5 Dariya News

ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵੱਲੋਂ ਲਾਏ ਮੁਫਤ ਕੈਂਸਰ ਦੀ ਜਾਂਚ ਕੈਂਪ ਦੌਰਾਨ 350 ਮਰੀਜਾਂ ਦੀ ਜਾਂਚ

ਮੁਫਤ ਕੈਂਸਰ ਦੀ ਜਾਂਚ ਦੌਰਾਨ ਮੁਫਤ ਦਵਾਈਆਂ ਵੀ ਦਿੱਤੀਆਂ

5 Dariya News

ਐੱਸ.ਏ.ਐੱਸ ਨਗਰ 16-Oct-2016

ਪੰਜਾਬ 'ਚ ਕੈਂਸਰ ਦੇ ਵੱਧ ਰਹੇ ਕਹਿਰ ਨੂੰ ਰੋਕਣ ਲਈ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ , ਨਿਮਰ ਇੰਟਰਨੈਸ਼ਨਲ, ਜੱਟ ਸਿੱਖ ਵੈਲਫੇਅਰ , ਡਿਪਲਾਸਟ ਕੰਪਨੀ, ਮਿਉਂਸਪਲ ਕੌਂਸਲਰ ਸਤਵੀਰ ਸਿੰਘ ਧਨੋਆ ਦੇ ਸਹਿਯੋਗ ਨਾਲ  ਪੰਜਾਬੀ ਵਿਰਸਾ ਸੱਭਿਆਚਾਰਕ ਸੁਸਾਇਟੀ ਐਸ. ਏ.ਐਸ.ਨਗਰ ਵੱਲੋਂ  ਸੈਕਟਰ 69 ਵਿਖੇ ਮੁਫਤ ਚੈਕਅਪ , ਟੈਸਟ ਅਤੇ ਮੈਡੀਕਲ ਕੈਂਪ ਲਾਇਆ ਗਿਆ।  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਰਲਡ ਕੈਂਸਰ ਕੇਅਰ ਦੇ ਆਗੂ ਕੁਲਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਵੱਡੇ ਪੱਧਰ ਤੇ ਪੈਰ ਪਸਾਰਦੀ ਜਾ ਰਹੀ ਹੈ ਅਤੇ ਅਜਿਹੇ ਵਿੱਚ ਲੋਕਾਂ ਅੰਦਰ ਕੈਂਸਰ ਪ੍ਰਤੀ ਜਾਗਰੁਕਤਾ ਪੈਦਾ ਕਰਨੀ ਬਹੁਤ ਜਰੂਰੀ ਹੈ ਤਾਂ ਜੋ ਲੋਕ ਸਮੇਂ ਸਿਰ ਆਪਣਾ ਇਲਾਜ਼ ਕਰਵਾ ਕੇ ਇਸ ਬਿਮਾਰੀ ਤੋਂ ਬਚ ਸਕਣ। ਉਨਾਂ ਕਿਹਾ ਕਿ  ਹੋਰਨਾ ਸਮਾਜਸੇਵੀ ਸੰਸਥਾਵਾਂ ਨੂੰ ਵੀ ਅਜਿਹੇ ਕੈਂਪ ਜਰੂਰ ਆਯੋਜਿਤ ਕਰਵਾਉਣੇ ਚਾਹੀਦੇ ਹਨ। ਉਨਾਂ ਕਿਹਾ ਕਿ ਇਨਾਂ ਕੈਂਪਾ ਦਾ ਸਭ ਤੋਂ ਜਿਆਦਾ ਲਾਭ ਸਮਾਜ ਦੇ ਗਰੀਬ ਵਰਗ ਦੇ ਲੋਕਾਂ ਨੂੰ ਹੁੰਦਾ ਹੈ ਕਿਉਂਕਿ ਗਰੀਬ ਲੋਕ ਮਹਿੰਗੇ ਹਸਪਤਾਲਾਂ ਅੰਦਰ ਜਾ ਕੇ ਆਪਣੀ ਜਾਂਚ ਨਹੀਂ ਕਰਵਾ ਪਾਉਂਦੇ ਤੇ ਗਰੀਬ ਲੋਕਾਂ ਲਈ ਅਜਿਹੇ ਕੈਂਪ ਕਿਸੇ ਵਰਦਾਨ ਤੋਂ ਘੱਟ ਨਹੀਂ ਹੁੰਦੇ । 

ਵਰਲਡ ਕੈਂਸਰ ਕੇਅਰ ਚੈਰੀਟੈਬਲ ਟਰੱਸਟ ਵੱਲੋਂ ਜਗਮੋਹਨ ਸਿੰਘ ਕਾਹਲੋਂ  ਨੇ ਕਿਹਾ ਕਿ ਇਸ ਕੈਂਪ ਵਿਚ ਜਿੱਥੇ ਮਾਹਿਰ ਡਾਕਟਰਾਂ ਦੀ ਟੀਮ ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਗਈ  ਹੈ ਉਥੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ ਹਨ। ਉਨਾਂ ਕਿਹਾ ਕਿ ਇਸ ਕੈਂਪ ਵਿਚ ਮੁਫਤ ਮੈਮੋਗਰਾਫੀ ਟੈਸਟ (ਛਾਤੀ ਦੇ ਕੈਂਸਰ ਲਈ),ਔਰਤਾਂਅਤੇ ਮਰਦਾ ਦੀ ਸਰੀਰਕ ਜਾਂਚ, ਮੂੰਹ ਅਤੇ ਗਲੇ ਦੇ ਕੈਂਸਰ ਦੀ ਜਾਂਚਕੀਤੀ  ਗਈ ਹੈ। ਇਸ ਕੈਂਪ ਵਿਚ ਵਰਲਡ ਕੈਂਸਰ ਕੇਅਰ ਦੇ ਆਗੂ ਕੁਲਵੰਤ ਸਿੰਘ ਧਾਲੀਵਾਲ , ਡਿਪਲਾਸਟ ਕੰਪਨੀ ਦੇ ਐਮ ਡੀ ਸ੍ਰੀ ਗੁਪਤਾ ਜੀ , ਪੰਜਾਬੀ ਵਿਰਸਾ ਸੱਭਿਆਚਾਰਕ ਸੁਸਾਇਟੀ ਦੇ ਪ੍ਰਧਾਨ ਸਤਵੀਰ ਸਿੰਘ ਧਨੋਆ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰਬੰਧਕਾਂ ਦਸਿਆ ਕਿ  ਇਸ ਕੈਂਪ ਵਿਚ ਵਰਲਡ ਕੈਂਸਰ ਕੇਅਰ ਆਪਣੀਆਂ ਡਿਜ਼ੀਟਲ ਬੱਸਾਂ ਰਾਹੀਂ ਵਿਸ਼ੇਸ਼ ਕੈਂਪ 'ਚ ਪੁੱਜੀਆਂ ਹਨਅਤੇ ਮਰੀਜਾਂ ਦੀ ਜਾਂਚ ਕੀਤੀ ਗਈ । ਇਸ ਕੈਂਪ ਵਿਚ ਔਰਤਾਂ ਦੇ ਕੈਂਸਰ ਦੀ ਜਾਂਚ ਲਈ ਮੈਮੋਗ੍ਰਾਫੀ ਟੈਸਟ, ਬੱਚੇਦਾਨੀ ਦੇ ਕੈਂਸਰ ਦੀ ਜਾਂਚ ਲਈ ਪੈਪਸਮੀਅਰ, ਮਰਦਾਂ ਦੇ ਗਦੂਦਾਂ ਦੀ ਜਾਂਚ ਲਈ ਪੀ.ਐਮ.ਏ ਟੈਸਟ,  ਮੂੰਹ, ਗਲੇ ਦੇ ਕੈਂਸਰ ਲਈ ਇੰਟਰਾ ਓਰਲ ਟੈਸਟ ਮੁਫਤ ਜਾਂਚ ਕੀਤੀ ਗਈ। ਇਹਨਾਂ ਟੈਸਟਾਂ ਲਈ ਵਰਲਡ ਕੈਂਸਰ ਕੇਅਰ ਵੱਲੋਂ ਤਿਆਰ ਕੀਤੀਆਂ ਵਿਸ਼ੇਸ਼ ਬੱਸਾਂ ਰਾਹੀਂ ਮਰੀਜ਼ਾਂ ਦੀ ਮੁਫਤ ਜਾਂਚ ਦੇ ਨਾਲ ਨਾਲ ਔਰਤਾਂ ਅਤੇ ਮਰਦਾਂ ਦੇ ਕੈਂਸਰ ਦੀ ਸਰੀਰਕ ਜਾਂਚ, ਬਲੱਡ ਅਤੇ ਸੂਗਰ ਟੈਸਟ ਅਤੇ ਕੈਂਸਰ ਦੇ ਇਲਾਜ ਲਈ ਸਹੀ ਸਲਾਹ ਦਿੱਤੀ ਗਈ। ਇਸ ਕੈਂਪ ਵੱਖ ਵੱਖ ਰਾਜਨੀਤਿਕ, ਸਮਾਜਸੇਵੀ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਸ਼ਿਰਕਤ ਕੀਤੀ। 

ਕੀ ਹਨ ਕੈਂਸਰ ਦੇ ਮੁੱਖ ਲੱਛਣ-

1 ਗਲੇ ਵਿਚੋਂ ਮੂਹ ਰਾਹੀਂ ਖੂਨ ਆਉਣਾ

2 ਖਾਣਾ ਖਾਣ ਵੇਲੇ ਗਲੇ ਵਿਚ ਤਕਲੀਫ ਹੋਣਾ

3 ਮੂੰਹ ਵਿਚ ਕੋਈ ਛਾਲਾ ਜਾਂ ਜਖਮ ਠੀਕ ਨਾ ਹੋਣਾ

4 ਸਰੀਰ ਦੇ ਕਿਸੇ ਹਿੱਸੇ ਵਿਚ ਗੰਢ ਜਾਂ ਗਿਲਟੀ ਜੋ ਤੇਜ਼ੀ ਨਾਲ ਵੱਧਦੀ ਹੈ

5 ਸਰੀਰ 'ਤੇ ਕੋਈ ਅਜਿਹਾ ਜਖਮ ਜੋ ਠੀਕ ਨਹੀਂ ਹੋ ਰਿਹਾ

6 ਔਰਤ ਦੀ ਛਾਤੀ 'ਚ ਕੋਈ ਗਿਲਟੀ ,ਨਿੱਪਲ ਰਿਸਾਵ ਜਾਂ ਆਕਾਰ ਵਿਚ ਅੰਤਰ

7 ਪਿਸ਼ਾਬ ਜਾਂ ਲੈਟਰਿੰਗ ਰਾਹੀਂ ਖੂਨ ਆਉਣਾ

8 ਪਿਸ਼ਾਬ ਲੱਗ ਕੇ ਆਉਣਾ ਜਾਂ ਨਲਾਂ 'ਚ ਸੋਜ ਆਉਣਾ

9 ਭਾਰ ਇਕਦਮ ਘਟਣਾ ਜਾਂ ਕਮਜੋਰੀ ਮਹਿਸੂਸ ਕਰਨਾ

10 ਜਿਆਦਾਤਰ ਸਿਰ 'ਚ ਦਰਦ ਰਹਿਣਾ ਅਤੇ ਬਹੁਤ ਜਿਆਦਾ ਗੱਲਾਂ ਭੁੱਲਣੀਆਂ ਆਦਿ