ਰਾਜਾ ਮੁਹਾਲੀ ਨੇ ਫੇਜ਼-2 ਦੇ ਪਾਰਕਾਂ ਦੀ ਸਮੱਸਿਆ ਦਾ ਕਰਾਇਆ ਹੱਲ
5 Dariya News
ਐਸ.ਏ.ਐਸ. ਨਗਰ (ਮੁਹਾਲੀ) 23-Sep-2016
ਫੇਜ਼-2 ਦੀ ਹਾਊਸ ਆਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਨੁਮਾਇੰਦੇ ਪ੍ਰਧਾਨ ਡਾ. ਮਦਨ ਲਾਲ ਕੌਸ਼ਲ ਦੀ ਅਗਵਾਈ ਵਿੱਚ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਾਜਾ ਕੰਵਰਜੋਤ ਸਿੰਘ ਮੁਹਾਲੀ ਨੂੰ ਫੇਜ਼-2 ਦੀਆਂ ਪਾਰਕਾਂ ਸਬੰਧੀ ਸਮੱਸਿਆਵਾਂ ਸਬੰਧੀ ਮਿਲੇ ਜਿੰਨਾਂ ਵਿੱਚ ਪਾਰਕਾਂ ਦੀ ਸਾਫ-ਸਫਾਈ, ਪਾਰਕਾਂ ਵਿਚਲੇ ਫੁੱਟਪਾਥ ਦੀ ਮੁਰੰਮਤ, ਪਾਰਕਾਂ ਵਿੱਚ ਕੂੜਾ-ਕਰਕਟ ਸਮੇਂ ਸਿਰ ਨਾ ਚੁੱਕਣਾ, ਘਾਹ ਸਮੇਂ ਸਿਰ ਨਾ ਕੱਟਣਾ, ਕੀਟਨਾਸ਼ਕਾਂ ਦੀ ਸਮੇਂ ਸਿਰ ਸਪਰੇਅ ਨਾ ਕੀਤੀ ਜਾਣੀ ਪ੍ਰਮੁੱਖ ਹਨ। ਰਾਜਾ ਮੁਹਾਲੀ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਲਿਆ ਅਤੇ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਗਮਾਡਾ ਦੇ ਏ.ਸੀ.ਏ. ਸੁਖਜੀਤ ਪਾਲ ਸਿੰਘ ਕੋਲ ਪੁੱਜੇ ਅਤੇ ਸਮੱਸਿਆਵਾਂ ਸਬੰਧੀ ਮੰਗ ਪੱਤਰ ਦਿੱਤਾ। ਏ.ਸੀ.ਏ. ਸੁਖਜੀਤ ਪਾਲ ਸਿੰਘ ਨੇ ਫੌਰੀ ਤੌਰ ਤੇ ਕਾਰਵਾਈ ਕਰਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਅਧਿਕਾਰੀਆਂ ਵੱਲੋਂ ਤੁਰੰਤ ਪਾਰਕਾਂ ਨੂੰ ਸਾਫ ਕਰਵਾਇਆ ਗਿਆ। ਸੁਖਜੀਤ ਪਾਲ ਸਿੰਘ ਨੇ ਭਰੋਸਾ ਦਿੱਤਾ ਕਿ ਸਮੇਂ ਸਿਰ ਪਾਰਕਾਂ ਦੀ ਦੇਖਭਾਲ ਕੀਤੀ ਜਾਂਦੀ ਰਹੇਗੀ। ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਰਾਜਾ ਮੁਹਾਲੀ ਅਤੇ ਸੁਖਜੀਤ ਪਾਲ ਸਿੰਘ ਦਾ ਤੁਰੰਤ ਕਾਰਵਾਈ ਕਰਕੇ ਹੱਲ ਕਰਨ ਤੇ ਧੰਨਵਾਦ ਕੀਤਾ। ਇਸ ਮੌਕੇ ਜਗਤਾਰ ਸਿੰਘ ਚਾਂਦਨੀ ਟੈਂਟ, ਮਿਸਟਰ ਕਾਲੜਾ, ਮਿਸਟਰ ਭੀਮ ਰਾਓ, ਲਖਵਿੰਦਰ ਅਤੇ ਐਸੋਸੀਏਸ਼ਨ ਦੇ ਹੋਰ ਮੈਂਬਰ ਹਾਜ਼ਰ ਸਨ।