5 Dariya News

ਹੋਂਦ 'ਚ ਆਈ ਨਵੀਂ ਰਾਜਨੀਤਿਕ ਪਾਰਟੀ 'ਸਾਡੀ ਸੋਚ' ਨੇ ਪ੍ਰੋ.ਐਚ.ਐਸ.ਜਗਦੇਵ ਨੂੰ ਮੋਹਾਲੀ ਜਿਲ੍ਹੇ ਦਾ ਪ੍ਰਧਾਨ ਬਣਾਇਆ

5 Dariya News (ਤਿਲਕ ਝੰਝੇੜੀ)

ਐਸ.ਏ.ਐਸ. ਨਗਰ (ਮੁਹਾਲੀ) 01-Oct-2016

ਆਮ ਆਦਮੀ ਦੀ ਨਜਰ ਵਿੱਚ ਪੰਜਾਬ ਕਿਵੇਂ ਹੋਣਾ ਚਾਹੀਦਾ ਹੈ ਇਸਦੀ ਬੇਹਤਰੀ ਲਈ ਹੋਂਦ 'ਚ ਆਈ ਨਵੀਂ ਰਾਜਨੀਤਿਕ ਪਾਰਟੀ 'ਸਾਡੀ ਸੋਚ' ਨੇ ਪੰਜਾਬ ਵਿੱਚ ਵੱਖਰੇ ਤੌਰ 'ਤੇ ਅਪਣਾ ਵਜੂਦ ਕਾਇਮ ਕਰ ਲਿਆ ਹੈ। ਇਹ ਪਾਰਟੀ ਪਿਛਲੇ ਕਰੀਬ ਡੇਢ ਸਾਲ ਤੋਂ ਪੰਜਾਬ ਦੀ ਬੇਹਤਰੀ ਲਈ ਕੰਮ ਕਰ ਰਹੀ ਹੈ, ਅੱਜ ਮੋਹਾਲੀ ਪ੍ਰੈਸ ਕਲੱਬ ਵਿੰਚ ਇਕ ਪ੍ਰੈਸ ਕਾਨਫਰੰਸ ਦੌਰਾਨ ਸਾਡੀ ਸੋਚ ਪਾਰਟੀ ਦੇ ਪੰਜਾਬ ਪ੍ਰੇਜੀਡੈਂਟ ਅਮਰੀਕ ਸਿੰਘ ਨੇ ਅਪਣੇ ਸਾਥਿਆਂ ਸਮੇਤ ਪ੍ਰੋ.ਐਚ.ਐਸ.ਜਗਦੇਵ ਨੂੰ ਮੋਹਾਲੀ ਜਿਲ੍ਹੇ ਦਾ ਪ੍ਰਧਾਨ ਬਣਾਇਆ। ਇਸ ਮੌਕੇ ਪਾਰਟੀ ਦੇ ਹੋਰ ਅਹੁਦੇਦਾਰ ਵਾਈਸ ਪ੍ਰੈਜੀਡੈਂਟ ਪ੍ਰੇਮ ਗਰਗ, ਜਨਰਲ ਸੱਕਤਰ ਪ੍ਰੋ. ਜੇ.ਪੀ. ਸ਼ਰਮਾ ਅਤੇ ਟ੍ਰੈਜਰਰ ਰੁਪਿੰਦਰ ਸਿੰਘ ਵਿਰਕ ਵੀ ਮੌਜੂਦ ਸਨ। ਇਸ ਅਵਸਰ 'ਤੇ ਸਾਡੀ ਸੋਚ ਪਾਰਟੀ ਦੇ ਮੋਹਾਲੀ ਤੋਂ ਨਵੇਂ ਬਣੇ ਪ੍ਰਧਾਨ ਪ੍ਰੋ. ਐਚ.ਐਸ.ਜਗਦੇਵ ਨੇ ਦੱਸਿਆ ਕਿ ਇਹ ਪਾਰਟੀ ਆਮ ਆਦਮੀ ਦੀ ਪੰਜਾਬ ਦੇ ਬਾਰੇ ਸੋਚ 'ਤੇ ਆਧਾਰਿਤ ਹੈ। ਉਨ੍ਹਾਂ ਦੱਸਿਆ ਕਿ ਇਸ ਪਾਰਟੀ ਨੂੰ ਬਣਾਉਣ ਦਾ ਮਕਸਦ ਆਮ ਲੋਕਾਂ ਦੀ ਸੋਚ ਨੂੰ ਸਾਮਣੇ ਲਿਆਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਦੀ ਆਵਾਜ ਕੀ ਹੈ ਇਸ ਨੂੰ ਪਛਾਣ ਕੇ ਉਸਦੇ ਅਨੁਸਾਰ ਪੰਜਾਬ ਦੀ ਬੇਹਤਰੀ ਲਈ ਕੰਮ ਕਰਨਾ ਹੀ ਪਾਰਟੀ ਦਾ ਮਕਸਦ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਆਮ ਲੋਕਾਂ ਦੀ ਮੁਸ਼ਕਲਾਂ ਨੂੰ ਵੇਖਦੇ ਹੋਏ ਉਨ੍ਹਾਂ ਵਿੱਚ ਰਹਿ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰੇਗੀ। ਇਸ ਮੌਕੇ ਬੋਲਦੇ ਹੋਏ ਸਾਡੀ ਸੋਚ ਪਾਰਟੀ ਦੇ ਪੰਜਾਬ ਪ੍ਰੇਜੀਡੈਂਂਟ ਅਮਰੀਕ ਸਿੰਘ ਨੇ ਐਲਾਨ ਕਿੱਤਾ ਕਿ ਉਨ੍ਹਾਂ ਦੀ ਪਾਰਟੀ 2017 ਵਿੱਚ ਹੋਣ ਵਾਲੀ ਚੋਣਾਂ ਦੌਰਾਨ 117 ਸੀਟਾਂ ਤੋਂ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਬਿਨਾ ਕਿਸੇ ਸਰਕਾਰੀ ਮਦਦ ਤੋਂ ਆਪਣੇ ਫੰਡਾਂ ਰਾਹੀਂ ਪਾਰਟੀ ਨੂੰ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸੋਚ ਪਾਰਟੀ ਨੇ ਆਮ ਲੋਕਾਂ ਦੇ ਚੇਹਰੇ 'ਤੇ ਖੁਸ਼ੀਆਂ ਵੇਖਣਿਆਂ ਹਨ। ਉਨ੍ਹਾਂ ਕਿਹਾ ਕਿ ਸਾਡੀ ਸੋਚ ਮਤਲਬ ਸਾਰਿਆਂ ਦੀ ਸੋਚ ਪੰਜਾਬ ਦੀ ਸੋਚ ਨੂੰ ਇੱਕ ਕਰਕੇ ਅਪਣੀ ਸੋਚ ਦੇ ਨਾਲ ਸਾਂਝੀ ਸੋਚ ਬਣਾਉਣਾ ਹੈ। ।

ਪ੍ਰੋ.ਜਗਦੇਵ ਨੇ ਦੱਸਿਆ ਕਿ ਜੋ ਮੁੱਦੇ ਦੁਜੀਆਂ ਰਾਜਨੀਤਿਕ ਪਾਰਟੀਆਂ ਦੱਸ ਰਹੀਆਂ ਹਨ ਪਰ ਉਨ੍ਹਾਂ ਨੂੰ ਪ੍ਰੈਕਟੀਕਲ ਨਹੀਂ ਕਰਦੀਆਂ ਅਤੇ ਗੱਲਾ ਨਾਲ ਹੀ ਸਾਰ ਰਹੀਆਂ ਹਨ ਉਨ੍ਹਾਂ ਦੀ ਪਾਰਟੀ ਕੋਸ਼ਿਸ਼ ਕਰੇਗੀ ਕਿ ਉਨ੍ਹਾਂ ਲੋਕਾਂ ਨਾਲ ਮਿਲਕੇ ਉਨ੍ਹਾਂ ਦੀ ਸਮੱਸਿਆ ਨੂੰ ਪਹਿਲ ਦੇ ਤੌਰ 'ਤੇ ਹਲ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਯੂਥ ਭਟਕ ਗਿਆ ਹੈ ਅਤੇ ਨੌਂਜਵਾਨ ਪੀੜੀ ਨਸ਼ੇ ਵੱਲ ਭੱਜ ਰਹੀ ਹੈ ਜਿਨ੍ਹਾਂ ਦੀ ਸੋਚ ਨੂੰ ਬਦਲ ਕੇ ਉਨ੍ਹਾਂ ਨੂੰ ਸਹੀ ਰਾਹ 'ਤੇ ਲਿਆਣਾ ਹੀ ਉਨ੍ਹਾਂ ਦਾ ਪਹਿਲਾ ਅਜੇਂਡਾ ਹੈ। ਉਨ੍ਹਾਂ ਕਿਹਾ ਕਿ ਪਿੱਛੜੇ ਵਰਗ ਦਾ ਫਾਇਦਾ ਕਰਾਉਣਾ, ਯੂਥ ਦਾ ਫਾਇਦਾ ਕਰਾਉਣਾ, ਕਿਸਾਨਾਂ ਦੀਆਂ ਮੁਸ਼ਕਿਲਾਂ ਹਲ ਕਰਨੀਆਂ ਅਤੇ ਪੰਜਾਬ ਦੀ ਇੰਡਸਟਰੀ ਨੂੰ ਉੱਪਰ ਲਿਆਉਣਾ ਹੀ ਉਨ੍ਹਾਂ ਦੀ ਪਾਰਟੀ ਦਾ ਮੁੱਖ ਮਕਦਸ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਵਿੱਚ ਜਿਲ੍ਹੇ ਵਾਇਜ ਜੋਨ ਬਣਾ ਕੇ ਕੰਮ ਕਰੇਗੀ ਤਾਂਜੋ ਲੋਕ ਉਨ੍ਹਾਂ ਕੋਲ ਆਪਣੀਆ ਸਮੱਸਿਆ ਲੈਕੇ ਆਉਣ 'ਤੇ ਉਨ੍ਹਾਂ ਦੀ ਪਾਰਟੀ ਉਸ 'ਤੇ ਕੰਮ ਕਰੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੋ ਯੂਥ ਡ੍ਰਗਸ ਦੇ ਕਾਰਨ ਭਟਕ ਗਿਆ ਹੈ ਉਨ੍ਹਾਂ ਨੂੰ ਸੁਧਾਰ ਕੇ ਖੇਡਾਂ ਵੱਲ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਨੂੰ ਪੂਰੀ ਫੈਸਲਿਟੀ ਦੇਣਾ ਪਾਰਟੀ ਦਾ ਅਹਿਮ ਕੰਮ ਰਹੇਗਾ।