ਦੀ ਹੋਲੀ ਵੰਡਰ ਸਮਾਰਟ ਸਕੂਲ 'ਚ ਜੂਨੀਅਰ ਸੈਕਸ਼ਨ ਦਾ ਖੇਡ ਦਿਹਾੜਾ ਮਨਾਇਆ
ਪੜਾਈ ਦੇ ਨਾਲ ਨਾਲ ਖੇਡਾਂ ਵਿਦਿਆਰਥੀ ਜੀਵਨ ਦਾ ਅਹਿਮ ਹਿੱਸਾ- ਪਿੰਰਸੀਪਲ ਪ੍ਰੇਮਜੀਤ ਗਰੋਵਰ
5 Dariya News
ਖਰੜ 26-Sep-2016
ਦੀ ਹੋਲੀ ਵੰਡਰ ਸਮਾਰਟ ਸਕੂਲ ਵਿਚ ਜੂਨੀਅਰ ਵਿਦਿਆਰਥੀਆਂ ਦਾ ਖੇਡ ਦਿਹਾੜਾ ਬੜੇ ਜੋਸ਼ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਖੇਡ ਭਾਵਨਾ ਅਤੇ ਅਨੁਸ਼ਾਸਨ ਬਣਾਈ ਰੱਖਣ ਲਈ ਸਹੁੰ ਚੁੱਕੀ ਅਤੇ ਵੱਖ-ਵੱਖ ਹਾਊਸ ਵਿਚ ਐਥਲੈਟਿਕ ਸਮੇਤ ਹੋਰ ਖੇਡਾਂ ਦੇ ਮੁਕਾਬਲੇ ਸ਼ੁਰੂ ਹੋਏ।ਇਸ ਮੌਕੇ ਤੇ ਪਿੰਰਸੀਪਲ ਪ੍ਰੇਮਜੀਤ ਗਰੋਵਰ ਨੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀ ਗਈ ਖੇਡ ਭਾਵਨਾ ਅਤੇ ਉਨ੍ਹਾਂ ਦੀ ਪੇਸ਼ਕਸ਼ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਿੱਖਿਆਂ ਦੀ ਤਰਾਂ ਖੇਡਾਂ ਵੀ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ । ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਨਾ ਦਿਤੀ ਕਿ ਜੇਕਰ ਉਹ ਜ਼ਿੰਦਗੀ 'ਚ ਇਕ ਕਾਮਯਾਬ ਹਸਤੀ ਬਣਨਾ ਚਾਹੁੰਦੇ ਹਨ ਤਾਂ ਪੜਾਈ ਅਤੇ ਖੇਡਾਂ 'ਚ ਵੱਧ ਤੋਂ ਵੱਧ ਭਾਗ ਲੈਣ ਪਿੰਰਸੀਪਲ ਗਰੋਵਰ ਨੇ ਇਸ ਖੇਡ ਦਿਹਾੜੇ ਵਿਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਰੋਜ਼ਾਨਾ ਜੀਵਨ ਵਿਚ ਖੇਡਾਂ ਨਾਲ ਜੁੜਨ ਦੀ ਪ੍ਰੇਰਨਾ ਦਿਤੀ । ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਕੀਤੀ ਗਈ ।