5 Dariya News

ਓਕਰੇਜ਼ ਇੰਟਰਨੈਸ਼ਨਲ ਸਕੂਲ ਨੂੰ ਇੰਟਰਨੈਸ਼ਨਲ ਡੇ ਸਕੂਲ ਵਜੋਂ ਉੱਤਰੀ ਭਾਰਤ ਦੇ ਬਿਹਤਰੀਨ ਸਕੂਲ ਦਾ ਮਿਲਿਆ ਐਵਾਰਡ

ਐਜੂਕੇਸ਼ਨ ਵਰਲਡ ਵੱਲੋਂ ਅੰਤਰਰਾਸ਼ਟਰੀ ਸਿੱਖਿਆਂ ਦੇ ਮਾਪਦੰਡਾਂ ਅਨੁਸਾਰ ਚੁਣਿਆਂ

5 Dariya News

ਐਸ.ਏ.ਐਸ. ਨਗਰ (ਮੁਹਾਲੀ) 29-Sep-2016

ਓਕਰੇਜ਼ ਇੰਟਰਨੈਸ਼ਨਲ ਸਕੂਲ ਨੂੰ ਉੱਤਰੀ ਖ਼ਿੱਤੇ ਦੇ ਬਿਹਤਰੀਨ ਸਕੂਲ ਵੱਲੋਂ ਟਾਪ ਰੈਕਿੰਗ ਵਿਚ ਪਹਿਲੀ ਪੁਜ਼ੀਸ਼ਨ ਮਿਲੀ ਹੈ। ਜ਼ਿਕਰੇਖਾਸ ਹੈ ਕਿ ਓਕਰੇਜ਼ ਇੰਟਰਨੈਸ਼ਨਲ ਸਕੂਲ ਏਸ਼ੀਆ ਦੇ ਦੂਜੀ ਸਭ ਤੋਂ ਵੱਡੀ ਸਕੂਲ ਸੈਕਟਰ ਦੀ ਚੇਨ ਵਜੋਂ ਉੱਨਤ ਹੈ। ਸਿੱਖਿਆਂ ਖੇਤਰ ਵਿਚ ਸਿੱਖਿਆਂ, ਖੇਡਾਂ, ਬੁਨਿਆਦੀ ਢਾਂਚਾ ਅਤੇ ਅੰਤਰ ਰਾਸ਼ਟਰੀ ਮਾਪਦੰਡਾਂ ਅਨੁਸਾਰ ਸਿੱਖਿਆਂ ਪ੍ਰਦਾਨ ਕਰਾਉਣ ਵਾਲੇ ਦੇਸ਼ ਭਰ ਦੇ ਸਕੂਲਾਂ ਵਿਚ ਐਜੂਕੇਸ਼ਨ ਵਰਲਡ ਨਾਮਕ ਸੰਸਥਾ ਵੱਲੋਂ ਸਰਵੇ ਕਰਵਾਇਆਂ ਗਿਆ। ਜਿਸ ਵਿਚ ਸਭ ਮਾਪਦੰਡਾਂ ਨੂੰ ਪੂਰਾ ਕਰਨ ਤੇ ਗੁਰੂ ਗ੍ਰਾਮ ਵਿਚ ਰੱਖੇ ਗਏ ਇਕ ਸਮਾਗਮ ਵਿਚ ਐਵਾਰਡ ਰੈਕਿੰਗ ਸੈਰਾਮਨੀ ਦੌਰਾਨ ਓਕਰੇਜ਼ ਇੰਟਰਨੈਸ਼ਨਲ ਸਕੂਲ ਨੂੰ ਇਸ ਵਕਾਰੀ ਐਵਾਰਡ ਨਾਲ ਸਨਮਾਨਿਆ ਗਿਆ।ਇਸ ਉਪਲਬਧੀ ਲਈ ਓਕਰੇਜ਼ ਇੰਟਰਨੈਸ਼ਨਲ ਸਕੂਲ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦੇ ਹੋਏ ਸਕੂਲ ਦੇ ਡਾਇਰੈਕਟਰ ਅਭਿਸ਼ੇਕ ਸ਼ਰਮਾ ਨੇ ਦੱਸਿਆਂ ਕਿ ਓਕਰੇਜ਼ ਸਕੂਲ ਵਿਸ਼ਵ ਪੱਧਰ ਦੇ 100 ਦੇਸ਼ਾਂ ਵਿਚ ਚੱਲਣ ਵਾਲੇ ਆਈ ਬੀ ਪਾਠਕ੍ਰਮ ਅਨੁਸਾਰ ਸਿੱਖਿਆਂ ਮੁਹਾਇਆਂ ਕਰਵਾਉਂਦਾ ਹੈ। ਇਸ ਲਈ ਸਥਾਪਨਾ ਦੇ ਪਹਿਲੇ ਦਿਨ ਤੋਂ ਹੀ ਓਕਰੇਜ਼ ਸਕੂਲ ਦਾ ਸਿੱਖਿਅਕ ਅਤੇ ਢਾਂਚਾ ਅੰਤਰ ਰਾਸ਼ਟਰੀ ਮਾਪਦੰਡਾਂ ਅਨੁਸਾਰ ਤਿਆਰ ਕੀਤਾ ਗਿਆ। ਜਿਸ ਕਾਰਨ ਓਕਰੇਜ਼ ਸਕੂਲ ਦਾ ਉੱਤਰੀ ਖ਼ਿੱਤੇ ਦੇ ਬਿਹਤਰੀਨ ਸਕੂਲ ਵਜੋਂ ਚੁਣਿਆਂ ਜਾਣਾ ਲਾਜ਼ਮੀ ਬਣਦਾ ਹੈ। ਇਸ ਮੌਕੇ ਤੇ ਸਕੂਲ ਕੈਂਪਸ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਦਰਮਿਆਨ ਇਸ ਖ਼ੁਸ਼ੀ ਵਿਚ ਮਿਠਾਈ ਵੀ ਵੰਡੀ ਗਈ।