5 Dariya News

ਨਕਲੀ ਦੁੱਧ ਤੇ ਮਿਠਾਈਆਂ ਬਣਾਉਣ ਵਾਲੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ - ਸੁਰਜੀਤ ਕੁਮਾਰ ਜਿਆਣੀ

ਨਕਲੀ ਦੁੱਧ ਉਤਪਾਦਾਂ ਤੇ ਮਿਠਾਈਆਂ ਸਬੰਧੀ ਟੋਲ ਫ੍ਰੀ ਮੈਡੀਕਲ ਹੈਲਪਲਾਈਨ ਨੰਬਰ 104 ਤੇ ਕਾਲ ਕਰੋ

5 Dariya News

ਚੰਡੀਗੜ੍ਹ 26-Oct-2016

ਲੋਕਾਂ ਨੂੰ ਸਾਫ਼ ਅਤੇ ਸੁਰੱਖਿਅਤ ਫੂਡ ਮੁਹੱਇਆ ਕਰਵਾਇਆ ਜਾਵੇ ਅਤੇ ਤਿਉਹਾਰ ਦੇ ਸੀਜ਼ਨ ਦੇ ਵਿੱਚ  ਖਾਸ ਤੌਰ ਤੇ ਦੁੱਧ ਤੋਂ ਬਣਨ ਵਾਲੇ ਉਤਪਾਦਾਂ ਦੀ ਗੁਣਵੱਤਾ ਤੇ ਪੈਨੀ ਨਜ਼ਰ ਰੱਖੀ ਜਾਵੇ। ਇਹ ਨਿਰਦੇਸ਼ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਡੈਜ਼ੀਗਨੇਟਡ ਅਫ਼ਸਰ ਤੇ ਫੂਡ ਸੈਫਟੀ ਅਫ਼ਸਰਾਂ ਨੂੰ ਦਿੱਤੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਾਫ਼-ਸੁਥਰੇ ਖਾਣ-ਪੀਣ ਦੇ ਪਦਾਰਥ ਮੁਹੱਇਆ ਕਰਵਾਉਣਾ ਵਿਭਾਗ ਦੀ ਜ਼ਿੰਮੇਵਾਰੀ ਹੈ ਅਤੇ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਇਆ ਜਾਵੇ। ਉਨ੍ਹਾਂ ਹਿਦਾਇਤ ਕੀਤੀ ਹੈ ਕਿ ਨਕਲੀ ਦੁੱਧ ਜਾਂ ਨਕਲੀ ਖੋਇਆ ਵਾਲੀਆਂ ਖਾਣ-ਪੀਣ ਦੀਆਂ ਵਸਤੂਆਂ ਤੇ ਪੂਰੀ ਤਰ੍ਹਾਂ ਸ਼ਿਕੰਜਾ ਕਸਿਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਨਕਲੀ ਦੁੱਧ ਜਾਂ ਖੋਇਆ ਵਾਲੀਆਂ ਖਾਣ-ਪੀਣ ਦੀਆਂ ਵਸਤੂਆਂ ਵੇਚਦਾ ਫੜ੍ਹਿਆ ਗਿਆ ਤਾਂ ਉਸ ਦੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਰਾਜ ਵਿੱਚ ਵੱਖ-ਵੱਖ ਜਗ੍ਹਾਂ ਤੇ ਸਿਹਤ ਵਿਭਾਗ ਦੀ ਟੀਮਾਂ ਵੱਲੋਂ ਸੈਂਪਲ ਭਰੇ ਜਾ ਰਹੇ ਹਨ ਅਤੇ ਰਾਜ ਵਿੱਚ ਵੱਖ-ਵੱਖ ਮਿਠਾਈਆਂ ਅਤੇ ਮਿਠਾਈਆਂ ਦੇ ਗੋਦਾਮਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ। ਜਿਥੇ ਵੀ ਖਾਣ-ਪੀਣ ਦੇ ਪਦਾਰਥਾਂ ਵਿੱਚ ਕਮੀ ਪਾਈ ਜਾਂਦੀ ਹੈ, ਉਨ੍ਹਾਂ ਪਦਾਰਥਾਂ ਨੂੰ ਤੁਰੰਤ ਨਸ਼ਟ ਕੀਤਾ ਜਾਵੇ। 

ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਾਫ-ਸੁਥਰੀਆਂ ਤੇ ਸਵੱਛ ਮਿਠਾਈਆਂ ਹੀ ਖਰੀਦਣ ਅਤੇ ਕਿਸੇ ਵੀ ਜਗ੍ਹਾਂ ਤੇ ਮਿਠਾਈ ਵਿੱਚ ਗੜਬੜ ਲੱਗਦੀ ਹੋਵੇ ਜਾਂ ਤੁਹਾਡੇ ਜਾਣਕਾਰੀ ਵਿੱਚ ਕੋਈ ਨਕਲੀ ਦੁੱਧ ਦਾ ਉਤਪਾਦਨ ਕੀਤਾ ਜਾ ਰਿਹਾ ਹੋਵੇ ਤਾਂ ਤੁਰੰਤ ਟੋਲ ਫ੍ਰੀ ਮੈਡੀਕਲ ਹੈਲਪਲਾਈਨ ਨੰਬਰ 104 ਤੇ ਇਸਦੀ ਸੂਚਨਾ ਦਰਜ ਕਰਵਾਈ ਜਾਵੇ। ਇਸ ਨੰਬਰ ਤੇ ਆਉਣ ਵਾਲੀਆਂ ਸ਼ਿਕਾਇਤਾਂ ਤੇ ਸਿਹਤ ਵਿਭਾਗ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਵੇਗੀ। ਸਿਹਤ ਮੰਤਰੀ ਨੇ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਮੱਦੇਨਜ਼ਰ ਰਖਦੇ ਹੋਏ ਮਿਠਾਈ, ਦੁੱਧ ਉਤਪਾਦਨ ਅਤੇ ਹੋਰ ਖਾਣ-ਪਾਣ ਦੇ ਪਦਾਰਥਾਂ ਦੀ ਡਿਮਾਂਡ ਵੱਧ ਜਾਂਦੀ ਹੈ, ਜਿਸ ਦੇ ਚੱਲਦੇ ਸਿਹਤ ਵਿਭਾਗ ਦੀ ਵੀ ਦੁੱਧ, ਦੁੱਧ ਉਤਪਾਦ ਜਿਵੇਂ ਖੋਇਆ ਅਤੇ ਹੋਰ ਘੱਟ ਗੁਣਵੱਤਾ ਵਾਲੇ ਖਾਣ-ਪੀਣ ਦੇ ਪਦਾਰਥਾਂ ਤੇ ਅੰਕੁਸ਼ ਲਗਾਉਣ ਲਈ ਮੋਨੀਟਰਿੰਗ ਵੀ ਵਧਾ ਦਿੱਤੀ ਗਈ ਹੈ।