ਐਸ.ਓ.ਆਈ ਦੇ ਨਵੇਂ ਅਹੁਦੇਦਾਰ ਨਾਮਜ਼ਦ
5 Dariya News
ਐਸ.ਏ.ਐਸ. ਨਗਰ (ਮੁਹਾਲੀ) 29-Sep-2016
ਸ਼੍ਰੋਮਣੀ ਦਲ ਜਿਲਾ ਮੁਹਾਲੀ (ਸ਼ਹਿਰੀ) ਦੇ ਦਫਤਰ ਵਿਖੇ ਅੱਜ ਇਕ ਸਮਾਗਮ ਆਯੋਜਿਤ ਕੀਤਾ ਗਿਆ| ਜਿਸ ਵਿੱਚ ਐਸ.T.ਆਈ. ਮਾਲਵਾ ਜੋਨ-2 ਦੇ ਪ੍ਰਧਾਨ ਸ੍ਰ. ਸਰਬਜੀਤ ਸਿੰਘ ਝਿੰਜਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ| ਇਸ ਮੌਕੇ ਸ੍ਰ. ਸਰਬਜੀਤ ਸਿੰਘ ਝਿੰਜਰ ਵੱਲੋਂ ਸ੍ਰ. ਹਰਪ੍ਰੀਤ ਸਿੰਘ ਤੂਰ ਨੂੰ ਮਾਲਵਾ ਜੋਨ-2 ਦਾ ਸੀਨੀ.ਮੀਤ ਪ੍ਰਧਾਨ, ਕਰਮਜੀਤ ਸਿੰਘ ਬੈਦਵਾਨ ਜਨਰਲ ਸਕੱਤਰ ਮਾਲਵਾ ਜੋਨ-2, ਸਿਕੰਦਰ ਸਿੰਘ ਬਾਜਵਾ ਜਨਰਲ ਸਕੱਤਰ ਮਾਲਵਾ ਜੋਨ-2 ਅਤੇ ਨਰਿੰਦਰ ਸਿੰਘ ਨੱਡ ਮੀਤ ਪ੍ਰਧਾਨ ਮਾਲਵਾ ਜੋਨ-2 ਨਿਯੁਕਤ ਕੀਤਾ| ਇਸ ਸਮੇਂ ਝਿੰਜਰ ਵੱਲੋਂ ਇਹਨਾਂ ਨੂੰ ਤਨਦੇਹੀ ਨਾਲ ਕੰਮ ਕਰਨ ਦੀ ਹਦਾਇਤ ਕੀਤੀ ਅਤੇ ਵਿਦਿਆਰਥੀਆਂ ਦੇ ਹਿੱਤਾ ਲਈ ਸਰਕਾਰ ਵੱਲੋਂ ਚੁੱਕੇ ਕਦਮਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਲਈ ਕਿਹਾ|ਇਸ ਮੌਕੇ ਸ੍ਰ ਪਰਮਜੀਤ ਸਿੰਘ ਕਾਹਲੋਂ ਨੇ ਨਵੇਂ ਨਿਯੁਕਤ ਹੋਏ ਆਗੂਆ ਨੂ ੰਵਧਾਈ ਦਿੱਤੀ ਅਤੇ ਹਰ ਤਰ੍ਹਾਂ ਦੀ ਹਮਾਇਤ ਦੇਣ ਦਾ ਵਿਸ਼ਵਾਸ ਦੁਆਇਆ| ਇਸ ਮੌਕੇ ਉਹਨਾਂ ਐਸ.T.ਆਈ ਆਗੂਆਂ ਨੂੰ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਕਿਹਾ| ਇਸ ਮੌਕੇ ਤੇਜਿੰਦਰ ਸਿੰਘ ਸ਼ੇਰਗਿੱਲ, ਨਸੀਬ ਸਿੰਘ ਸੰਧੂ, ਸੁਖਵਿੰਦਰ ਸਿੰਘ ਸੋਮਲ ਜਨਰਲ ਸਕੱਤਰ ਮਾਲਵਾ-2, ਗਗਨਪ੍ਰੀਤ ਸਿੰਘ ਬੈਸ, ਇੰਦਰਜੀਤ ਸਿੰਘ ਸਰਪੰਚ, ਰਵਿੰਦਰ ਸਿੰਘ ਸ਼ਾਮਪੁਰ, ਚਰਨਦੀਪ ਸਿੰਘ ਬੈਦਵਾਨ, ਹਰਿੰਦਰ ਸਿੰਘ ਖਹਿਰਾਂ ਪੰਜਾਬ ਸਿੰਘ ਕੰਗ, ਸੰਦੀਪ ਸਿੰਘ, ਸਮਰ ਸ਼ਰਮਾ, ਭੁਪਿੰਦਰ ਸਿੰਘ, ਦਿਲਪ੍ਰੀਤ ਸਿੰਘ, ਗੁਰਸੇਵਕ ਸਿੰਘ, ਕਮਲਜੀਤ ਸਿੰਘ ਬੈਦਵਾਨ, ਅਮਨਦੀਪ ਸਿੰਘ, ਨਵਜੀਤ ਸਿੰਘ ਬੈਦਵਾਨ, ਹਰਪ੍ਰੀਤ ਸਿੰਘ ਮੁਹਾਲੀ, ਹਰਮਨਜੀਤ ਸਿੰਘ ਸੰਧੂ, ਕੁਲਵਿੰਦਰ ਸਿੰਘ ਬੈਦਵਾਨ ਲਾਲੀ ਗੀਗੇਮਾਜਰਾ, ਗੁਰਮੁੱਖ ਸਿੰਘ ਸ਼ਾਮਪੁਰ ਆਦਿ ਹਾਜਿਰ ਸਨ