ਗਿਆਨ ਜੋਤੀ ਦੇ ਐਨ.ਸੀ.ਸੀ ਕੈਂਡਿਟਸ ਨੇ ਸਾਲਾਨਾ ਟਰੇਨਿੰਗ ਕੈਂਪ ਵਿਚ ਕੀਤਾ ਬਿਹਤਰੀਨ ਪ੍ਰਦਰਸ਼ਨ
ਖੇਡਾਂ ਅਤੇ ਡਾਂਸ ਮੁਕਾਬਲੇ 'ਚ ਵੀ ਜੇਤੂ ਰਹੇ ਕੈਂਡਿਟਸ
5 Dariya News
ਐਸ.ਏ.ਐਸ. ਨਗਰ (ਮੁਹਾਲੀ) 15-Oct-2016
ਗਿਆਨ ਜੋਤੀ ਇੰਸਚਿਟਿਊਟ ਆਫ਼ ਮੈਂਨਜਮੈਂਟ ਅਤੇ ਟੈਕਨੌਲੋਜੀ,ਫ਼ੇਜ਼ 2, ਮੋਹਾਲੀ ਦੇ ਐਨ.ਸੀ.ਸੀ ਵਿਭਾਗ ਵਿਚ ਉਸ ਸਮੇਂ ਖ਼ੁਸ਼ੀ ਦੀ ਲਹਿਰ ਦੌੜ ਗਈ ਜਦ ਗਿਆਨ ਜੋਤੀ ਦੇ ਵਿਦਿਆਰਥੀਆਂ ਨੇ ਰੋਪੜ ਵਿਖੇ ਹੋਏ ਸਾਲਾਨਾ ਐਨ ਸੀ ਸੀ ਟਰੇਨਿੰਗ ਕੈਂਪ ਵਿਚ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਪਹਿਲੀਆਂ ਪੁਜ਼ੀਸ਼ਨਾਂ ਤੇ ਕਾਬਜ਼ ਰਹੇ । ਇਹ ਇਨਾਮ ਐਨ.ਸੀ ਸੀ, ਅਕੈਡਮੀ ਵਿਖੇ ਆਯੋਜਨ 10 ਦਿਨਾਂ ਕੈਂਪ ਦੌਰਾਨ ਦਿਤਾ ਗਿਆ । ਜ਼ਿਕਰਯੋਗ ਹੈ ਕਿ ਇਸ ਕੈਂਪ ਵਿਚ ਪੰਜਾਬ ਭਰ ਦੇ 20 ਸਕੂਲਾਂ ਅਤੇ ਕਾਲਜਾਂ ਦੇ 200 ਦੇ ਕਰੀਬ ਚੁਣੇ ਗਏ ਕੈਡਿਡਸ ਨੇ ਹਿੱਸਾ ਲਿਆ ਸੀ । ਇਸ ਮਹੱਤਵਪੂਰਨ ਉਪਲਬਧੀ ਲਈ ਸਾਰੇ ਕੈਂਡਿਡਸ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਫਾਇਰਿੰਗ,ਡਰਿਲ, ਜਰਨਲ ਨਾਲੇਜ਼,ਗਰੁੱਪ ਡਿਸਕਸ਼ਨ ਜਿਹੇ ਮੁਸ਼ਕਲ ਮੁਕਾਬਲੇ ਵਿਚੋਂ ਲੰਘਣਾ ਪਿਆ। ਇਸ ਦੌਰਾਨ ਅੰਡਰ ਅਫ਼ਸਰ ਸ਼ੁਭਮ ਲੂਨਾ ਅਤੇ ਕੈਡਟ ਕੋਮਲ ਧੰਜਲ ਨੇ ਲਿਖਤੀ ਟੈੱਸਟ ਵਿਚ ਪਹਿਲੀ ਅਤੇ ਦੂਜੀ ਪੁਜ਼ੀਸ਼ਨ ਹਾਸਿਲ ਕੀਤੀ।ਜਦ ਕਿ ਸੀਨੀਅਰ ਵਿੰਗ ਲੜਕੀਆਂ ਦੇ ਆਲਉਵਰ ਮੁਕਾਬਲਿਆਂ ਵਿਚ ਵੀ ਸ਼ੁਭਮ ਲੂਨਾ ਨੇ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ। ਇਸ ਦੇ ਇਲਾਵਾ ਭੰਗੜਾ ਅਤੇ ਕਸ਼ਮੀਰੀ ਡਾਂਸ ਵਿਚ ਵੀ ਗਿਆਨ ਜੋਤੀ ਦੇ ਵਿਦਿਆਰਥੀ ਪਹਿਲੀ ਪੁਜ਼ੀਸ਼ਨ ਤੇ ਰਹੇ। ਇਸ ਮੌਕੇ ਤੇ ਗਿਆਨ ਜੋਤੀ ਗਰੁੱਪ ਦੇ ਚੇਅਰਮੈਨ ਸ੍ਰੀ.ਜੇ.ਐੱਸ.ਬੇਦੀ ਨੇ ਕੈਡਿਡਸ ਨੂੰ ਵਧਾਈ ਦਿਤੀ ਅਤੇ ਇਸੇ ਤਰਾਂ ਅੱਗੇ ਵੀ ਉਨ੍ਹਾਂ ਦੀ ਸਫਲਤਾ ਦੀ ਕਾਮਨਾ ਕੀਤੀ ।ਚੇਅਰਮੈਨ ਬੇਦੀ ਨੇ ਕਿਹਾ ਕਿ ਇਹ ਗਿਆਨ ਜੋਤੀ ਲਈ ਮਾਣ ਦੀ ਗੱਲ ਹੈ ਕਿ ਉਨ੍ਹਾਂ ਦੇ ਕਾਲਜ ਦਾ ਵਿਦਿਆਰਥੀ ਕੈਡਿਟਸ ਇਹ ਉਪਲਬਧੀਆਂ ਹਾਸਿਲ ਕਰਕੇ ਆਏ ਹਨ । ਇਸ ਦੇ ਨਾਲ ਹੀ ਉਨ੍ਹਾਂ ਦੱਸਿਆਂ ਕਿ ਗਿਆਨ ਜੋਤੀ ਗਰੁੱਪ ਦੇ ਕੈਂਡਿਡਸ ਹਰ ਸਾਲ ਦਿੱਲੀ ਵਿਖੇ ਹੋਣ ਵਾਲੀ 15 ਅਗਸਤ ਅਤੇ 26 ਜਨਵਰੀ ਦੀ ਪਰੇਡ ਵਿਚ ਚੁਣੇ ਜਾਂਦੇ ਹਨ ਅਤੇ ਗਿਆਨ ਜੋਤੀ ਵੱਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਦੇਸ਼ ਦੀ ਸੇਵਾ ਕਰਨ ਲਈ ਫ਼ੌਜ ਵਿਚ ਭਰਤੀ ਹੋਣ ਲਈ ਪ੍ਰੇਰਨਾ ਦੇਣ ਇਸ ਤਰਾਂ ਦੇ ਕੈਂਪਾਂ ਵਿਚ ਭੇਜਿਆਂ ਜਾਂਦਾ ਹੈ ।