5 Dariya News

ਸੋਹਾ ਅਲੀ ਖਾਨ ਅਤੇ ਹਰਸ਼ਦੀਪ ਕੌਰ ਨੇ ਕੀਤਾ 31st ਅਕਤੂਬਰ ਦਾ ਸੰਗੀਤ ਰਿਲੀਜ਼

5 Dariya News

ਚੰਡੀਗੜ੍ਹ 23-Sep-2016

ਮੈਜਿਕਲ ਡ੍ਰੀਮਸ ਪ੍ਰੋਡਕਸ਼ਨ ਲਿਮਿਟੇਡ ਦੇ ਕਲਾਕਾਰਾਂ ਦੇ ਨਾਲ ਹੀ, ਪੈਨੋਰਮਾ ਸਟੂਡੀਓ, ਆਨੰਦ ਪ੍ਰਕਾਸ਼, ਸੋਹਾ ਅਲੀ ਖਾਨ, ਗਾਇਕ ਹਰਸ਼ਦੀਪ ਕੌਰ ਸਹਿਤ ਲੇਖਕ-ਨਿਰਮਾਤਾ ਹੈਰੀ ਸਚਦੇਵਾ ਅਤੇ ਮਿਊਜ਼ਿਕ ਵਿਜੈ ਵਰਮਾ ਨੇ ਆਪਣੀ ਮਾਰਮਿਕ ਥ੍ਰਿਲਰ ਫਿਲਮ '31st ਅਕਤੂਬਰ' ਦੇ ਸੰਗੀਤ ਨੂੰ ਚੰਡੀਗੜ੍ਹ ਦੇ ਸਿਨੈਪੋਲਿਸ ਸਿਨੇਮਾਘਰ ਵਿੱਚ ਲਾਂਚ ਕੀਤਾ।'31st ਅਕਤੂਬਰ' ਇਸ ਥ੍ਰਿਲਰ ਫਿਲਮ ਦਾ ਨਵੀਂ ਦਿੱਲੀ ਵਿੱਚ ਪ੍ਰੋਮੋਸ਼ਨ ਕਰਨ ਤੋਂ ਬਾਅਦ ਫਿਲਮ ਦੀ ਟੀਮ ਚੰਡੀਗੜ੍ਹ ਦੇ ਸਿਨੈਪੋਲਿਸ ਸਿਨੇਮਾ ਘਰ ਵਿੱਚ ਫਿਲਮ ਦਾ ਭਾਵ ਪੂਰਨ ਸੰਗੀਤ ਲਾਂਚ ਕਰਨ ਦੇ ਲਈ ਪਹੁੰਚੀ ਸੀ।ਇੰਦਰਾ ਗਾਂਧੀ ਦੀ ਹੱਤਿਆ ਅਤੇ ਉਸ ਤੋਂ ਬਾਅਦ ਦੀਆਂ ਘਟਨਾਵਾਂ ਤੇ '31st ਅਕਤੂਬਰ' ਇਹ ਫਿਲਮ ਅਧਾਰਿਤ ਹੈ। 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਵਿਸ਼ੇ ਦੀ ਸੰਵੇਦਨਸ਼ੀਲਤਾ ਦੇ ਕਾਰਣ, ਇਸ ਫਿਲਮ ਦੇ ਪ੍ਰਤੀ ਦੁਨੀਆ ਭਰ ਦੇ ਦਰਸ਼ੱਕਾਂ ਦੀ ਰੁਚੀ ਹੈ।ਵਿਜੇ ਵਰਮਾ ਨੇ '31st ਅਕਤੂਬਰ' ਫਿਲਮ ਦਾ ਸੰਗੀਤ ਦਿੱਤਾ ਹੈ ਅਤੇ ਆਸ਼ਾ ਭੌਂਸਲੇ, ਉਸਤਾਦ ਗ਼ੁਲਾਮ ਮੁਸਤਫਾ ਖਾਨ, ਸੋਨੂੰ ਨਿਗਮ, ਜਾਵੇਦ ਅਲੀ, ਹਰਸ਼ਦੀਪ ਕੌਰ ਅਤੇ ਮੁਹੰਮਦ ਸਲਾਮਤ ਨੇ ਫਿਲਮ ਦੇ ਲਈ ਗੀਤ ਗਏ ਹਨ।

ਲੇਖਕ-ਨਿਰਮਾਤਾ ਹੈਰੀ ਸਚਦੇਵਾ ਦਾ ਕਹਿਣਾ ਹੈ ਕਿ "ਇਹ ਫਿਲਮ ਬਾਲੀਵੁੱਡ ਮਸਾਲਾ ਫਿਲਮ ਨਹੀਂ ਹੈ। ਇਹ ਫਿਲਮ 1984 ਵਿੱਚ ਭਾਰਤ ਵਿੱਚ ਹੋਈ ਇੱਕ ਇਤਿਹਾਸਿਕ ਘਟਨਾ ਤੇ ਅਧਾਰਿਤ ਹੈ। ਇਸ ਲਈ ਇਸ ਫਿਲਮ ਦਾ ਸੰਗੀਤ ਵੀ ਉਸੇ ਤਰ੍ਹਾਂ ਦਾ ਹੋਵੇਗਾ ਅਤੇ ਮੈਨੂੰ ਖੁਸ਼ੀ ਹੈ ਕਿ ਸੰਗੀਤਕਾਰ ਵਿਜੇ ਵਰਮਾ ਨੇ ਇਸ ਫਿਲਮ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਿਆ, ਅਤੇ ਉਨ੍ਹਾਂ ਨੇ ਫਿਲਮ ਦੇ ਲਈ ਬਹੁਤ ਬੇਹਤਰ ਸੰਗੀਤ ਤਿਆਰ ਕੀਤਾ।"ਸੋਹਾ ਅਲੀ ਖਾਨ ਦਾ ਕਹਿਣਾ ਹੈ ਕਿ "ਮੈਂ ਚੰਡੀਗੜ੍ਹ ਦੇ ਲੋਕਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਕਿ, ਉਨ੍ਹਾਂ ਨੇ ਤਹਿ ਦਿਲ ਤੋਂ ਸਾਡਾ ਸਵਾਗਤ ਕੀਤਾ। ਇਹ ਫਿਲਮ ਸਾਡੇ ਸੱਭ ਦੇ ਲਈ ਬਹੁਤ ਖਾਸ ਹੈ, ਇਸ ਫਿਲਮ ਵਿੱਚ ਕੰਮ ਕਰਨ ਦਾ ਅਨੁਭਵ ਬਹੁਤ ਹੀ ਖਾਸ ਸੀ ਕਿਉਂਕਿ ਪਹਿਲੀ ਵਾਰ ਮੈਂ ਸਿਲਵਰ ਸਕ੍ਰੀਨ ਤੇ 3 ਬੱਚਿਆਂ ਦੀ ਮਾਂ ਦਾ ਕਿਰਦਾਰ ਨਿਭਾਇਆ ਹੈ।"ਫਿਲਮ ਲੇਖਕ, ਨਿਰਮਾਤਾ ਹੈਰੀ ਸਚਦੇਵਾ ਅਤੇ ਸਹਿ-ਨਿਰਮਾਤਾ ਆਨੰਦ ਪ੍ਰਕਾਸ਼ ਅਤੇ ਪੈਨੋਰਮਾ ਸਟੂਡੀਓ ਵਲੋਂ ਨਿਰਮਿਤ ਫਿਲਮ '31st ਅਕਤੂਬਰ' ਇਹ ਫਿਲਮ 7 ਅਕਤੂਬਰ 2016 ਨੂੰ ਸਿਨੇਮਾ ਘਰਾਂ ਵਿੱਚ ਪ੍ਰਦਰਸ਼ਿਤ ਹੋਵੇਗੀ।