ਤਿਉਹਾਰਾਂ ਦੇ ਮੌਕੇ ਦੌਰਾਨ ਮਿਲਾਵਟ ਕਰਨ ਵਾਲਿਆਂ ਖਿਲਾਫ ਸਖਤੀ ਨਾਲ ਨਿੱਬੜੇ ਸਿਹਤ ਵਿਭਾਗ
ਮਿਠਾਇਆਂ ਬਨਣ ਤੋਂ ਪਹਿਲਾਂ ਕਰੇ ਛਾਪੇਮਾਰੀ : ਵਿਨੀਤ ਵਰਮਾ
5 Dariya News
ਐਸ.ਏ.ਐਸ. ਨਗਰ (ਮੁਹਾਲੀ) 24-Sep-2016
ਤਿਉਹਾਰਾਂ ਦੇ ਸੀਜਨ ਦੇ ਦਿਨਾਂ ਵਿੱਚ ਖਾਣ-ਪੀਣ ਵਾਲੇ ਪਦਾਰਥਾਂ ਵਿੱਚ ਮਿਲਾਵਟ ਕਰਣ ਵਾਲੇ ਲੋਕਾਂ ਅਤੇ ਦੁਕਾਨਦਾਰਾਂ ਦੇ ਖਿਲਾਫ ਜਿਲਾਂ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਸਖਤੀ ਨਾਲ ਨਿੱਬੜੇ ਕਿਉਂਕਿ ਇਸਦਾ ਕੋਈ ਫਾਇਦਾ ਉਦੋਂ ਹੀ ਹੋਵੇਗਾ ਜਦੋਂ ਸਿਹਤ ਵਿਭਾਗ ਦੀ ਟੀਮ ਸਮਾਂ ਰਹਿੰਦੇ ਛਾਪੇਮਾਰੀ ਕਰਕੇ ਘਟੀਆ ਮਿਠਾਇਆਂ ਬਣਨ ਤੋਂ ਪਹਿਲਾਂ ਹੀ ਫੜ ਲੈਣ| ਇਹ ਗੱਲ ਅੱਜ ਮੋਹਾਲੀ ਵਿਕਾਸ ਮੰਚ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ| ਸ੍ਰੀ ਵਰਮਾ ਨੇ ਕਿਹਾ ਕਿ ਅਕਸਰ ਇਹ ਦੇਖਣ ਨੂੰ ਮਿਲਦਾ ਹੈ ਕਿ ਸਿਹਤ ਵਿਭਾਗ ਅਤੇ ਜਿਲਾਂ ਪ੍ਰਸ਼ਾਸਨ ਸਿਰਫ ਤਿਉਹਾਰਾਂ ਦੇ ਦਿਨਾਂ ਵਿੱਚ ਹੀ ਮਿਲਾਵਟ ਖੋਰਾਂ ਉੱਤੇ ਲਗਾਮ ਲਗਾਉਣ ਲਈ ਸਖਤੀ ਦਿਖਾਉਂਦਾ ਹੈ| ਪੰਰਤੂ੦ਜੇਕਰ ਇਹ ਕਾਰਵਾਈ ਲਗਾਤਾਰ ਆਮ ਦਿਨਾਂ ਵਿੱਚ ਵੀ ਚੱਲਦੀ ਰਹੇ ਤਾਂ ਲੋਕਾਂ ਨੂੰ ਮਿਲਾਵਟੀ ਖਾਣ-ਪੀਣ ਦੇ ਸਮਾਨ ਨਾਲ ਹੋਣ ਵਾਲੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ ਅਤੇ ਨਾਲ ਹੀ ਮਿਲਾਵਟਖੋਰਾਂ ਵਲੋਂ ਕਈ ਕੁਵੰਟਲਾਂ ਦੇ ਹਿਸਾਬ ਨਾਲ ਤਿਆਰ ਕੀਤਾ ਜਾਣ ਵਾਲਾ ਮਿਲਾਵਟੀ ਖੋਆ ਅਤੇ ਮਿਠਾਇਆਂ ਬਨਾਉਣ ਤੋਂ ਵੀ ਰੋਕਿਆ ਜਾ ਸਕਦਾ ਹੈ|੦ਮਿਲਾਵਟ ਖੋਰ ਚਾਹੇ ਛੋਟਾ ਹੋ ਜਾਂ ਵੱਡਾ, ਜਿਲਾਂ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਲੋਕਾਂ ਦੀ ਸਿਹਤ੦ ਦੇ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਉੱਤੇ ਬਖਸ਼ਣਾ ਨਹੀਂ ਚਾਹੀਦਾ ਹੈ|੦ਉਨ੍ਹਾ ਆਪਣੇ ਮੰਚ੦ ਦੇ ਅਹੁਦੇਦਾਰਾ ਕੀਰਤ ਸਿੰਘ, ਹਰਨਾਮ ਦਾਸ, ਹਰਮਨਪ੍ਰੀਤ੦ਸਿੰਘ, ਮੁਨੀਸ਼ ਬੰਸਲ, ਮਨਮੋਹਨ ਸਿੰਘ, ਅਮਨਦੀਪ ਕੌਸ਼ਲ ਅਤੇ੦ਦਰਸ਼ਨ ਸਿੰਘ ਦੇ ਨਾਲ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਮਿਲਾਵਟ ਕਰਨ ਵਾਲੇ ਦੇ ਬਾਰੇ ਵਿਚ ਕੁੱਝ ਵੀ ਪਤਾ ਲੱਗਦਾ ਹੈ ਤਾਂ ਉਹ ਇਸਦੀ ਜਾਣਕਾਰੀ ਮੰਚ ਦੇ ਅਹੁਦੇਦਾਰਾਂ ਨੂੰ ਕਿਸੇ ਵੀ ਸਮੇਂ੦ਦੇ ਸਕਦੇ ਹਨ ਅਤੇ ਸਬੰਧਤ ਵਿਅਕਤੀ ਦਾ ਨਾਂ ਵੀ ਗੁਪਤ ਰੱਖਿਆ ਜਾਵੇਗਾ| ਮੰਚ ਦੇ ਅਹੁਦੇਦਾਰਾਂ ਨੇ ਜਿਲਾਂ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਤੋਂ ਅਪੀਲ ਕੀਤੀ ਹੈ| ਕਿ ਖਾਸ ਤੌਰ ਤੇ ਮਿਲਾਵਟੀ ਖੋਏ ਉੱਤੇ ਕੰਟਰੋਲ ਰੱਖਣ ਲਈ ਜਿਲਾਂ ਪ੍ਰਸ਼ਾਸਨ ਪਹਿਲਾਂ ਹੀ ਸਖਤ ਕਦਮ ਚੁੱਕੇ ਤਾਂ ਜੋ ਲੋਕਾਂ ਦੀ ਸਿਹਤ ਨਾਲ ਕਿਸੇ ਕਿਸਮ ਦਾ ਕੋਈ ਖਿਲਵਾੜ ਨਾ ਹੋਵੇ|