5 Dariya News

ਪੰਜਾਬ ਦੇ ਪਿੰਡਾਂ ਨੂੰ ਸ਼ਹਿਰਾਂ ਤੋਂ ਵੀ ਖ਼ੂਬਸੂਰਤ ਬਣਾਉਣ ਦੀ ਐਨ ਜੀ ਉ ਨੇ ਲਈ ਜ਼ਿੰਮੇਵਾਰੀ

ਆਧੁਨਿਕ ਮਾਡਲ ਪੇਸ਼ ਕਰਦੇ ਹੋਏ 18 ਪਿੰਡਾਂ ਦੀ ਹੋਵੇਗੀ ਚੋਣ

5 Dariya News

ਐਸ.ਏ.ਐਸ. ਨਗਰ (ਮੁਹਾਲੀ) 22-Sep-2016

ਪੰਜਾਬ ਦੇ ਪਿੰਡਾਂ ਵਿਚ ਪੀਣ ਦਾ ਸਾਫ਼ ਸੁਥਰਾ ਪਾਣੀ, ਸੀਵਰੇਜ ਸਿਸਟਮ, ਟਰੀਟਮੈਂਟ ਪਲਾਂਟ, ਸੈਨੇਟਰੀ ਸਿਸਟਮ, ਕੰਕਰੀਟ ਦੀ ਸੜਕਾਂ, ਸੋਲਰ ਸਟਰੀਟ ਲਾਈਟਾਂ, ਸਕੂਲਾਂ ਵਿਚ ਕੰਪਿਊਟਰ ਜਿਹੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਨਾ ਗੱਲਾ ਦਾ ਖ਼ੁਲਾਸਾ ਇੰਡੋ ਕੈਨੇਡੀਅਨ ਫਰੈਂਡਸ਼ਿਪ ਸੋਸਾਇਟੀ ਆਫ਼ ਬ੍ਰਿਟਿਸ਼ ਕੋਲੰਬੀਆ ਨਾਮਕ ਐਨ ਜੋ ਉ ਦੇ ਸਲਾਹਕਾਰ ਅਤੇ ਬੁਲਾਰੇ ਕਰਨਲ ਕਰਨ ਥਾਂਡੀ ਵੱਲੋਂ ਮੁਹਾਲੀ ਦੇ ਇਕ ਹੋਟਲ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।ਕਰਨਲ ਥਾਂਡੀ ਨੇ ਦੱਸਿਆਂ ਕਿ ਇਸ ਪ੍ਰੋਜੈਕਟ ਅਧੀਨ ਪਹਿਲਾਂ ਪੰਜਾਬ ਦੇ 18 ਪਿੰਡਾਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ  ਦੱਸਿਆਂ ਇਸ ਪ੍ਰੋਜੈਕਟ ਦੀ ਸ਼ੁਰੂਆਤ 2001 ਵਿਚ ਕੀਤੀ ਗਈ ਸੀ। ਜਿਸ ਵਿਚ ਹੁਣ ਤੱਕ  ਜੰਡਿਆਲੀ ਕਲਾਂ ਨਵਾਂ ਸ਼ਹਿਰ, ਬੰਬੋਈ ਗੁਰਦਾਸਪੁਰ ਚਹੇੜੂ ਕਪੂਰਥਲਾ, ਸੇਹਰੀ ਹੁਸ਼ਿਆਰਪੁਰ, ਰਟਾਂਡਾ ਨਵਾਂ ਸ਼ਹਿਰ ਸਮੇਤ ਹੁਣ ਤੱਕ 19 ਪਿੰਡਾਂ ਵਿਕਸਤ ਕਰ ਚੁੱਕੇ ਹਨ, ਜਿਸ ਦਾ ਖਰਚ ਲਗਭਗ 8 ਲੱਖ ਡਾਲਰ ਰਿਹਾ ਹੈ।  ਇਸ ਵਿਕਸਤ ਕੀਤੇ ਪਿੰਡਾਂ ਵਿਚ ਇਕ ਪਿੰਡ ਵਿਚ ਸਾਬਕਾ ਰਾਸ਼ਟਰਪਤੀ ਡਾ. ਅਬਦੁਲ ਕਲਾਮ ਨੇ 2003 ਵਿਚ ਸ਼ਿਰਕਤ ਵੀ ਕੀਤੀ ਸੀ।  ਐਨ ਜੀ ਉ ਦੇ ਸੰਸਥਾਪਕ ਡਾ. ਗੁਰਦੇਵ ਸਿੰਘ ਗਿੱਲ ਨੇ ਦੱਸਿਆਂ ਕਿ ਉਹ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਪਾਸ ਆਊਟ ਹਨ ਜੋ ਕਿ ਕੈਨੇਡਾ ਵਿਚ ਪ੍ਰੈਕਟਿਸ ਕਰਨੇ ਪਹਿਲੇ ਭਾਰਤੀ ਡਾਕਟਰ ਸਨ। ਡਾ. ਗਿੱਲ ਨੇ ਦੱਸਿਆਂ ਕਿ ਵਿਦੇਸ਼ ਵਿਚ ਰਹਿੰਦੇ ਹੋਏ ਵੀ ਆਪਣੇ ਦੇਸ਼ ਦਾ ਪਿਆਰ ਉਨ੍ਹਾਂ ਨੂੰ ਖਿੱਚਦਾ ਰਿਹਾ, ਜਿਸ ਸਦਕਾ ਉਨ੍ਹਾਂ 1976 ਵਿਚ ਇਹ ਐਨ ਜੀ ਉ ਸਥਾਪਿਤ ਕੀਤੀ। ਇਹ ਐਨ ਜੀ ਉ  ਪ੍ਰਵਾਸੀ ਭਾਰਤੀਆਂ ਅਤੇ ਸਬੰਧਿਤ ਪਿੰਡਾਂ ਦੇ ਲੋਕਾਂ ਨੂੰ ਇਕ ਪਲੇਟਫਾਰਮ ਤੇ ਲਿਆ ਕੇ ਉਸ ਪਿੰਡ ਨੂੰ ਵਿਕਸਤ ਕਰਨ ਦਾ ਰੋਲ ਅਦਾ ਕਰਦੀ ਹੈ।

ਇਸ ਪ੍ਰੋਜੈਕਟ ਲਈ ਲੋੜੀਦੇ ਪ੍ਰੋਜੈਕਟਾਂ ਦੇ ਫ਼ੰਡਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਗਿੱਲ ਨੇ ਦੱਸਿਆਂ ਕਿ ਇਸ ਪ੍ਰੋਜੈਕਟ ਦਾ ਕੁੱਲ ਖਰਚਾ ਹਰ ਘਰ ਦੇ ਹਿੱਸੇ 35 ਹਜ਼ਾਰ ਆਵੇਗਾ। ਜੇਕਰ ਪਿੰਡ ਚਾਹੇ ਤਾਂ ਉਹ ਇਸ ਲਈ ਵਿਸ਼ਵ ਬੈਂਕ ਤੋਂ ਕਰਜ਼ਾ ਵੀ ਲੈ ਸਕਦਾ ਹੈ। ਜੋ ਕਿ ਹਰ ਮਹੀਨੇ 204 ਰੁਪਏ ਦੇ ਹਿਸਾਬ ਨਾਲ 5% ਵਿਆਜ ਨਾਲ 25 ਸਾਲਾਂ ਵਿਚ ਇਕਠਾ ਕੀਤਾ ਜਾਵੇਗਾ। ਇਹ ਖਰਚਾ ਪੰਜਾਬ ਸਰਕਾਰ ਵੱਲੋਂ ਇਸ ਤਰਾਂ ਦੇ ਸ਼ੁਰੂ ਕੀਤੇ ਕਿਸੇ ਵੀ ਪ੍ਰੋਜੈਕਟ ਤੋਂ ਕਿਤੇ ਘੱਟ ਹੋਵੇਗਾ।ਡਾ. ਗਿੱਲ ਅਨੁਸਾਰ ਇਹ ਤਕਨੀਕ ਬ੍ਰਾਜ਼ੀਲ ਵੱਲੋਂ ਤਿਆਰ ਕੀਤੀ ਜਾ ਚੁੱਕੀ ਹੈ ਅਤੇ ਸੰਯੁਕਤ ਰਾਸ਼ਟਰ ਵੱਲੋਂ ਅਪਣਾਈ ਜਾ ਚੁੱਕੀ ਹੈ।ਕਰਨਲ ਕਰਨ ਥਾਂਡੀ ਨੇ ਇਸ ਪ੍ਰੋਜੈਕਟ ਅਧੀਨ ਪੰਜਾਬ ਦੇ ਪਿੰਡ ਆਪਣੀ ਹੀ ਤਰੱਕੀ ਵਿਚ ਅਹਿਮ ਹਿੱਸਾ ਪਾਉਦੇਂ ਹੋਏ ਸ਼ਹਿਰੀ ਸਹੂਲਤਾਂ ਦਾ ਪਿੰਡਾਂ ਵਿਚ ਹੀ ਅਨੰਦ ਲੈ ਸਕਣਗੇ।  ਜਦ ਕਿ ਅੱਜ ਵੀ ਪਿੰਡਾਂ ਵਿਚ ਦਿਤੀ ਜਾ ਰਹੀ ਸਿਰਫ਼ ਪਾਣੀ ਦੀ ਸੁਵਿਧਾ ਦਾ ਮਾਸਿਕ ਕਿਰਾਇਆ  ਹੀ ਆਮ ਤੋਰ ਤੇ 70 ਰੁਪਏ ਮਹੀਨਾ ਆ ਜਾਂਦਾ ਹੈ, ਜੋ ਕਿ ਮਿਲਦਾ ਵੀ ਦਿਨ ਵਿਚ 2 ਤੋਂ 3 ਘੰਟੇ ਹੀ ਹੈ । ਜਦ ਕਿ ਇਸ ਪ੍ਰੋਜੈਕਟ ਵਿਚ ਪਾਣੀ ਦੀ ਸੁਵਿਧਾ, ਸੀਵਰੇਜ, ਟਰੀਟਮੈਂਟ ਪਲਾਂਟ, ਰਾਤ ਨੂੰ ਸੋਲਰ ਊਰਜਾ ਨਾਲ ਰੌਸ਼ਨ ਹੋਏ ਪਿੰਡ ਅਤੇ ਗੰਦਗੀ ਅਤੇ ਮੱਖੀਆਂ ਮੱਛਰਾਂ ਤੋਂ  ਮੁਕਤ ਪਿੰਡ ਦੀ ਕਲਪਨਾ ਨੂੰ ਹਕੀਕਤ ਵਿਚ ਤਬਦੀਲ ਕੀਤਾ ਜਾ ਸਕਦਾ ਹੈ। ਕਰਨਲ ਕਰਨ ਨੇ ਇਹ ਵੀ ਐਲਾਨ ਕੀਤਾ ਕਿ ਇਸ ਪ੍ਰੋਜੈਕਟ ਲਈ ਜੇਕਰ ਕੋਈ ਐਨ ਜੀ ਉ ਜਾਂ ਕੋਈ ਹੋਰ ਸੰਸਥਾ ਅੱਗੇ ਆਉਣਾ ਚਾਹੁੰਦੀ ਹੈ ਤਾਂ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ।