5 Dariya News

ਓਕਰੇਜ਼ ਇੰਟਰਨੈਸ਼ਨਲ ਸਕੂਲ ਵਿਚ ਜੂਨੀਅਰ ਮਾਡਲ ਯੂਨਾਇਟਡ ਨੇਸ਼ਨਜ਼ ਕਾਨਫ਼ਰੰਸ ਦਾ ਆਯੋਜਨ

ਅਜੋਕੇ ਪਦਾਰਥਵਾਦੀ ਮਾਹੌਲ ਵਿਚ ਵਿਦਿਆਰਥੀਆਂ ਨੂੰ ਮਨੁੱਖੀ ਕਦਰਾਂ ਕੀਮਤਾਂ ਨਾਲ ਜੋੜਨਾ ਵਿੱਦਿਅਕ ਅਦਾਰਿਆਂ ਦੀ ਜ਼ਿੰਮੇਵਾਰੀ- ਪ੍ਰਿੰਸੀਪਲ ਰਮਨਜੀਤ ਘੁੰਮਣ

5 Dariya News

ਐਸ.ਏ.ਐਸ. ਨਗਰ (ਮੁਹਾਲੀ) 23-Oct-2016

ਓਕਰੇਜ਼ ਇੰਟਰਨੈਸ਼ਨਲ ਸਕੂਲ ਵਿਖੇ ਦੋ ਦਿਨਾਂ ਜੂਨੀਅਰ ਮਾਡਲ ਯੂ ਐਨ ਓ ਯਾਨੀ ਯੂਨਾਇਟਡ ਨੇਸ਼ਨਜ਼ ਓਰਗੇਨਾਈਜੇਸ਼ਨ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ। ਟ੍ਰਾਈ ਸਿਟੀ ਵਿਚ ਹੁਣ ਤੱਕ ਦੇ  ਪਹਿਲੀ ਤਰਾਂ ਦੇ ਇਸ ਮੁਕਾਬਲੇ ਵਿਚ ਛੇਵੀਂ ਤੋਂ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਵਿਚਕਾਰ ਯੂ ਐਨ ਓ ਦੀਆਂ ਵੱਖ ਵੱਖ ਬਰਾਂਚਾਂ ਅਨੁਸਾਰ ਦੁਨੀਆਂ ਭਰ ਦੇ ਅਹਿਮ ਮੁੱਦਿਆਂ ਤੇ  ਭਾਸ਼ਣ ਮੁਕਾਬਲੇ, ਬਹਿਸ ਚਰਚਾ ਅਤੇ ਲੇਖ ਮੁਕਾਬਲੇ  ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ  ਯੂ ਐ ਓ ਦੀਆਂ ਹਿਊਮਨ ਰਾਈਟਸ ਕੌਂਸਲ,ਜਰਨਲ ਅਸੈਂਬਲੀ,ਯੂਨੈਸਕੋ,ਡਬਲਿਊ ਐੱਚ ਓ ਅਤੇ ਇਕਨਾਮਿਕ ਤੇ ਸੋਸ਼ਲ ਕੌਂਸਲ ਬਰਾਂਚਾਂ ਦੇ ਸੰਸਾਰ ਭਰ ਦੇ ਮਸਲਿਆਂ ਤੇ ਭਖਵੀਂ ਬਹਿਸ ਚਰਚਾ ਕੀਤੀ ਗਈ।ਜਿਸ ਵਿਚ ਚਿਤਕਾਰਾ ਇੰਟਰਨੈਸ਼ਨਲ ਸਕੂਲ, ਅਜੀਤ ਕਰਮਨ ਸਿੰਘ ਸਕੂਲ, ਦਿੱਲੀ ਪਬਲਿਕ ਸਕੂਲ, ਸੋਪਿਨਜ਼ ਸਕੂਲ, ਸਮਾਰਟ ਵੰਡਰ ਸਕੂਲ, ਸੇਂਟ ਜੋਂਨਜ਼ ਅਤੇ ਸੇਂਟ ਜੋਸਫ ਸਕੂਲ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਮੌਕੇ ਤੇ ਵਿਦਿਆਰਥੀਆਂ ਨੇ ਵੱਖ ਵੱਖ ਦੇਸ਼ਾਂ ਦੇ ਡੈਲੀਗੇਟ ਬਣਕੇ ਆਪਣੇ ਦੇਸ਼ਾਂ ਦੀਆਂ ਮੁਸ਼ਕਲਾਂ ਅਤੇ ਭੂਗੋਲਿਕ ਜਾਣਕਾਰੀ ਸਾਂਝੀ ਕੀਤੀ। ਕੌਮਾਂਤਰੀ ਪੱਧਰ ਦੀਆਂ ਅੰਤਰ ਦੇਸੀ ਮੁਸ਼ਕਲਾਂ ਤੇ ਵੀ ਸਾਰਿਆਂ ਦੇਸ਼ਾਂ ਦੇ ਡੈਲੀਗੇਟ ਨੇ ਆਪਣੇ ਵਿਚਾਰ ਸਾਂਝੇ ਕੀਤੇ। ਭਾਰਤ ਅਤੇ ਪਾਕਿਸਤਾਨ ਦੇ ਡੈਲੀਗੇਟ ਨੇ ਵੀ ਕਸ਼ਮੀਰ ਨੂੰ ਭਾਰਤ ਦਾ ਅਨਿੱਖੜਵਾਂ ਅੰਗ ਮੰਨਦੇ ਹੋਏ ਕਸ਼ਮੀਰ ਸਮੱਸਿਆ ਨੂੰ ਖ਼ਤਮ ਕਰ ਦਿਤਾ। 

ਇਸ ਦੇ ਨਾਲ ਹੀ ਵਿਸ਼ਵ ਪੱਧਰ ਤੇ ਗੰਭੀਰ ਹੋ ਚੁੱਕੀਆਂ  ਸਮੱਸਿਆਵਾਂ ਔਰਤਾਂ ਦੀ ਸਮਗਲਿੰਗ, ਔਰਤ ਦੇ ਅਧਿਕਾਰਾਂ ਦੀ ਰੱਖਿਆਂ, ਬਾਲ ਮਜ਼ਦੂਰੀ, ਵਿਗੜ ਰਹੀ ਵਿਸ਼ਵ ਭਾਈਚਾਰਕਤਾ, ਸਿਹਤ ਸਬੰਧੀ ਸਮੱਸਿਆਵਾਂ ਜਿਹੇ ਵਿਸ਼ਿਆਂ ਤੇ ਵੀ ਵਿਚਾਰ ਚਰਚਾ ਕੀਤੀ ਗਈ।ਇਸ ਦੇ ਨਾਲ ਹੀ ਵਿਦਿਆਰਥੀਆਂ ਵਿਚ ਡਾਂਸ ਮੁਕਾਬਲੇ ਵੀ ਕਰਵਾਏ ਗਏ  ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਆਪਣੀਆਂ ਪ੍ਰਤਿਭਾਵਾਂ ਦਾ ਪ੍ਰਦਰਸ਼ਨ ਕਰਦੇ ਹੋਏ ਸਖ਼ਤ ਮੁਕਾਬਲਾ ਦਿਤਾ।ਅੰਸ਼ੂਮਨ ਸੇਠੀ, ਪ੍ਰਣਵ ਜੋਸ਼ੀ ਅਤੇ ਸਿਧਾਂਤ ਗੋਇਲ ਯੂ ਐਨ ਓ ਕਮੇਟੀ ਦੇ ਐਗਜ਼ੀਕਿਊਟਿਵ ਬਣੇ। ਜਦ ਕਿ ਗੁਰ ਨੂਰ ਬਰਾੜ ਅਤੇ ਆਲਿਸ਼ ਸਿੰਘ ਨੂੰ ਸੈਕਟਰੀ ਜਰਨਲ ਅਤੇ ਡਾਇਰੈਕਟਰ ਜਰਨਲ ਬਣਾਇਆ।ਸਕੂਲ ਦੇ ਪ੍ਰਿੰਸੀਪਲ ਰੂਪ ਇੰਦਰ ਘੁੰਮਣ ਨੇ ਵਿਦਿਆਰਥੀਆਂ ਨੂੰ ਇਸ ਤਰਾਂ ਦੇ ਮੁਕਾਬਲਿਆਂ ਵਿਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਪ੍ਰੇਰਤ ਕਰਦੇ ਹੋਏ ਕਿਹਾ ਕਿ ਇਸ ਤਰਾਂ ਦੇ ਮੁਕਾਬਲੇ ਉਨ੍ਹਾਂ ਦੀ ਜਾਣਕਾਰੀ ਵਿਚ ਅਥਾਹ ਵਾਧਾ ਕਰਨ ਦੇ ਨਾਲ ਨਾਲ ਉਨ੍ਹਾਂ ਅੰਦਰ ਮੁਕਾਬਲੇ ਦੀ ਭਾਵਨਾ ਪੈਦਾ ਕਰਦੇ ਹਨ। ਹਾਲਾਂਕਿ ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਦਿਤੀ ਗਈ ਜਾਣਕਾਰੀ  ਉਨ੍ਹਾਂ ਦੀ ਉਮਰ ਤੋਂ ਕਿਤੇ ਵੱਧ  ਤਜਰਬੇ ਨੂੰ ਦਰਸਾ ਰਹੇ ਸਨ ਹਲ਼ਾਂ ਕਿ ਕੁੱਝ ਜਾਣਕਾਰੀ ਹਾਜ਼ਰ ਮਹਿਮਾਨਾਂ ਲਈ ਵੀ ਨਵੀ ਸੀ