5 Dariya News

ਪਸ਼ੂ ਪਾਲਣ ਵਿਭਾਗ ਵਿਭਿੰਨ ਸੂਚਨਾਵਾਂ ਦੇਣ ਲਈ ਜਲਦ ਮੋਬਾਇਲ ਐਪ ਸ਼ੁਰੂ ਕਰੇਗਾ

16 ਅਕਤੂਬਰ,2016 ਤੋਂ 15 ਨਵੰਬਰ,2016 ਦੋਰਾਨ ਹੋਣਗੇ ਜਿਲ੍ਹਾ ਪੱਧਰੀ ਪਸ਼ੂ ਧੰਨ ਮੁਕਾਬਲੇ, ਪਸ਼ੂ ਹਸਪਤਾਲਾਂ ਵਿੱਚ ਦਵਾਈਆਂ ਦੀ ਨਿਰੰਤਰ ਸਪਲਾਈ ਕਰਨ ਦੇ ਸਖਤ ਆਦੇਸ਼ ਦਿੱਤੇ

5 Dariya News

ਚੰਡੀਗੜ 26-Sep-2016

ਅੱਜ ਇਥੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ  ਗੁਲਜ਼ਾਰ ਸਿੰਘ ਰਣੀਕੇ ਦੀ ਅਗਵਾਈ ਅਧੀਨ ਪਸ਼ੂ ਪਾਲਣ ਵਿਭਾਗ ਦੀ  ਉੱਚ ਪੱਧਰੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸੂਬੇ ਦੇ ਪਸ਼ੂ ਪਾਲਕਾਂ ਤੱਕ ਅਹਿਮ ਸੂਚਨਾਵਾਂ ਪਹੁੰਚਾਉਣ ਲਈ ਅਤੇ ਜਾਗ੍ਰਤੀ ਲਿਆਉਣ ਦੇ ਮੰਤਵ ਨਾਲ  ਵਿਭਾਗ ਵਲੋਂ ਜਲਦ ਇਕ ਮੋਬਾਇਲ ਐਪ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ  ਜਿਸ ਨਾਲ ਪਸ਼ੂ ਪਾਲਣ ਵਿਭਾਗ ਦੀਆਂ ਵੱਖ-ਵੱਖ ਸੇਵਾਵਾਂ ਨੂੰ ਲਾਭਪਾਤਰੀਆਂ ਤੱਕ ਅਸਾਨੀ ਨਾਲ ਪਹੁੰਚਾਇਆ ਜਾ ਸਕੇਗਾ ਅਤੇ ਅਹਿਮ ਜਾਣਕਾਰੀ ਵੀ ਦਿੱਤੀ ਜਾਵੇਗੀ।ਇਸ ਮੀਟਿੰਗ ਵਿਚ ਸ. ਰਣੀਕੇ ਨੇ ਉੱਚ ਅਫਸਰਾਂ ਨੂੰ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਪਸ਼ੂ ਹਸਪਤਾਲਾਂ ਵਿੱਚ ਦਵਾਈਆਂ ਦੀ ਸਪਲਾਈ ਬਿਨਾਂ ਦੇਰੀ ਨਾਲ ਨਿਰੰਤਰ ਕੀਤੀ ਜਾਵੇ ਤਾਂ ਜੋ ਪਸ਼ੂਆਂ ਦਾ ਇਲਾਜ ਸਮੇਂ ਅਨੁਸਾਰ ਕੀਤੇ ਜਾ ਸਕੇ ਅਤੇ ਨਾ ਹੀ ਪਸ਼ੂ ਪਾਲਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ। ਉਨਾ ਕਿਹਾ ਕਿ ਸੂਬੇ ਵਿੱਚ ਵੱਡੀ ਗਿਣਤੀ 'ਤੇ ਪਸ਼ੂ ਪਾਲਕ ਪਸ਼ੂ ਹਸਪਤਾਲਾਂ ਵਿਚੋਂ ਮੁੱਹਈਆ ਹੋਣ ਵਾਲੀ ਦਵਾਈਆਂ ਤੇ ਹੀ ਨਿਰਭਰ ਹਨ ਅਤੇ ਨਿਰੰਤਰ  ਸਪਲਾਈ ਨਾਲ ਪਸ਼ੂ ਪਾਲਕਾਂ ਦੇ ਹੋਣ ਵਾਲੇ ਮਾਲੀ ਨੁਕਸਾਨ ਨੂੰ ਅਸਾਨੀ ਨਾਲ ਰੋਕਿਆ ਜਾ ਸਕਦਾ ਹੈ।

ਉਨਾਂ  ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਗੈਰ-ਜਿੰਮੇਵਾਰ ਰੱਵਈਆ ਰੱਖਣ ਵਾਲੇ ਅਧਿਕਾਰੀਆਂ ਵਿਰੁੱਧ ਵਿਭਾਗੀ ਕਾਰਵਾਈ ਕਰਨ ਦੇ ਵੀ ਆਦੇਸ਼ ਦਿੱਤੇ। ਮੀਟਿੰਗ ਵਿੱਚ ਸ. ਰਣੀਕੇ ਨੇ ਜਿਲਾ ਪੱਧਰ ਤੇ ਚਲਣ ਵਾਲੀਆਂ ਮੋਬਾਇਲ ਵੈਨਾਂ ਜੋ ਵਿਸ਼ੇਸ਼ ਤੋਰ 'ਤੇ  ਪਿੰਡਾ ਵਿੱਚ ਪਸ਼ੂਆਂ ਨੂੰ ਮਿਆਰੀ ਇਲਾਜ ਸੇਵਾਵਾਂ ਮੁੱਹਈਆ ਕਰਵਾਉਣ ਲਈ ਚਲਾਈ ਜਾਂਦੀਆ ਹਨ ਸਬੰਧੀ ਆਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਇਹਨਾਂ ਮੋਬਾਇਲ ਵੈਨਾਂ ਦੁਆਰਾ ਪਿੰਡਾਂ ਅਤੇ ਦੂਰ ਦਰਾਜ ਦੇ ਇਲਾਕਿਆਂ ਵਿੱਚ ਪਸ਼ੂ ਪਾਲਕਾਂ ਨੂੰ ਵਿਭਾਗੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ।ਪਿੰਡਾਂ ਦੇ  ਇਲਾਕਿਆਂ ਵਿੱਚ ਅਹਿਮ ਰੋਲ ਅਦਾ ਕਰਨ ਵਾਲੀਆਂ ਮੋਬਾਇਲ ਵੈਨਾਂ ਦਾ ਪ੍ਰਚਾਰ ਰੇਡਿਓ ਦੁਆਰਾ  ਵੀ ਕੀਤਾ ਜਾਵੇ ਤਾਂ ਜੋ ਪਸ਼ੂ ਪਾਲਕਾਂ ਨੂੰ ਸਮੇਂ ਅਨੁਸਾਰ ਮੋਬਾਇਲ ਵੈਨਾਂ ਸਬੰਧੀ ਜਾਣਕਾਰੀ ਮਿਲ ਸਕੇ  ਮੀਟਿੰਗ ਿਵੱਚ ਜਿਲਾ ਪੱਧਰ ਤੇ ਹੋਣ ਵਾਲੇ ਪਸ਼ੂ ਧੰਨ ਮੁਕਾਬਲਿਆਂ ਦੇ ਆਯੋਜਨ ਲਈ 16 ਨਵੰਬਰ,2016 ਤੋਂ 15 ਨਵੰਬਰ,2016 ਦਾ ਸਮਾ ਨਿਰਧਾਰਿਤ ਕੀਤਾ ਗਿਆ।ਇਸ ਮੀਟਿੰਗ ਵਿੱਚ ਵਧੀਕ ਮੁੱਖ ਸੱਕਤਰ ਮਨਦੀਪ ਸਿੰਘ ਸੰਧੂ, ਡਾਇਰੈਕਟਰ ਪਸ਼ੂ ਪਾਲਣ  ਐਚ.ਐਸ. ਸੰਧਾ,ਡਾਇਰੈਕਟਰ ਡੇਅਰੀ ਫਾਰਮਿੰਗ ਸ.ਇੰਦਰਜੀਤ ਸਿੰਘ,ਡਾਇਰੈਕਟਰ ਮੱਛੀ ਪਾਲਣ ਮਦਨ ਮੋਹਨ ਹਾਜਿਰ ਸਨ।