5 Dariya News

ਦੁੱਧ ਉਤਪਾਦਕ ਜਾਗਰੂਕਤਾ ਕੈਂਪਾਂ ਵਿਚ ਵੱਡੇ ਪੱਧਰ 'ਤੇ ਪਸ਼ੂ ਪਾਲਕਾਂ ਵਿੱਚ ਜਾਗ੍ਰਤੀ ਲਿਆਈ - ਗੁਲਜ਼ਾਰ ਸਿੰਘ ਰਣੀਕੇ

10,122 ਦੁੱਧ ਉਤਪਾਦਕਾਂ ਨੂੰ ਦਿੱਤਾ ਜਾ ਚੁੱਕੀ ਹੈ ਟ੍ਰੇਨਿੰਗ , ਪਿੰਡਾ ਲਈ ਵਿਸ਼ੇਸ਼ 102 ਦੁੱਧ ਉਤਪਾਦਕ ਸਿਖਲਾਈ ਕੈਂਪ ਵੀ ਲਗਾਏ ਗਏ

5 Dariya News

ਚੰਡੀਗੜ੍ਹ 23-Sep-2016

ਪੰਜਾਬ ਵਿਚ ਪਸ਼ੂ ਪਾਲਣ ਦੇ ਕਿੱਤੇ ਨੂੰ ਸੂਬਾ ਪੱਧਰ ਤੇ ਹੋਰ ਵਿਕਸਤ ਕਰਨ ਲਈ ਜਾਗਰੁਕਤਾ ਮੁਹਿੰਮ ਅਧੀਨ ਸ਼ਹਿਰਾਂ ਅਤੇ ਪਿੰਡਾਂ ਵਿੱਚ ਦੁੱਧ ਉਤਪਾਦਕ ਜਾਗਰੁਕਤਾ ਕੈਂਪ ਗਲਾਏ ਜਾ ਰਹੇ ਹਨ।ਜਿਸ ਦਾ ਮੁੱਖ ਉਦੇਸ਼ ਦੁੱਧ ਉਤਪਾਦਕਾਂ ਨੂੰ ਵਿਭਿੰਨ ਤਰ੍ਹਾਂ ਦੀ ਪੇਸ਼ੇਵਰ ਸਿਖਲਾਈ ਦੇਣਾ ਹੈ  ਇਸ ਬਾਰੇ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ,ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਦੱਸਿਆ ਕਿ ਜਾਗਰੁਕਤਾ ਕੈਂਪਾਂ ਵਿੱਚ ਪਸ਼ੂ ਪਾਲਕਾਂ ਵਿੱਚ ਵੱਡੇ ਪੱਧਰ 'ਤੇ ਜਾਗ੍ਰਤੀ ਲਿਆਈ ਹੈ ਅਤੇ ਇਸ ਸਾਲ 10,122 ਦੁੱਧ ਉਤਪਾਦਕਾਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ।ਇਹਨਾਂ ਕੈਂਪਾਂ ਦੁਆਰਾ ਪਸ਼ੂ ਪਾਲਕ ਅਤੇ ਪਸ਼ੂਆਂ ਦੀ ਸਿਹਤ ਨੂੰ ਸੁਰੱਖਿਅਤ ਰੱਖਣ ਸਬੰਧੀ ਦੱਸਿਆ ਜਾਂਦਾ ਹੈ ਅਤੇ ਆਧੁਨਿਕ ਤਕਨੀਕਾਂ ਦੀ ਵਰਤੋਂ ਨਾਲ ਦੁੱਧ ਦੀ ਪ੍ਰਤੀ ਦਿਨ ਪੈਦਾਵਾਰ ਨੂੰ ਸਮੇਂ ਦੇ ਨਾਲ-ਨਾਲ ਵਧਾਉਣ ਲਈ  ਵਿਗਿਆਨਿਕ ਤੱਥਾਂ ਦੇ ਹਵਾਲੇ ਨਾਲ ਦੱਸਿਆ ਜਾਂਦਾ ਹੈ।

ਸ.ਰਣੀਕੇ ਨੇ ਅੱਗੇ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਵਲੋਂ ਪਿੰਡਾ ਵਿੱਚ ਵਿਸਥਾਰ ਸੇਵਾਵਾਂ ਪਹੁੰਚਾਉਣ ਲਈ ਵਿਸ਼ੇਸ਼ ਤੋਰ 'ਤੇ 400 ਕੈਂਪ ਲਗਾਉਣ ਦਾ ਟੀਚਾ ਨਿਸ਼ਚਿਤ ਕੀਤਾ ਗਿਆ ਹੈ ਜਿਸ ਅਧੀਨ  102 ਦੁੱਧ ਵਿਸਥਾਰ ਸੇਵਾ  ਕੈਂਪਾਂ ਲਗਾਏ ਗਏ ਹਨ ਜਿਹਨਾਂ ਵਿੱਚ 8231 ਦੁੱਧ ਉਤਪਾਦਕਾਂ ਨੂੰ ਅਹਿਮ ਜਾਣਕਾਰੀ ਦਿਤੀ ਗਈ। ਉਨਾਂ ਦੱਸਿਆ ਕਿ ਡੇਅਰੀ ਫਾਰਮਿੰਗ ਇੱਕ ਵਿਗਿਆਨਕ ਧੰਦਾ ਹੈ ਜਿਸ ਵਿਚ ਨਿਰੰਤਰ ਸੁਧਾਰਾਂ ਦੁਆਰਾ ਹੀ  ਸਫਲਤਾ ਹਾਂਸਲ ਕੀਤੀ ਜਾ ਸਕਦੀ ਹੈ। ਪੰਜਾਬ ਸਰਕਾਰ ਦੁਆਰਾ ਇਸ ਸਬੰਧੀ ਜਾਗਰੁਕਤਾ ਲਿਆਉਣ ਲਈ ਸੂਬਾ ਪੱਧਰ ਤੇ ਜਾਗਰੁਕਤਾ ਕੈਂਪਾਂ ਦਾ ਸਫਲ ਆਯੋਜਨ ਕੀਤਾ ਜਾ ਰਿਹਾ ਹੈ।

ਪੰਜਾਬ ਡੇਅਰੀ ਵਿਕਾਸ ਵਿਭਾਗ ਡਾਇਰੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਪਸ਼ੂ ਪਾਲਣ ਦੇ ਕਿੱਤੇ ਵਿੱਚ ਸਫਲ ਬਣਾਉਣਾ ਪੰਜਾਬ ਡੇਅਰੀ ਵਿਕਾਸ ਵਿਭਾਗ ਦਾ ਮੁੱਖ ਕੰਮ ਹੈ।ਜਿਸ ਲਈ ਵੱਖ-ਵੱਖ ਇਲਾਕੇ ਦੀਆਂ  ਲੋੜਾਂ ਮੁਤਾਬਕ ਅਤੇ ਪਸ਼ੂ ਪਾਲਣ ਸਬੰਧਤ ਜਮੀਨੀ ਹਕੀਕਤਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਜਿਸ ਲਈ ਦੁੱਧ ਉਤਪਾਦਕਾਂ ਦੀਆਂ ਬਰੂਹਾਂ ਤੱਕ ਵਿਸ਼ਾ-ਮਾਹਰਾਂ ਦਾ ਪਹੁੰਚਣਾ ਬਹੁਤ ਜਰੂਰੀ ਹੈ। ਇਸੇ ਮਕਸਦ ਨੂੰ ਮੁੱਖ ਰੱਖਦਿਆਂ ਹੋਇਆ ਡੇਅਰੀ ਵਿਕਾਸ ਵਿਭਾਗ ਵਲੋਂ ਪਿੰਡਾਂ ਵਿੱਚ ਦੁੱਧ ਉਤਪਾਦਕ ਜਾਗਰੂਕਤਾ ਕਂੈਪ ਲਗਾਏ ਜਾਂਦੇ ਹਨ।