'ਦੀਵਾਲੀ ਇੰਝ ਮਨਾਵਾਗੇ ,ਪਟਾਕੇ ਨਹੀ ਚਲਾਵਾਗੇ' ਕਹਿ ਕੇ ਵਿਦਿਆਰਥੀਆਂ ਨੇ ਲਿਆ ਸੰਕਲਪ
ਵਿਦਿਆਥੀਆ ਨੇ ਚਾਈਨਜ ਸਮਾਨ ਦੇ ਬਾਈਕਾਟ ਦਾ ਦਿੱਤਾ ਸਮਾਜ ਨੂੰ ਸੁਨੇਹਾ
5 Dariya News (ਬਿਮਲ ਸੈਣੀ)
ਨੂਰਪੁਰ ਬੇਦੀ 25-Oct-2016
ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਪ੍ਰਦੂਸ਼ਣ ਰਹਿਤ ਮਨਾਉਣ ਲਈ ਅੱਜ ਇਲਾਕੇ ਦੇ ਨਾਮਵਰ ਵਿਦਿਆਕ ਅਦਾਰੇ ਮਧੂਬਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ) ਦੇ ਵਿਦਿਆਰਥੀਆਂ ਨੇ "ਦੀਵਾਲੀ ਇੰਝ ਮਨਾਵਾਗੇ ,ਪਟਾਕੇ ਨਹੀ ਚਲਾਵਾਗੇ "ਕਹਿ ਕੇ ਵਿਦਿਆਰਥੀਆਂ ਨੇ ਪਟਾਕੇ ਨਾ ਚਲਾਉਣ ਦਾ ਸੰਕਲਪ ਲਿਆ ।ਅਤੇ ਨਾਲ ਹੀ ਵਿਦਿਆਰਥੀਆ ਵਲੋ ਇਸ ਵਾਰ ਦੀਵਾਲੀ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਆਪਣਾ ਯੋਗਦਾਨ ਪਾਉਣ ਦਾ ਫ਼ੈਸਲਾ ਵੀ ਲਿਆ ਗਿਆ।ਇਸ ਦੋਰਾਨ ਵਿਦਿਆਰਥੀਆ ਵਲੋ ਸਟੇਜ ਤੇ ਦਿਤੇ ਆਪਣੇ ਵੱਖ-ਵੱਖਰੇ ਭਾਸਨਾ ਰਾਹੀ ਸਮਾਜ ਨੂੰ ਸਜਾਵਟੀ ਬਿਜਲੀ ਦੇ ਬਲਬਾਂ ਨੂੰ ਵੀ ਪਿਛਲੀ ਦੀਵਾਲੀ ਤੋਂ ਘੱਟ ਵਰਤਣ ਅਤੇ ਮਿੱਟੀ ਦੇ ਦੀਵੇ ਬਾਲਣ ਦਾ ਸੁਨੇਹਾ ਦਿੰਦੇ ਹੋਏ ਦੱਸਆ ਕਿ ਇਸ ਤਰਾ ਕਰਨ ਨਾਲ ਨਾ ਸਿਰਫ਼ ਬਿਜਲੀ ਦੀ ਬੱਚਤ ਹੋਵੇਗੀ ਬਲਕਿ ਮਿੱਟੀ ਦੇ ਦੀਵੇ ਬਣਾਉਣ ਵਾਲੇ ਲੋਕਾਂ ਦੇ ਰੁਜ਼ਗਾਰ 'ਚ ਵੀ ਕੁੱਝ ਵਾਧਾ ਹੋਵੇਗਾ ।ਸਕੂਲ ਪ੍ਰਿੰ:ਜੋਬੀ ਟੀ ਅਬਰਾਹਮ ਨੇ ਵਿਦਿਆਰਥੀਆ ਨੂੰ ਸਬੋਧਨ ਕਰਦਿਆ ਆਖਿਆ ਕਿ ਪਟਾਕਿਆਂ ਵਿੱਚੋਂ ਸਲਫਰ ਡਾਈਆਕਸਾਈਡ, ਨਾਈਟ੍ਰੋਜਨ, ਕਾਰਬਨ ਮੋਨੋਆਕਸਾਈਡ, ਹਾਈਡ੍ਰੋਕਾਰਬਨ, ਹਾਈਡ੍ਰੋਕਲੋਰਿਕ ਐਸਿਡ ਅਤੇ ਕਲੋਰੀਨ ਵਰਗੀਆਂ ਜਾਨਲੇਵਾ ਗੈਸਾਂ ਨਿੱਕਲਦੀਆਂ ਹਨ। ਇਹ ਗੈਸਾਂ ਵਾਯੂਮੰਡਲ ਨੂੰ ਪਲੀਤ ਕਰਦੀਆਂ ਹਨ ਨਾਲ ਹੀ ਅੱਖਾਂ, ਫੇਫੜਿਆਂ ਤੇ ਚਮੜੀ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ।
ਉਹਨਾਂ ਆਖਿਆ ਕਿ ਅੱਜ ਵਕਤ ਦੀ ਮੁੱਢਲੀ ਜਰੂਰਤ ਹੈ ਕਿ ਪਟਾਕਿਆਂ ਨਾਲ ਫੈਲਣ ਵਾਲੇ ਪ੍ਰਦੂਸ਼ਣ ਪ੍ਰਤੀ ਸੁਚੇਤ ਅਤੇ ਸੰਗਠਿਤ ਹੋਇਆ ਜਾਵੇ। ਤਿਉਹਾਰਾਂ ਮੌਕੇ ਪਟਾਕੇ ਚਲਾਉਣ ਦੀ ਪਿਰਤ ਬੰਦ ਕੀਤੀ ਜਾਵੇ ਅਤੇ ਪਟਾਕਿਆਂ ਨਾਲ ਹੋ ਰਹੇ ਨੁਕਸਾਨ ਪ੍ਰਤੀ ਜਾਗਰੂਕ ਹੋ ਕੇ ਵਾਤਾਵਰਣ ਬਚਾਉਣ ਲਈ ਰਲ ਮਿਲ ਹੰਭਲਾ ਮਾਰਿਆ ਜਾਵੇ। ਅੰਤ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੀਵਾਲੀ ਮੌਕੇ ਪਟਾਕਿਆਂ ਦੇ ਗੰਧਲੇ ਸ਼ੋਰ ਨੂੰ ਅਲਵਿਦਾ ਕਹਿੰਦੇ ਹੋਏ ਸਾਫ ਸੁਥਰੇ ਤਿਉਹਾਰ ਮਨਾਉਣ ਦਾ ਸੰਕਲਪ ਲਿਆ ਜਾਵੇ ਅਤੇ ਪਟਾਕਿਆਂ 'ਤੇ ਖਰਚਣ ਦੀ ਥਾਂ ਉਹਨਾਂ ਪੈਸਿਆਂ ਨੂੰ ਮਾਨਵਤਾ ਭਲਾਈ ਦੇ ਲੇਖੇ ਲਾਇਆ ਜਾਵੇ।ਇਸ ਦੋਰਾਨ ਸਕੂਲ ਚੇਅਰਮੈਨ ਸ੍ਰੀ ਅਮਿਤ ਚੱਡਾ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਹਰ ਨਵੀਂ ਸ਼ੁਰੂਆਤ ਨਵੀਂ ਪੀੜੀ ਵੱਲੋਂ ਕੀਤੀ ਜਾਂਦੀ ਹੈ ਇਸ ਲਈ ਪਟਾਕੇ ਨਾ ਵਰਤਣ ਦੀ ਨਵੀਂ ਪਰੰਪਰਾ ਵੀ ਵਿਦਿਆਰਥੀਆਂ ਨੂੰ ਹੀ ਕਰਨੀ ਪਵੇਗੀ ਅਤੇ ਮਧੂਬਨ ਵਾਟਿਕਾ ਸਕੂਲ ਨੌਜਵਾਨ ਪੀੜੀ ਨੂੰ ਇਸ ਸ਼ੁਰੂਆਤ ਲਈ ਅਪੀਲ ਕਰਦਾ ਹੈ। ਅਖੀਰ 'ਚ ਸ੍ਰੀ ਅਮਿਤ ਚੱਡਾ ਨੇ ਸਾਰਿਆ ਨੂੰ ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਵਿਦਿਆਰਥੀਆਂ ਦੇ ਉੱਜਲ ਭਵਿਖ ਦੀ ਕਾਮਨਾ ਕੀਤੀ ।ਇਸ ਮੋਕੇ ਤੇ ਸਕੂਲੀ ਵਿਦਿਆਰਥੀਆ ਤੋ ਇਲਾਵ੍ਹਾ ਡਾਇਰੈਕਟਰ ਕੇਸ਼ਵ ਕੁਮਾਰ,ਅਮਨ ਚੱਡਾ ,ਮੈਡਮ ਦੀਪਿਕਾ ਪੁਰੀ , ਮੈਡਮ ਈਸ਼ਕਾ , ਮੈਡਮ ਸੁਰੇਖਾ ਰਾਣਾ,ਅਵਿਨਾਸ ਕੁਮਾਰ ,ਮੈਡਮ ਮਨੀਸ਼ਾ ਪੁਰੀ,ਅਸ਼ਵਨੀ ਸ਼ਰਮਾ ,ਜੇ.ਐਸ ਲੰਮੇ, ਮਾਸਟਰ ਭੋਲੇ ਸੰਕਰ ,ਰੋਹਿਤ ਸੈਣੀ,ਵਿਜੇ ਕੁਮਾਰ,ਟੀ.ਕੇ ਝੱਜ,ਕੇ.ਡੀ ਧੀਮਾਨ ,ਅਮਨ ਰਾਣਾ ,ਬੀ.ਕੇ ਸੈਣੀ,ਭਾਵਨਾ ਪੁਰੀ, ਮੈਡਮ ਮਨਪ੍ਰੀਤ ਕੋਰ,ਮੈਡਮ ,ਅਮਨਦੀਪ ਕੋਰ, ਨਰਿੰਦਰ ਕੌਰ,ਸਜੀਵ ਸੈਣੀ , ਭੁਪਿੰਦਰ ਸ਼ਰਮਾ, ਵਿਸ਼ਾਲ ਲੱਖੀ, ਆਦਿ ਵਿਸ਼ੇਸ਼ ਤੋਰ ਤੇ ਹਾਜਰ ਸਨ ।