5 Dariya News

ਦੀ ਹੋਲੀ ਵੰਡਰ ਸਮਾਰਟ ਸਕੂਲ ਦੇ ਵਿਦਿਆਰਥੀਆਂ ਨੇ ਬਿਰਧ ਆਸ਼ਰਮ ਦਾ ਕੀਤਾ ਦੌਰਾ, ਬਜ਼ੁਰਗਾਂ ਨਾਲ ਰੌਣਕਾਂ ਭਰਿਆਂ ਬਿਤਾਇਆ ਦਿਨ

ਸਾਡੇ ਸਮਾਜ ਲਈ ਬਹੁਤ ਦੁੱਖ ਦੀ ਗੱਲ ਹੈ ਕਿ ਬੱਚੇ ਆਪਣੇ ਜਨਮ ਦਾਤੇ ਨੂੰ ਭੁੱਲ ਜਾਂਦੇ ਹਨ- ਡਾਇਰੈਕਟਰ ਅਸ਼ਵਿਨ ਅਰੋੜਾ

5 Dariya News

ਐਸ.ਏ.ਐਸ. ਨਗਰ (ਮੁਹਾਲੀ) 04-Oct-2016

ਦੀ ਹੋਲੀ ਵੰਡਰ ਸਮਾਰਟ ਸਕੂਲ  ਦੇ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਨਾਲ ਜੋੜਨ ਦੇ ਮੰਤਵ ਨਾਲ   ਬਜ਼ੁਰਗ ਘਰ ਵਿਖੇ ਦੌਰਾ ਕਰਵਾਇਆ ਗਿਆ। ਇਸ ਮੌਕੇ ਤੇ ਵਿਦਿਆਰਥੀਆਂ ਨੇ ਜ਼ਿੰਦਗੀ ਦੇ ਮਿੱਠੇ ਕੌੜੇ ਤਜਰਬੇ ਲੈ ਚੁੱਕੇ ਬਜ਼ੁਰਗਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇਨ੍ਹਾਂ ਵਿਦਿਆਰਥੀਆਂ ਇਨ੍ਹਾਂ ਬਜ਼ੁਰਗਾਂ ਨਾਲ ਆਪਣੇ ਦਾਦਾ ਦਾਦੀ, ਨਾਨਾ ਨਾਨੀ ਬਾਰੇ  ਅਤੇ ਬਜ਼ੁਰਗਾਂ  ਦੇ ਦੁੱਖ ਸੁੱਖ ਸਾਂਝੇ ਕਰਦੇ ਹੋਏ ਬਜ਼ੁਰਗਾਂ ਦੀਆਂ ਮੁਸ਼ਕਲਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ । ਸਕੂਲ ਦੇ ਪਿੰਰਸੀਪਲ ਪ੍ਰੇਮਜੀਤ ਗਰੋਵਰ ਅਨੁਸਾਰ ਦੀ ਹੋਲੀ ਵੰਡਰ ਸਕੂਲ  ਦੇ ਵਿਦਿਆਰਥੀ  ਸਮੇਂ ਸਮੇਂ ਬਿਰਧ ਆਸ਼ਰਮ 'ਚ ਸ਼ਿਰਕਤ ਕਰਕੇ ਆਪਣੇ ਬੱਚਿਆਂ ਵੱਲੋਂ ਠੁਕਰਾਏ ਗਏ ਇਨ੍ਹਾਂ  ਬਿਰਧ ਬਜ਼ੁਰਗਾਂ ਨਾਲ ਆਪਣਾ ਸਮਾਂ ਬਤੀਤ ਕਰਦੇ ਹਨ ।ਸਕੂਲ ਦੇ  ਵਿਦਿਆਰਥੀਆਂ ਨੇ ਬਜ਼ੁਰਗਾਂ ਦੇ ਮਨੋਰੰਜਨ ਲਈ ਛੋਟੀ ਛੋਟੀਆਂ ਖੇਡਾਂ,ਗੀਤ ਅਤੇ ਡਾਂਸ ਆਦਿ ਪੇਸ਼ ਕੀਤੇ ਤਾਂ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਕੁੱਝ ਪਲ ਉਹ ਖ਼ੁਸ਼ੀਆਂ ਦੇ ਲਿਆ ਸਕਣ। ਇਸ ਦੇ ਨਾਲ ਹੀ ਸਕੂਲ ਦੇ ਸਟਾਫ਼ ਤੇ ਵਿਦਿਆਰਥੀਆਂ ਵੱਲੋਂ ਬਜ਼ੁਰਗਾਂ ਨੂੰ ਸੈਂਡਵਿਚ,ਜੂਸ ਅਤੇ ਫਲ ਆਦਿ ਪੇਸ਼ ਕੀਤੇ ਗਏ । 

ਸਾਰੇ ਬਜ਼ੁਰਗ ਇਸ ਪ੍ਰੋਗਰਾਮ ਕਾਫੀ ਖ਼ੁਸ਼ ਨਜ਼ਰ ਆਏ ਅਤੇ ਉਨ੍ਹਾਂ ਇਨ੍ਹਾਂ ਬੱਚਿਆਂ ਨੂੰ ਜੀ ਭਰ ਕੇ ਅਸੀਸਾਂ ਦਿੱਤੀਆਂ।ਇਸ ਮੌਕੇ ਤੇ ਸਕੂਲ ਦੇ ਡਾਇਰੈਕਟਰ ਅਸ਼ਵਿਨ ਅਰੋੜਾ  ਨੇ ਹਾਜਿਰ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਸਾਡੇ ਸਮਾਜ ਲਈ ਬਹੁਤ ਦੁੱਖ ਦੀ ਗੱਲ ਹੈ ਕਿ ਬੱਚੇ ਆਪਣੇ ਜਨਮ ਦਾਤਿਆਂ  ਨੂੰ ਭੁੱਲ ਜਾਂਦੇ ਹਨ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਆਪਣੇ ਬੱਚਿਆਂ ਨੂੰ ਵੱਡਾ ਕਰਨ ਅਤੇ ਉਨ੍ਹਾਂ ਨੂੰ ਸਮਾਜ ਵਿਚ ਪੜਾ ਲਿਖਾ ਕੇ ਸਮਾਜ ਵਿਚ ਸਿਰ ਉੱਚਾ ਕਰਨ ਦਾ ਦਰਜਾ ਦਿਤਾ ਹੁੰਦਾ ਹੈ। ਬਿਰਧ ਅਵਸਥਾ ਜਦ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਉਸ ਸਮੇਂ ਤੇ ਬੱਚੇ ਆਪਣੇ  ਮਾਪਿਆਂ ਨੂੰ ਬਿਰਧ ਆਸ਼ਰਮ ਵਿਚ ਭੇਜ ਦੇਣ ਤਾਂ ਉਨ੍ਹਾਂ ਮਾਪਿਆਂ  ਦੇ ਦਿਲਾ ਤੇ ਕੀ ਬੀਤੇਗੀ ।ਉਨ੍ਹਾਂ ਕਿਹਾ ਕਿ ਸਾਡੀ ਸੁਸਾਇਟੀ ਨੂੰ ਕਦੇ ਆਪਣੇ ਬਜ਼ੁਰਗਾਂ ਨੂੰ ਨਹੀਂ ਭੁੱਲਣਾ ਚਾਹੀਦਾ ਜਿਨ੍ਹਾਂ ਨੇ ਨਾ ਸਿਰਫ਼ ਅਗਲੀ ਪੀੜੀ ਨੂੰ ਜਨਮ ਦਿਤਾ ਬਲਕਿ ਸਮਾਜ ਨੂੰ ਨਵੀਆਂ ਲੀਹਾਂ ਤੇ ਤੋਰਨ ਲਈ ਵੀ ਅਹਿਮ ਯੋਗਦਾਨ ਪਾਇਆਂ ਹੁੰਦਾ ਹੈ । ਸਮੂਹ ਵਿਦਿਆਰਥੀਆਂ ਨੇ ਆਪਣੀ  ਇਸ ਬਿਰਧ ਆਸ਼ਰਮ ਵਿਚਲੀ ਫੇਰੀ ਨੂੰ ਜ਼ਿੰਦਗੀ ਭਰ ਦਾ ਕੌੜਾ ਤਜਰਬਾ ਦੱਸਿਆ ਅਤੇ ਇਸ ਦੇ ਨਾਲ ਹੀ ਇਨ੍ਹਾਂ ਵਿਦਿਆਰਥੀਆਂ ਨੇ ਆਪਣੇ ਮਾਪਿਆਂ ਅਤੇ ਬਜ਼ੁਰਗਾਂ ਦਾ ਸਦਾ ਸਤਿਕਾਰ ਕਰਨ ਦਾ ਪ੍ਰਣ ਲਿਆ ਅਤੇ ਆਪਣੇ ਬਜ਼ੁਰਗਾਂ ਦੀ ਸੇਵਾ ਕਰਨ ਦਾ ਫ਼ੈਸਲਾ ਲਿਆ ।