5 Dariya News

ਜਾਗਰੂਕਤਾ ਵੀ ਹੈ ਬਿਊਟੀ ਪੇਜੰਟ ਦਾ ਇੱਕ ਅਹਿਮ ਹਿੱਸਾ

ਬੇਹਤਰੀਨ ਤਰੀਕੇ ਨਾਲ ਇਸ ਗੱਲ ਦਾ ਸਹਿਯੋਗ ਕਰਦੇ ਹੋਏ, ਮਿਸ ਪੰਜਾਬ 2016 ਨੇ ਆਪਣੇ ਪ੍ਰਤੀਯੋਗੀਆਂ ਦੇ ਲਈ ਕੀਤਾ ਸਪੈਸ਼ਲ ਬ੍ਰੈਸਟ ਜਾਗਰੂਕਤਾ ਗੱਲਬਾਤ ਦਾ ਆਯੋਜਨ

5 Dariya News

ਚੰਡੀਗੜ੍ਹ 13-Oct-2016

ਦੀ ਦੀ ਮੈਨਿਜਰਸ ਨੈੱਟਵਰਕ 'ਮਿਸ ਪੰਜਾਬ 2016' ਪੇਜੰਟ ਵਿਦ ਏ ਪ੍ਰਪਸ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਇਹ ਪੇਜੰਟ ਕੇਵਲ ਬਿਊਟੀ ਅਤੇ ਫੈਸ਼ਨ ਦੇ ਆਲੇ-ਦੁਆਲੇ ਨਹੀਂ ਘੁੰਮਦਾ ਬਲਕਿ ਇਹ ਪੇਜੰਟ ਲੜਕੀਆਂ ਦੀ ਜ਼ਿੰਦਗੀ ਨਾਲ ਜੁੜੀ ਇੱਕ ਅਹਿਮ ਚਿੰਤਾ ਤੇ ਵੀ ਧਿਆਨ ਦਿੰਦਾ ਹੈ। ਬ੍ਰੈਸਟ ਕੈਂਸਰ ਅੱਜ-ਕਲ ਔਰਤਾਂ ਵਿੱਚ ਚਿੰਤਾ ਦਾ ਕਾਰਣ ਬਣ ਗਿਆ ਹੈ ਅਤੇ ਇਸ ਦੇ ਲਈ ਜਾਗਰੂਕਤਾ ਬੇਹੱਦ ਜ਼ਰੂਰੀ ਹੈ ਅਤੇ ਉਹ ਵੀ ਤਦ ਜਦੋਂ ਅਕਤੂਬਰ ਮਹੀਨੇ ਨੂੰ ਦੁਨੀਆ ਭਰ ਵਿੱਚ ਬ੍ਰੈਸਟ ਕੈਂਸਰ ਜਾਗਰੂਕਤਾ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਮਿਸ ਪੰਜਾਬ 2016 ਦੇ ਪ੍ਰਤੀਯੋਗੀ ਫੋਰਟਿਸ ਹਸਪਤਾਲ ਮੋਹਾਲੀ ਪਹੁੰਚੇ, ਜਿੱਥੇ ਇਸ ਖਾਸ ਜਾਗਰੂਕਤਾ ਗੱਲਬਾਤ ਦਾ ਆਯੋਜਨ ਕੀਤਾ ਗਿਆ।ਡਾ. ਅਤੁਲ ਐਸ ਜੋਸ਼ੀ, ਅਡੀਸ਼ਨਲ ਡਾਇਰੈਕਟਰ, ਜਨਰਲ ਸਰਜਰੀ, ਫੋਰਟਿਸ ਹਸਪਤਾਲ ਮੋਹਾਲੀ ਨੇ ਪ੍ਰਤੀਯੋਗੀਆਂ ਨੂੰ ਬ੍ਰੈਸਟ ਕੈਂਸਰ ਦੇ ਵਿਸ਼ੇ ਤੇ ਸੰਬੋਧਿਤ ਕੀਤਾ।ਡਾ. ਜੋਸ਼ੀ ਨੇ ਇਸ ਦੇ ਲੱਛਣ ਅਤੇ ਜਲਦ ਜਾਂਚ ਦੇ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ, “ਬ੍ਰੈਸਟ ਕੈਂਸਰ ਪੰਜਾਬ ਦੀਆਂ ਔਰਤਾਂ ਵਿੱਚ ਸੱਭ ਤੋਂ ਆਮ ਕੈਂਸਰ ਹੈ ਅਤੇ ਇਸ ਦੇ ਲੱਛਣ ਜਲਦੀ ਜਾਨਣਾ ਜ਼ਰੂਰੀ ਹੈ ਅਤੇ ਅਗਰ ਸਹੀ ਸਮੇਂ ਤੇ ਪਤਾ ਚੱਲ ਜਾਵੇ ਤਾਂ ਇਲਾਜ਼ ਦੇ ਯੋਗ ਭੀ ਹੈ, ਇਸ ਲਈ ਅਸੀਂ ਜਾਂਚ ਨੂੰ ਮਹੱਤਵ ਦਿੰਦੇ ਹਾਂ। ਜਿਨ੍ਹਾਂ ਦੇ ਪਰਿਵਾਰ ਵਿੱਚ ਕੋਈ ਹਿਸਟਰੀ ਨਹੀਂ ਤਾ ਉਹ ਇਸ ਨਾਲ ਆਸਾਨੀ ਨਾਲ ਪ੍ਰਭਾਵਿਤ ਹੋ ਸਕਦੇ ਹਨ।

ਇਸ ਚਰਚਾ ਵਿੱਚ ਕਈ ਸਵਾਲਾਂ ਅਤੇ ਜਵਾਬਾਂ ਦੇ ਦੌਰ ਚੱਲੇ ਜਿਸ ਨਾਲ ਪ੍ਰਤੀਯੋਗੀਆਂ ਨੇ ਕਾਫੀ ਕੁਝ ਸਿੱਖਿਆ।ਇਸ ਟ੍ਰਿਪ ਦੇ ਦੌਰਾਨ ਪ੍ਰਤੀਯੋਗੀਆਂ ਨੂੰ ਚੰਡੀਗੜ੍ਹ ਦੇ ਸੈਕਟਰ 34 ਦੇ ਮਲਟੀ-ਕਿਊਜ਼ੀਨ ਰੇਸਤਰਾਂ ਮੈਵਰਿਕ ਵਿੱਚ ਸਵਾਦਿਸ਼ਟ ਕਿਊਜ਼ੀਨ ਖਾਣ ਦਾ ਮੌਕਾ ਵੀ ਮਿਲਿਆ। ਜਦੋਂ ਗੱਲ ਕੀਤੀ ਜਾਵੇ ਚੰਗਾ ਖਾਣਾ ਖਾਣ ਦੀ ਤਾਂ ਉਸਦੇ ਨਾਲ ਉੰਨਾ ਹੀ ਜ਼ਰੂਰੀ ਹੈ ਹੈਲਥੀ ਲਾਈਫਸਟਾਇਲ ਤੇ ਫਿਟਨੈਸ, ਜਿਸਦੇ ਚੱਲਦੇ ਬਾਅਦ ਵਿੱਚ ਸਾਰੇ ਪ੍ਰਤੀਯੋਗੀ ਪਹੁੰਚੇ ਗੋਲਡਸ ਜਿਮ ਜਿੱਥੇ ਉਨ੍ਹਾਂ ਨੂੰ ਦੱਸੀਆਂ ਗਈਆਂ ਉਹ ਚੀਜ਼ਾਂ ਜੋ ਐਕਸਰਸਾਇਜ਼ ਕਰਦੇ ਸਮੇਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ ਜਿਵੇਂ ਕਿ ਡਾਈਟ ਅਤੇ ਐਕਸਰਸਾਇਜ਼ ਦਾ ਪੋਸਚਰ। ਜਦੋਂ ਵੀ ਤਹਾਨੂੰ ਜਿਮ ਜਾਣਾ ਹੋਵੇ ਤਾਂ ਬੇਹੱਦ ਜ਼ਰੂਰੀ ਹੈ ਕਿ ਤੁਸੀਂ ਆਰਾਮਦਾਇਕ ਕੱਪੜਿਆਂ ਵਿੱਚ ਹੋਵੋ। ਇਸ ਦੇ ਬਾਅਦ ਪ੍ਰਤੀਯੋਗੀ ਪਹੁੰਚੇ ਸਪੋਰਟਸ ਬ੍ਰਾਂਡ ਡੀਕੈਥਲੋਨ ਜ਼ੀਰਕਪੁਰ ਜਿੱਥੇ ਉਨ੍ਹਾਂ ਨੇ ਆਪਣੇ ਫਿਟਨਸ ਵਾਰਡਰੌਬ ਲਈ ਸ਼ਾਪਿੰਗ ਵੀ ਕੀਤੀ।ਉੱਥੇ ਹੀ ਫਾਈਨਲ ਪ੍ਰਤੀਯੋਗੀਆਂ ਨੇ ਇਸ ਗਰੂਮਿੰਗ ਟ੍ਰਿਪ ਤੋਂ ਕਈ ਚੀਜ਼ਾਂ ਸਿੱਖ ਕੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਤਿਆਰ ਕਰ ਲਿਆ ਹੈ। ਸਾਰੇ ਪ੍ਰਤੀਯੋਗੀ ਬੇਹੱਦ ਉਤਸਾਹਿਤ ਹਨ ਅਤੇ ਪੂਰੀ ਤਰ੍ਹਾਂ ਨਾਲ ਤਿਆਰ ਹਨ ਗ੍ਰੈੰਡ ਫਿਨਾਲੇ ਦੇ ਰੈਂਪ ਤੇ ਚੱਲਣ ਦੇ ਲਈ ਜੋ ਕਿ 15 ਅਕਤੂਬਰ ਨੂੰ ਆਯੋਜਿਤ ਹੋਵੇਗਾ।