5 Dariya News

ਪੰਜਾਬ ਸਰਕਾਰ ਵਲੋ' ਪਹਿਲੀ ਅਕਤੂਬਰ ਤੋ' ਝੋਨੇ ਦੀ ਖਰੀਦ ਲਈ ਸਾਰੇ ਪ੍ਰਬੰਧ ਮੁਕੰਮਲ

160 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕਰਨ ਟੀਚਾ--ਅਦੇਸ਼ ਪ੍ਰਤਾਪ ਸਿੰਘ ਕੈਰੋ

5 Dariya News

ਚੰਡੀਗੜ੍ਹ 29-Sep-2016

ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਅਦੇਸ਼ ਪ੍ਰਤਾਪ ਸਿੰਘ ਕੈਰੋ ਨੇ ਰਾਜ ਦੀਆਂ ਸਾਰੀਆਂ ਖਰੀਦ ਏਜੰਸੀਆਂ ਦੇ ਮੁੱਖੀਆਂ ਵਿਸ਼ੇਸ ਕਰਕੇ ਪੰਜਾਬ ਖੇਤਰ ਭਾਰਤੀ ਖੁਰਾਕ ਨਿਗਮ ਦੇ ਜਨਰਲ ਮੈਨੇਜਰ ਨੂੰ ਪਹਿਲੀ ਅਕਤੂਬਰ ਤੋ' ਰਾਜ ਵਿੱਚ ਝੋਨੇ ਦੀ ਸ਼ੁਰੂ ਹੋਣ ਜਾ ਰਹੀ ਖਰੀਦ ਪ੍ਰਬੰਧਾਂ ਦੀ ਖੁੱਦ ਨਿਗਰਾਨੀ ਕਰਨ ਅਤੋ ਸਾਰੀਆਂ ਏਜੰਸੀਆਂ ਅਲਾਟ ਕੀਤੇ ਝੋਨੇ ਦੀ ਖਰੀਦ ਦੀ ਤੇਜੀ ਨਾਲ ਚੁਕਾਈ ਨੂੰ ਵੀ ਯਕੀਨੀ ਬਣਾਉਣ ਲਈ ਆਖਿਆ। ਇਸ ਸਾਲ 160 ਲੱਖ ਮੀਟ੍ਰਿਕ ਟਨ ਝੋਨਾ ਖਰੀਦਾ ਦਾ ਟੀਚਾ ਮਿਥਿਆ ਗਿਆ ਹੈ। ਰਾਜ ਭਰ ਵਿੱਚ 1830 ਖਰੀਦ ਕੇ'ਦਰ ਬਣਾਏ ਗਏ ਹਨ ਇਨਾਂ ਸਾਰੇ ਕੇ'ਦਰਾਂ ਵਿਚੋ' ਪਨਗ੍ਰੇਨ 24 ਫੀਸਦੀ, ਪਨਸਪ 23 ਫੀਸਦੀ, ਮਾਰਕਫੈਡ 23 ਫੀਸਦੀ, ਐਗਰੋ 10 ਫੀਸਦੀ, ਭਾਰਤੀ ਖੁਰਾਕ ਨਿਗਮ 12 ਫੀਸਦੀ, ਪੰਜਾਬ ਰਾਜ ਗੁਦਾਮ ਨਿਗਮ 08 ਫੀਸਦੀ ਝੋਨੇ ਦੀ ਖਰੀਦ ਕਰਨਗੀਆਂ।ਰਾਜ ਵਿੱਚ 2016-17 ਸਾਉਣੀ ਲਈ ਝੋਲੇ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜਾ ਲੈ'ਦਿਆਂ ਸ੍ਰੀ ਕੈਰੋ' ਕਿਹਾ ਕਿ ਝੋਨੇ ਦੀ ਨਿਰਵਿਘਨ ਅਤੇ ਤੇਜੀ ਨਾਲ ਖਰੀਦ ਕਰਨ ਨੂੰ ਯਕੀਨੀ ਬਣਾਉਣ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ ਤਾਂ  ਜੋ ਕਿਸਾਨਾਂ ਨੂੰ ਆਪਣੇ ਉਤਪਾਦ ਦੀ ਸਮੇ' ਸਿਰ ਅਦਾਇਗੀ ਮਿਲ ਸਕੇ।  ਉਨਾਂ ਸਪੱਸ਼ਟ ਕੀਤਾ ਕਿ ਰਾਜ ਦੇ ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੇ ਉਤਪਾਦ ਵੇਚਣ ਲੱਗਿਆਂ ਕਿਸੇ ਕਿਸਮ ਦੀ ਅਸੁਵਿੱਧਾ ਨਾ ਹੋਵੇ।  

ਉਨਾਂ ਇਹ ਵੀ ਕਿਹਾ ਕਿ ਮੰਡੀਆਂ ਵਿਚੋ' ਝੋਨੇ ਦੀ ਖਰੀਦ ਅਤੇ ਨਿਰਵਿਘਨ ਚੁਕਾਈ ਲਈ ਸਬੰਧਤ ਅਧਿਕਾਰੀ ਮੰਡੀਆਂ ਦੇ ਦੌਰੇ ਕਰਨ। ਉਨਾਂ ਕਿਹਾ ਕਿ ਖੇਤਰੀ ਸਟਾਫ ਗਜਟਿਡ ਛੁੱਟੀਆਂ ਵਾਲੇ ਦਿਨ ਅਤੇ  ਸਨੀਵਾਰ ਅਤੇ ਐਤਵਾਰ ਨੂੰ ਦਿਨ ਰਾਤ ਝੋਨੇ ਦੀ ਖਰੀਦ ਕਰੇਗਾ। ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਝੋਨੇ ਦੀ ਖਰੀਦ ਲਈ ਭਰਾਈ ਬੈਗਾਂ ਦੀ ਲੋੜੀ'ਦੀ ਜ਼ਰੂਰਤ ਨੂੰ ਯਕੀਨੀ ਬਣਾ ਲਿਆ ਜਾਵੇ।ਮੰਤਰੀ ਨੇ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਮੰਡੀਆਂ ਵਿੱਚ ਅਨਾਜ ਦੇ ਰੱਖ ਰਖਾਅ ਅਤੇ ਢੁਕਵੀ' ਸੈਨੀਟੇਸ਼ਨ ਸਹੂਲਤਾਂ ਨੂੰ ਯਕੀਨੀ ਬਣਾ ਲਿਆ ਜਾਵੇ। ਭਾਰਤ ਸਰਕਾਰ ਨੇ ਝੋਨੇ ਦਾ ਘੱਟ’ ਘੱਟ ਸਮਰਥਨ ਮੁੱਲ 1510 ਰੁਪਏ ਪ੍ਰਤੀ ਕੁਇੰਟਨ 'ਏ' ਗ੍ਰੇਡ ਲਈ ਤਹਿ ਕੀਤਾ ਹੈ ਜਦਕਿ ਆਮ ਝੋਨੇ ਦਾ ਘੱਟੋ ਘੱਟ ਸਮਰਥ ਮੁੱਲ 1470 ਰੁਪਏ ਤਹਿ ਕੀਤਾ ਹੈ।ਵਿੱਤ ਵਿਭਾਗ ਵਲੋ' ਕੈਸ਼ ਕ੍ਰੈਡਿਟ ਲਿਮਿਟਡ ਸਬੰਧੀ ਤਜਵੀਜ ਰਾਜ ਏਜੰਸੀਆਂ ਵਲੋ' ਖਰੀਦੇ ਜਾਣ ਵਾਲੇ 132 ਲੱਖ ਮੀਟ੍ਰਿਕ ਟਨ ਝੋਨੇ  ਲਈ 26089.80 ਕਰੋੜ ਰੁਪਏ ਦੀ ਸੀ.ਸੀ.ਐਲ ਲਿਮਿਟ ਪ੍ਰਾਪਤ ਕਰਨ ਵਾਸਤੇ ਭਾਰਤੀ ਰਿਜਰਵ ਬੈ'ਕ ਨੂੰ  ਭੇਜੀ ਗਈ ਹੈ। ਭਾਰਤੀ ਖੁਰਾਕ ਨਿਗਮ ਵਲੋ' ਝੋਨੇ ਦੀ ਖਰੀਦ ਲਈ ਫੰਡਾਂ ਦੇ ਪ੍ਰਬੰਧ ਆਪਣੇ ਪੱਧਰ ਤੇ ਕਰੇਗੀ।  ਸ੍ਰੀ ਕੈਰੋ' ਨੇ ਰਾਜ ਦੇ ਕਿਸਾਨਾਂ ਨੂੰ ਮੰਡੀਆਂ ਵਿੱਚ ਸੁੱਕਾ ਅਤੇ ਸਾਫ ਸੁਥਰਾ ਝੋਨਾ ਲਿਆ ਦੀ ਅਪੀਲ ਕੀਤੀ ਅਤੇ ਉਨਾਂ ਜਿਲਾ ਪ੍ਰਸ਼ਾਸਨ ਨੂੰ ਵੀ ਰਾਤ ਵੇਲੇ ਝੋਨੇ ਦੀ ਕਟਾਈ ਨੂੰ ਰੋਕਣ ਲਈ ਆਖਿਆ ਕਿਉ'ਜੋ ਰਾਤ ਵੇਲੇ ਵਾਤਾਵਰਣ ਵਿੱਚ ਨਮੀ ਜਿਆਦਾ ਹੁੰਦੀ ਹੈ।