ਵੈੱਸਟ ਹਾਈਲੈਂਡਰ ਵੱਲੋਂ ਆਪਣੀ ਸਫਲਤਾ ਦੇ 16 ਸਾਲ ਪੂਰੇ ਹੋਣ ਤੇ ਸਮਾਗਮ ਦਾ ਆਯੋਜਨ, ਮਹਿਮਾਨਾਂ ਨਾਲ ਨੁਕਤੇ ਕੀਤੇ ਸਾਂਝੇ
5 Dariya News
ਐਸ.ਏ.ਐਸ. ਨਗਰ (ਮੁਹਾਲੀ) 24-Sep-2016
ਵੈਸਟ ਹਾਈਲੈਂਡਰ ਇਮੀਗ੍ਰੇਸ਼ਨ ਵੱਲੋਂ ਆਪਣੀ ਸਫਲਤਾ ਦੇ 16 ਸਾਲ ਪੂਰੇ ਹੋਣ ਦੀ ਖ਼ੁਸ਼ੀ ਵਿਚ ਇਕ ਸਮਾਗਮ ਕੀਤਾ ਗਿਆ। ਇਸ ਸਮਾਗਮ ਵਿਚ ਜਿੱਥੇ ਮੈਨੇਜਮੈਂਟ ਨੇ ਆਪਣੀਆਂ ਸਹਾਇਕ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਸੱਦਿਆਂ ਉੱਥੇ ਹੀ ਵੀਜ਼ਾ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਖ਼ਾਸ ਤੌਰ ਤੇ ਸ਼ਿਰਕਤ ਕਰਦੇ ਹੋਏ ਇਸ ਸਮਾਗਮ ਨੂੰ ਚਾਰ ਚੰਦ ਲਗਾਏ। ਇਸ ਦੌਰਾਨ ਸਟੇਜ ਤੇ ਕਈ ਤਰਾਂ ਦੇ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ਗਏ।
ਕੰਪਨੀ ਦੇ ਡਾਇਰੈਕਟਰ ਪਰਵਿੰਦਰ ਕੌਰ ਨੇ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਹੋਏ ਦੱਸਿਆਂ ਕਿ ਵੈਸਟ ਹਾਈਲੈਂਡਰ ਇਮੀਗ੍ਰੇਸ਼ਨ ਨੇ ਆਪਣੇ 16 ਸਾਲ ਦੇ ਸਿਰਮੌਰ ਸਫ਼ਰ ਦੌਰਾਨ ਜਿੱਥੇ ਹਜ਼ਾਰਾਂ ਸਿੱਖਿਆਂ ਅਤੇ ਪੀ ਆਰ ਵੀਜ਼ੇ ਲਗਵਾਏ ਹਨ ਉੱਥੇ ਹੀ ਆਪਣੇ ਨਾਮ ਨੂੰ ਉਚਾਈ ਤੇ ਲਿਆਂਦਾ ਹੈ। ਉਨ੍ਹਾਂ ਦੱਸਿਆਂ ਇਨ੍ਹਾਂ 16 ਸਾਲਾਂ ਵਿਚ ਉਨ੍ਹਾਂ ਵੱਲੋਂ ਬਿਹਤਰੀਨ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਅਤੇ ਹਰ ਸਭ ਨੂੰ ਹੀ ਤਰੀਕੇ ਨਾਲ ਗਾਈਡ ਕੀਤਾ ਜਿਸ ਸਦਕਾ ਵਿਦੇਸ਼ ਜਾ ਕੇ ਆਪਣੇ ਸੁਪਨੇ ਪੂਰੇ ਕਰਨ ਦੀ ਇੱਛਾ ਰੱਖਣ ਵਾਲੇ ਉੱਦਮੀਆਂ ਨੂੰ ਇਕ ਬਿਹਤਰੀਨ ਪਲੇਟਫ਼ਾਰਮ ਪ੍ਰਦਾਨ ਕੀਤਾ। ਪਰਵਿੰਦਰ ਕੌਰ ਨੇ ਕਿਹਾ ਕਿ ਵੈਸਟ ਹਾਈਲੈਂਡਰ ਵੱਲੋਂ ਹਰ ਇਕ ਸਹੀ ਗਾਈਡ ਕੀਤੇ ਜਾਣ ਸਦਕਾ ਹੀ ਅੱਜ ਇਹ ਨਾਮ ਆਸਮਾਨ ਵਿਚ ਧਰੁਵ ਤਾਰੇ ਵਾਂਗ ਚਮਕ ਰਿਹਾ ਹੈ।ਇਸ ਮੌਕੇ ਤੇ ਡਾਇਰੈਕਟਰ ਗੁਰਵਿੰਦਰ ਸਿੰਘ ਕੰਗ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਆਪਣੀ ਸਫਲਤਾ ਦਾ ਰਾਜ ਲਗਾਤਾਰ ਮਿਹਨਤ ਅਤੇ ਟੀਮ ਵਰਕ ਦੱਸਿਆਂ । ਇਸ ਦੇ ਨਾਲ ਹੀ ਉਨ੍ਹਾਂ ਹਾਜ਼ਰ ਮਹਿਮਾਨਾਂ ਨਾਲ ਸਫਲਤਾ ਸਬੰਧੀ ਕਈ ਨੁਕਤੇ ਵੀ ਸਾਂਝੇ ਕੀਤੇ। ਇਸ ਮੌਕੇ ਤੇ ਕੰਪਨੀ ਮੈਨੇਜਮੈਂਟ ਨੇ ਬਿਹਤਰੀਨ ਕਾਰਗੁਜ਼ਾਰੀ ਕਰਨ ਵਾਲੇ ਮੁਲਾਜ਼ਮਾਂ ਅਤੇ ਸਹਾਇਕ ਕੰਪਨੀਆਂ ਦੇ ਮੁੱਖੀਆਂ ਨੂੰ ਸਨਮਾਨਿਤ ਵੀ ਕੀਤਾ।