਤੇ ਕੁੱਝ ਖ਼ਰੀਦਣ 'ਚ ਅਸਮਰਥ ਹਨ। ਇਸ ਨਾਲ ਮਿਲਣ ਵਾਲੀ ਖ਼ੁਸ਼ੀ ਪਟਾਕੇ ਚਲਾਉਣ ਚਲਾਉਣ ਦੀ ਖ਼ੁਸ਼ੀ ਤੋਂ ਕਿਤੇ ਜ਼ਿਆਦਾ ਹੋਵੇਗੀ ।ਸਕੂਲ ਦੇ ਡਾਇਰੈਕਟਰ ਅਸ਼ਵਿਨ ਅਰੋੜਾ ਨੇ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਦੇ ਉਜਲ ਭਵਿਖ ਦੀ ਕਾਮਨਾ ਕੀਤੀ ।