5 Dariya News

ਦੋ ਟਰੱਕਾ ਦੀ ਸਿੱਧੀ ਟੱਕਰ 'ਚ ਇੱਕ ਦੀ ਮੋਤ ,ਇੱਕ ਜਖਮੀ

5 Dariya News (ਬਿਮਲ ਸੈਣੀ)

ਨੂਰਪੁਰ ਬੇਦੀ 11-Oct-2016

ਸ੍ਰੀ ਆਨੰਦਪੁਰ ਸਹਿਬ ਮੁੱਖ ਮਾਰਗ ਤੇ ਬੀਤੀ ਰਾਤ ਦੋ ਟਰੱਕਾ ਦੀ ਆਪਸੀ ਟੱਕਰ ਹੋ ਜਾਣ ਤੇ ਇੱਕ ਵਿਆਕਤੀ ਦੀ ਮੋਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਅਤੇ ਇੱਕ ਹੋਰ ਵਿਆਕਤੀ ਦੇ ਜਖਮੀ ਹੋਣ ਦੀ ਜਾਣਕਾਰੀ ਪ੍ਰਪਾਤ ਹੋਈ ਹੈ । ਮਿਲੀ ਜਾਣਕਾਰੀ aਨੁਸਾਰ ਸਤਨਾਮ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਕਲਾੜੀ –ਬੈਰਸਾ ( ਹਿਮਾਚਲ ਪ੍ਰਦੇਸ) ਟੱਰਕ ਨੰਬਰ ਐਚ.ਪੀ ੧੨ ਡੀ ੧੮੧੯ ਅਤੇ ਜਸਵੀਰ ਸਿੰਘ ਪੁੱਤਰ ਰਤਨ ਸਿੰਘ ਵਾਸੀ ਭੱਟੋ (ਨੂਰਪੁਰ ਬੇਦੀ ) ਟਰੱਕ ਨੰਬਰ ਐਚ.ਪੀ ੧੨ aੇਲ ੫੭੫੧ ਨੂੰ ਲੈ ਕੇ ਜਦੋ ਕਾਹਨਪੁਰ ਖੁਹੀ ਲਾਗੇ ਪਹੁੰਚਿਆ ਤਾ ਅੱਗੇ ਤੋ ਆ ਰਹੇ ਟੱਰਕ ਨਾਲ ਆਮਣੇ ਸਾਹਮਣੇ  ਟੱਕਰ ਹੋ ਗਈ ਜਿਸ ਦਾ ਪਤਾ ਚਲਦਾ ਹੀ ਪੁਲਿਸ ਚੋਕੀ ਕਲਵ੍ਹਾ ਦੇ ਇਨਚਾਰਜ ਰਾਜ ਕੁਮਾਰ ਆਪਣੀ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਘਟਨਾ ਸਥਨ ਤੇ ਪਹੁੰਚਕੇ  ਜਖਮੀ ਵਿਆਕਤੀਆ ਨੂੰ ਬੜੀ ਹੀ ਮੁਸਕਤ ਆਪਣੀ ਸਰਕਾਰੀ ਗੱਡੀ ਰਾਹੀ  ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚਿਆ ਗਿਆ'।ਜਿਸ 'ਚ ਪਹੁੰਚਣ ਉਪਰੰਤ ਸਤਨਾਮ ਸਤਨਾਮ ਸਿੰਘ ਪੁਤਰ ਦਿਆਲ ਸਿੰਘ ੪੦ ਦੀ ਮੋਤ ਹੋ ਗਈ ਜਦ ਕਿ ਦੁਸਰੀ ਜਾਖਮੀ ਜਸਵੀਰ ਸਿੰਘ ਪੀ.ਜੀ.ਆਈ  ਰੈਫਰ ਕਰ ਦਿੱਤਾ ਗਿਆ ਹੈ ਪੁਲਿਸ ਵਲੋ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ ।